
ਸਾਲ 2019 ‘ਚ ਅੰਮ੍ਰਿਤਸਰ ਵਿਚ ਹੋਵੇਗਾ ਨਵਾਂ ਆਗਾਜ਼, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਖੇਤਰੀ ਸੰਪਰਕ ਯੋਜਨਾ ਅਧੀਨ ...
ਅੰਮ੍ਰਿਤਸਰ (ਪੀਟੀਆਈ) : ਸਾਲ 2019 ‘ਚ ਅੰਮ੍ਰਿਤਸਰ ਵਿਚ ਹੋਵੇਗਾ ਨਵਾਂ ਆਗਾਜ਼, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਖੇਤਰੀ ਸੰਪਰਕ ਯੋਜਨਾ ਅਧੀਨ ਨਵੇਂ ਮਾਰਗ ਅਲਾਟ ਕਰਨ ਲਈ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਉਠਾਈਆਂ ਮੰਗਾਂ 'ਤੇ ਸਹਿਮਤੀ ਦੇ ਦਿਤੀ ਹੈ। ਇਨ੍ਹਾਂ ਮਾਰਗਾਂ ਲਈ ਹਵਾਈ ਜਹਾਜ਼ ਕੰਪਨੀਆਂ ਜਨਵਰੀ 2019 ਤਕ ਬੋਲੀ ਲਗਾ ਸਕਦੀਆਂ ਹਨ ਅਤੇ ਉਸ ਦੇ ਬਾਅਦ ਜਲਦ ਹੀ ਨਵੀਆਂ ਉਡਾਣਾਂ ਵੀ ਸ਼ੁਰੂ ਹੋ ਜਾਣਗੀਆਂ। ਇਹ ਫਲਾਈਟਾਂ ਸ਼ੁਰੂ ਹੋਣ ਨਾਲ ਨਾ ਸਿਰਫ ਟੂਰਿਜ਼ਮ ਵਧੇਗਾ ਸਗੋਂ ਵਪਾਰ 'ਚ ਵੀ ਵਾਧਾ ਹੋਵੇਗਾ।
Amritsar Airport
ਅੰਮ੍ਰਿਤਸਰ ਵਿਕਾਸ ਮੰਚ ਦੇ ਉਪ ਸਕੱਤਰ ਅਤੇ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਪ੍ਰਧਾਨ ਨੇ ਕਿਹਾ ਕਿ ਜੁਲਾਈ 2018 'ਚ ਅੰਮ੍ਰਿਤਸਰ ਵਿਕਾਸ ਮੰਚ ਦੇ ਵਫਦ ਨੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਸੌਂਪੇ ਸਨ, ਜਿਸ 'ਚ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਦੀ ਬਹਾਲੀ, ਅੰਮ੍ਰਿਤਸਰ ਨਾਂਦੇੜ ਉਡਾਣ ਨੂੰ ਹਫਤੇ 'ਚ ਘੱਟੋ-ਘੱਟ ਚਾਰ ਦਿਨ ਕਰਨ ਅਤੇ ਭਾਰਤ ਦੇ ਸਾਰੇ ਪ੍ਰਮੁੱਖ ਸੈਲਾਨੀ ਸਥਾਨਾਂ ਨਾਲ ਅੰਮ੍ਰਿਤਸਰ ਨੂੰ ਉਡਾਣ-3 ਸਕੀਮ ਤਹਿਤ ਜੋੜਨ ਦੀ ਬੇਨਤੀ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਹ ਮੰਗਾਂ ਮੰਨਦੇ ਹੋਏ ਹੁਣ ਅੰਮ੍ਰਿਤਸਰ ਤੋਂ 6 ਨਵੇਂ ਹਵਾਈ ਮਾਰਗਾਂ ਲਈ ਏਅਰਲਾਈਨਾਂ ਨੂੰ ਬੋਲੀ ਲਾਉਣ ਦਾ ਸੱਦਾ ਦਿੱਤਾ ਹੈ।
Amritsar Airport
ਸਾਲ 2019 'ਚ ਅੰਮ੍ਰਿਤਸਰ ਹਵਾਈ ਅੱਡੇ ਤੋਂ 6 ਨਵੇਂ ਮਾਰਗਾਂ 'ਤੇ ਫਲਾਈਟਸ ਸ਼ੁਰੂ ਹੋ ਸਕਦੀਆਂ ਹਨ। ਇਨ੍ਹਾਂ ਮਾਰਗਾਂ 'ਚ ਹੈਦਰਾਬਾਦ, ਪਟਨਾ, ਵਾਰਾਣਸੀ, ਕੋਲਕਾਤਾ, ਜੈਪੁਰ ਅਤੇ ਗੋਆ ਸ਼ਾਮਲ ਹਨ, ਜਿਨ੍ਹਾਂ ਲਈ ਏਅਰ ਲਾਈਨਜ਼ ਨੂੰ ਬੋਲੀ ਲਾਉਣ ਦਾ ਸੱਦਾ ਦਿਤਾ ਗਿਆ ਹੈ। ਇਸ ਸਕੀਮ ਤਹਿਤ ਇਨ੍ਹਾਂ ਫਲਾਈਟਸ ਦਾ ਕਿਰਾਇਆ ਵੀ ਘੱਟ ਹੋ ਸਕਦਾ ਹੈ ਕਿਉਂਕਿ ਕੇਂਦਰ ਸਰਕਾਰ ਦੀ ਉਡਾਣ ਸਕੀਮ ਦਾ ਮਕਸਦ ਆਮ ਬੰਦੇ ਲਈ ਹਵਾਈ ਯਾਤਰਾ ਨੂੰ ਸਸਤਾ ਤੇ ਆਸਾਨ ਬਣਾਉਣਾ ਹੈ।