ਕੋਰੋਨਾ ਵਾਇਰਸ ਵੈਕਸੀਨ ਦੀਆਂ ਉਮੀਦਾਂ ਨਾਲ ਬਾਜ਼ਾਰ 'ਚ ਆਇਆ ਉਛਾਲ
Published : Nov 11, 2020, 1:24 am IST
Updated : Nov 11, 2020, 1:24 am IST
SHARE ARTICLE
image
image

ਕੋਰੋਨਾ ਵਾਇਰਸ ਵੈਕਸੀਨ ਦੀਆਂ ਉਮੀਦਾਂ ਨਾਲ ਬਾਜ਼ਾਰ 'ਚ ਆਇਆ ਉਛਾਲ

ਸੈਂਸੈਕਸ 43,000 ਤੋਂ ਉਪਰ ਨਵੇਂ ਰਿਕਾਰਡ 'ਤੇ ਬੰਦ, ਨਿਫਟੀ 12,600 ਤੋਂ ਪਾਰ



ਨਵੀਂ ਦਿੱਲੀ, 10 ਨਵੰਬਰ : ਭਾਰਤੀ ਸ਼ੇਅਰ ਬਾਜ਼ਾਰ ਮੰਗਲਵਾਰ ਨੂੰ ਸਰਬਕਾਲਿਕ ਉਪਰਲੇ ਪੱਧਰ 'ਤੇ ਬੰਦ ਹੋਇਆ ਹੈ। ਮੰਗਲਵਾਰ ਨੂੰ ਸੈਂਸੇਕਸ ਅਤੇ ਨਿਫਟੀ ਦੋਵਾਂ ਵਿਚ ਹੀ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਤੇ ਇਹ ਰਿਕਾਰਡ ਉਚ ਪੱਧਰ 'ਤੇ ਬੰਦ ਹੋਏ। ਬੰਬੇ ਸਟਾਕ ਐਕਸਚੇਂਜ ਦਾ ਸੰਵੇਦੀ ਸੂਚਾਂਕ ਮੰਗਲਵਾਰ ਨੂੰ 1.60 ਫ਼ੀਸ ਦੀ ਜਾਂ 680.22 ਅੰਕ ਦੇ ਵਾਧੇ ਨਾਲ 43277.65 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੈਂਸੇਕਸ ਉਪਰਲੇ 43316.44 ਅੰਕ ਤਕ ਗਿਆ। ਬਾਜ਼ਾਰ ਬੰਦ ਹੁੰਦੇ ਸਮੇਂ ਸੈਂਸੇਕਸ ਦੇ 30 ਸ਼ੇਅਰਾਂ ਵਿਚੋਂ 10 ਸ਼ੇਅਰ ਲਾਲ ਨਿਸ਼ਾਨ 'ਤੇ ਅਤੇ 20 ਸ਼ੇਅਰ ਹਰੇ ਨਿਸ਼ਾਨ 'ਤੇ ਰਹੇ। ਕੋਰੋਨਾ ਵਾਇਰਸ ਵੈਕਸੀਨ ਦੀਆਂ ਉਮੀਦਾਂ ਕਾਰਨ ਬਾਜ਼ਾਰ ਵਿਚ ਇਹ ਤੇਜ਼ੀ ਦੇਖਣ ਨੂੰ ਮਿਲੀ ਹੈ।
ਉਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਾਂਕ ਨਿਫਟੀ ਵੀ ਮੰਗਲਵਾਰ ਨੂੰ ਰੀਕਾਰਡ ਉਚੇ ਪੱਧਰ 'ਤੇ ਬੰਦ ਹੋਇਆ। ਨਿਫਟੀ 1.36 ਫ਼ੀ ਸਦੀ ਜਾਂ 170.05 ਅੰਕ ਦੇ ਵਾਧੇ ਨਾਲ 12631.10 'ਤੇ ਬੰਦ ਹੋਇਆ। ਬਾਜ਼ਾਰ ਬੰਦ ਹੁੰਦੇ ਸਮੇਂ ਨਿਫਟੀ ਦੇ 50 ਸ਼ੇਅਰਾਂ ਵਿਚੋਂ 32 ਸ਼ੇਅਰ ਹਰੇ ਨਿਸ਼ਾਨ 'ਤੇ 18 ਸ਼ੇਅਰ ਲਾਲ ਨਿਸ਼ਾਨ 'ਤੇ ਰਹੇ। ਮੰਗਲਵਾਰ ਨੂੰ ਸੈਂਸੇਕਸ ਦੇ ਸ਼ੇਅਰਾਂ ਨੇ ਬਜਾਜ ਫਾਈਨੈਂਸ ਵਿਚ ਸਭ ਤੋਂ ਵੱਧ 84.8484 ਫ਼ੀ ਸਦੀ, ਇੰਡਸਇੰਡ ਬੈਂਕ ਵਿਚ 71.7171%, ਲਾਰਸਨ ਅਤੇ ਟੂਬਰੋ ਵਿਚ 99.9999% ਅਤੇ ਬਜਾਜ ਫਿਨਸਰ ਵਿਚ .4..44% ਦੀ ਤੇਜ਼ੀ ਦਰਜ ਕੀਤੀ। ਇਸ ਦੇ ਨਾਲ ਹੀ, ਟੈਕ ਮਹਿੰਦਰਾ 5.73%, ਐਚਸੀਐਲ ਟੇਕ 5.36%, ਨੇਸਲ ਇੰਡੀਆ 4.08%, ਇਨਫੋਸਿਸ 'ਚ 3.98% ਅਤੇ ਸਨimageimage ਫਾਰਮਾ ਵਿੱਚ 3.66% ਦੀ ਗਿਰਾਵਟ ਆਈ।            (ਪੀ.ਟੀ.ਆਈ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement