ਇਮਰਾਨ ਨੇ ਇੰਝ ਦਿਤਾ ਸਿੱਧੂ ਨੂੰ ਸਤਿਕਾਰ, 'ਸਾਡਾ ਸਿੱਧੂ ਕਿਧਰ ਹੈ?'
Published : Nov 11, 2019, 8:13 am IST
Updated : Nov 11, 2019, 8:18 am IST
SHARE ARTICLE
Imran Khan And Navjot Sidhu
Imran Khan And Navjot Sidhu

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਲਈ ਪਹੁੰਚੇ ਅਪਣੇ ਦੋਸਤ ਨਵਜੋਤ ਸਿੰਘ ਸਿੱਧੂ ਨੂੰ ਵਿਸ਼ੇਸ਼ ਮਾਣ ਦਿਤਾ।

ਅੰਮ੍ਰਿਤਸਰ, 10 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਲਈ ਪਹੁੰਚੇ ਅਪਣੇ ਦੋਸਤ ਨਵਜੋਤ ਸਿੰਘ ਸਿੱਧੂ ਨੂੰ ਵਿਸ਼ੇਸ਼ ਮਾਣ ਦਿਤਾ। ਖ਼ਬਰਾਂ ਮੁਤਾਬਕ ਇਮਰਾਨ ਸਭ ਤੋਂ ਪਹਿਲਾਂ ਸਿੱਧੂ ਨੂੰ ਜੱਫ਼ੀ ਪਾ ਕੇ ਮਿਲੇ। ਇਮਰਾਨ ਨੇ ਸਿੱਧੂ ਨੂੰ ਅਪਣੇ ਨਾਲ ਹੀ ਬਿਠਾਇਆ। ਦਿਲਚਸਪ ਗੱਲ ਇਹ ਰਹੀ ਕਿ ਇਮਰਾਨ ਨੇ ਉਥੇ ਮੌਜੂਦ ਲੋਕਾਂ ਨੂੰ ਪੁੱਛਿਆ,''ਸਾਡਾ ਸਿੱਧੂ ਕਿੱਧਰ ਹੈ।'' ਇਮਰਾਨ ਦਾ ਇਹ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Imran KhanImran Khan

ਅਸਲ ਵਿਚ ਇਮਰਾਨ ਖ਼ਾਨ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਥਲ ਤਕ ਜਾਣ ਲਈ ਬੱਸ ਵਿਚ ਸਵਾਰ ਸਨ। ਇਸੇ ਦੌਰਾਨ ਇਮਰਾਨ ਨੇ ਉਥੇ ਮੌਜੂਦ ਲੋਕਾਂ ਨੂੰ ਪੁੱਛਿਆ,''ਸਾਡਾ ਸਿੱਧੂ ਕਿੱਧਰ ਹੈ। ਮੈਂ ਕਹਿ ਰਿਹਾ ਹਾਂ ਸਾਡਾ ਸਿੱਧੂ। ਆ ਗਿਆ ਉਹ।'' ਇਸ 'ਤੇ ਬੱਸ ਵਿਚ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਦਸਿਆ ਕਿ ਹਾਂ ਸਿੱਧੂ ਆ ਗਏ ਹਨ। ਇਸ ਵਿਚ ਉੱਥੇ ਮੌਜੂਦ ਇਕ ਮੰਤਰੀ ਨੇ ਕਿਹਾ ਕਿ ਜੇਕਰ ਸਿੱਧੂ ਨੂੰ ਭਾਰਤ ਸਰਕਾਰ ਰੋਕਦੀ ਤਾਂ ਮੀਡੀਆ ਵਾਲੇ ਉਸ ਨੂੰ ਹੈੱਡਲਾਈਨ ਬਣਾਉਂਦੇ। ਇਸ ਦੌਰਾਨ ਇਮਰਾਨ ਨੇ ਡਾਕਟਰ ਮਨਮੋਹਨ ਸਿੰਘ ਦੇ ਬਾਰੇ ਵੀ ਜਾਣਕਾਰੀ ਲਈ।

Navjot sidhuNavjot sidhu

ਇਥੇ ਦੱਸ ਦਈਏ ਕਿ ਪਾਕਿਸਤਾਨ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਦੋਸਤ ਇਮਰਾਨ ਖਾਨ ਦੀ ਜੰਮ ਕੇ ਤਾਰੀਫ ਕੀਤੀ। ਸਿੱਧੂ ਨੇ ਇਮਰਾਨ ਦੀ ਸ਼ਾਨ ਵਿਚ ਕਵਿਤਾ ਪੜ੍ਹ ਕੇ ਆਪਣਾ ਭਾਸ਼ਣ ਸ਼ੁਰੂ ਕੀਤਾ। ਸਿੱਧੂ ਨੇ ਇਮਰਾਨ ਨੂੰ ਸਿਕੰਦਰ ਦੱਸਿਆ। ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹ ਕੇ ਇਮਰਾਨ ਨੇ 14 ਕਰੋੜ ਸਿੱਖਾਂ ਦਾ ਦਿੱਲ ਜਿੱਤਿਆ ਹੈ। ਇਸ ਵੀਡੀਓ ਨੂੰ ਹੁਣ ਤੱਕ 21000 ਵਾਰ ਦੇਖਿਆ ਜਾ ਚੁੱਕਾ ਹੈ। ਇਮਰਾਨ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਕੋਰੀਡੋਰ ਦਾ ਉਦਘਾਟਨ ਕੀਤਾ। ਇਹ ਲਾਂਘਾ ਖੁੱਲ੍ਹਣ ਨਾਲ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਜਾਣਾ ਆਸਾਨ ਹੋ ਜਾਵੇਗਾ।

Kartarpur Corridor Kartarpur Corridor

ਕਰਤਾਰਪੁਰ ਲਾਂਘੇ ਲਈ ਨਵਜੋਤ ਸਿੰਘ ਸਿੱਧੂ ਦਾ ਧਨਵਾਦ
ਮੈਲਬੋਰਨ 10 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ) : ਪਿਛਲੇ 72 ਸਾਲਾਂ ਤੋ ਨਨਕਾਣਾ ਸਹਿਬ ਦੇ ਖੁੱਲੇ ਦਰਸ਼ਨ ਦੀਦਾਰ ਲਈ ਅਰਦਾਸਾਂ ਕਰਨ ਵਾਲੇ ਸਮੁੱਚੇ ਸਿੱਖ ਪੰਥ ਦੀਆ ਆਸਾਂ ਉਮੀਦਾਂ ਨੂੰ ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਆਪਸੀ ਸਾਂਝ ਕਰ ਕੇ ਬੂਰ ਪਿਆ ਹੈ , ਇਹਨਾਂ ਦੋਵਾਂ ਦੇ ਸਾਂਝੇ ਯਤਨਾਂ ਦੇ ਕਾਰਨ ਹੀ ਦਸ ਮਹੀਨੇ ਦੇ ਮਾਮੂਲੀ ਜਿਹੇ ਸਮੇ ਦੌਰਾਨ ਕਰਤਾਪੁਰ ਸਾਹਿਬ ਦੇ ਲਾਂਘੇ ਦਾ ਕੰਮ ਪੂਰਾ ਹੋਇਆ ਹੈ।  ਮੈਲਬੋਰਨ ਦੇ ਇਲਾਕੇ ਕਰੇਗੀਬਰਨ 'ਚ ਸਥਿਤ ਸ੍ਰੀ ਗੁਰੂ ਸਿੰਘ ਸਭਾ ਗੁਰੂਦੁਆਰਾ ਕਮੇਟੀ ਵਲੋ  ਨਵਜੋਤ ਸਿੰਘ ਸਿੱਧੂ ਦਾ ਵਿਸ਼ੇਸ ਤੌਰ ਉੱਤੇ ਧੰਨਵਾਦ ਕਰਦੇ ਹੋਏ ਇਹ ਵਿਚਾਰ ਸਾਝੇ ਕਰਨ ਦੇ ਨਾਲ ਹੀ ਅਕਾਲ ਤਖ਼ਤ ਸਾਹਿਬ ਤੋ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਨੂੰ ਸਨਮਾਨਤ ਕਰਨ ਦੀ  ਬੇਨਤੀ ਵੀ ਕੀਤੀ ਗਈ ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement