
ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਲਾਂਘੇ ਦਾ ਸਿਹਰਾ ਲੈਣ ਤੋਂ ਸਾਫ...
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਲਾਂਘੇ ਦਾ ਸਿਹਰਾ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਦਰਅਸਲ ਪਹਿਲੇ ਜੱਥੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਗਏ ਨਵਜੋਤ ਸਿੰਘ ਸਿੱਧੂ ਨੂੰ ਸਮਾਗਮ ਦੀ ਸਮਾਪਤੀ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਲਾਂਘੇ ਦੇ ਕ੍ਰੇਡਿਟ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਕ੍ਰੇਡਿਟ ਲੈਣ ਤੋਂ ਇਨਕਾਰ ਕਰਦੇ ਹੋਏ ਸਿੱਧੂ ਨੇ ਸਿਰਫ਼ ਇਹ ਹੀ ਕਿਹਾ ਕਿ ਇਹ ਸਭ ਬਾਬੇ ਨਾਨਕ ਦੀ ਮਿਹਰ ਹੋਈ ਹੈ।
Imran Khan with Navjot Sidhu
ਜ਼ਿਕਰਯੋਗ ਹੈ ਕਿ ਕਰਤਾਰਪੁਰ ਲਾਂਘੇ ਦੇ ਸਮਾਗਮ ਦੌਰਾਨ ਭਾਵੇਂ ਕਿ ਬਹੁਤ ਸਾਰੇ ਸਿਆਸਤਦਾਨ ਮੋਜੂਦ ਸਨ, ਪਰ ਇਸ ਮੌਕੇ ‘ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਾਤਾਨ ‘ਚ ਵੱਖਰੀ ਹੀ ਬੱਲੇ ਬੱਲੇ ਹੋਈ। ਦਰਅਸਲ ਭਾਰਤ ਸਰਕਾਰ ਵੱਲੋਂ ਭਾਵੇਂ ਕਿ ਨਵਜੋਤ ਸਿੱਧੂ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕ੍ਰੈਡਿਟ ਨਹੀਂ ਦਿੱਤਾ ਗਿਆ ਪਰ ਪਾਕਿਸਤਾਨ ਦੇ ਪੀਐੱਮ ਇਮਰਾਨ ਖ਼ਾਨ ਵੱਲੋਂ ਨਵਜੋਤ ਸਿੱਧੂ ਨੂੰ ਲਾਂਘੇ ਦਾ ਕ੍ਰੈਡਿਟ ਜ਼ਰੂਰ ਦਿੱਤਾ ਗਿਆ ਹੈ।
Navjot Sidhu and Imran Khan
ਦੱਸ ਦੇਈਏ ਕਿ ਪਾਕਿਸਤਾਨ ਵਿਖੇ ਪੂਰੇ ਸਮਾਗਮ 'ਚ ਨਵਜੋਤ ਸਿੰਘ ਸਿੱਧੂ ਹੀ ਛਾਏ ਰਹੇ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧਨਵਾਦ ਕੀਤਾ, ਉਥੇ ਹੀ ਉਨ੍ਹਾਂ ਨੇ ਪੀ. ਐੱਮ. ਮੋਦੀ ਦੀ ਵੀ ਤਰੀਫ ਕਰਦੇ ਹੋਏ ਉਨ੍ਹਾਂ ਨੂੰ 'ਮੁੰਨਾ ਭਾਈ' ਐੱਮ. ਬੀ. ਬੀ. ਐੱਸ. ਵਾਲੀ ਜੱਫੀ ਵੀ ਭੇਜੀ। ਲੰਮੇ ਸਮੇਂ ਬਾਅਦ ਕੈਮਰਿਆਂ ਅੱਗੇ ਆਏ ਸਿੱਧੂ ਨੂੰ ਹੋਰ ਕੋਈ ਸੁਣਨ ਅਤੇ ਵੇਖਣ ਲਈ ਬੇਤਾਬ ਨਜ਼ਰ ਆਇਆ। ਇਸ ਦੌਰਾਨ ਸਿੱਧੂ ਨੇ ਵੀ ਆਪਣੇ ਚਾਹਵਾਨਾਂ ਨਾਲ ਤਸਵੀਰਾਂ ਖਿੱਚਵਾਂ ਕੇ ਖਿਚਵਾਂ ਕੇ ਉਨ੍ਹਾਂ ਨੂੰ ਬੇਹੱਦ ਖੁਸ਼ ਕੀਤਾ।