ਫ਼ਾਜ਼ਿਲਕਾ ਦੇ ਦੇਵਾਂਸ਼ ਜੱਗਾ ਨੇ ਅੰਡਰ-16 ਡਿਸਕਸ ਥਰੋਅ 'ਚ ਬਣਾਇਆ ਨਵਾਂ ਰਾਸ਼ਟਰੀ ਰਿਕਾਰਡ

By : GAGANDEEP

Published : Nov 11, 2022, 8:58 pm IST
Updated : Nov 11, 2022, 8:58 pm IST
SHARE ARTICLE
Fazilka
Fazilka

ਦੇਵਾਂਸ਼ ਜੱਗਾ ਨੇ ਦਿੱਲੀ ਦੇ ਰਾਮ ਨਾਰਾਇਣ ਮੌਰਿਆ ਦਾ ਰਿਕਾਰਡ ਤੋੜਿਆ

 

ਗੁਹਾਟੀ - ਪੰਜਾਬ ਦੇ ਦੇਵਾਂਸ਼ ਜੱਗਾ ਨੇ ਸ਼ੁੱਕਰਵਾਰ ਨੂੰ ਇੱਥੇ 37ਵੀਂ ਏ.ਐਫ਼.ਆਈ. ਨੈਸ਼ਨਲ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਲੜਕਿਆਂ ਦੇ ਅੰਡਰ-16 ਡਿਸਕਸ ਥਰੋਅ ਮੁਕਾਬਲੇ ਵਿੱਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ।

ਸਰਹੱਦੀ ਕਸਬਾ ਫਾਜ਼ਿਲਕਾ ਦੇ ਰਹਿਣ ਵਾਲੇ 10ਵੀਂ ਜਮਾਤ ਦੇ ਵਿਦਿਆਰਥੀ ਦੇਵਾਂਸ਼ ਨੇ ਚਾਰ ਵਾਰ ਮੀਟ ਅਤੇ ਨੈਸ਼ਨਲ ਰਿਕਾਰਡ ਤੋੜਿਆ। ਦੇਵਾਂਸ਼ ਨੇ 55.02 ਮੀਟਰ ਥਰੋਅ ਨਾਲ ਸ਼ੁਰੂਆਤ ਕੀਤੀ ਅਤੇ ਫਿਰ ਤੀਜੀ ਕੋਸ਼ਿਸ਼ ਵਿੱਚ 55.03 ਮੀਟਰ, ਪੰਜਵੀਂ ਕੋਸ਼ਿਸ਼ ਵਿੱਚ 55.98 ਮੀਟਰ ਅਤੇ ਅੰਤਿਮ ਕੋਸ਼ਿਸ਼ ਵਿੱਚ 57.01 ਮੀਟਰ ਥਰੋਅ ਕਰਕੇ ਰਿਕਾਰਡ ਵਿੱਚ ਲਗਾਤਾਰ ਸੁਧਾਰ ਕੀਤਾ।

ਉਸ ਨੇ ਦਿੱਲੀ ਦੇ ਰਾਮ ਨਾਰਾਇਣ ਮੌਰਿਆ ਦਾ ਰਿਕਾਰਡ ਤੋੜਿਆ, ਜਿਸ ਨੇ ਪਿਛਲੇ ਸਾਲ 53.17 ਮੀਟਰ ਦਾ ਰਿਕਾਰਡ ਬਣਾਇਆ ਸੀ। ਲੰਬੀ ਛਾਲ ਦੀ ਅਥਲੀਟ ਸ਼ੈਲੀ ਸਿੰਘ ਅਤੇ ਉੱਤਰ ਪ੍ਰਦੇਸ਼ ਦੀ ਨਿਧੀ ਨੇ ਕ੍ਰਮਵਾਰ ਮਹਿਲਾ ਅੰਡਰ-20 ਅਤੇ ਅੰਡਰ-18 ਵਿੱਚ ਨਵੇਂ ਮੀਟ ਰਿਕਾਰਡਾਂ ਨਾਲ ਖ਼ਿਤਾਬ ਜਿੱਤੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement