ਤਿਉਹਾਰ ਤੋਂ ਪਹਿਲਾਂ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 20 ਸਾਲਾ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
Published : Nov 11, 2023, 2:46 pm IST
Updated : Nov 11, 2023, 2:46 pm IST
SHARE ARTICLE
Jagwant Singh
Jagwant Singh

ਸਿਰ ਅਤੇ ਮੱਥੇ ’ਤੇ ਸੱਟਾਂ ਲੱਗਣ ਕਾਰਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ ਤੇ ਉਸ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ

Punjab Accident News:  ਪਾਇਲ/ਦੋਰਾਹਾ : ਪਾਇਲ-ਦੋਰਾਹਾ ਰੋਡ ’ਤੇ ਪਿੰਡ ਸ਼ਾਹਪੁਰ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ ਇਕ 20 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗਵੰਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰੋਹਣੋਂ ਕਲਾਂ ਥਾਣਾ ਸਦਰ ਖੰਨਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਸਾਲ਼ੇ ਦੇ ਲੜਕੇ ਗੁਰਮੁਖ ਸਿੰਘ ਨੂੰ ਮਿਲਣ ਲਈ ਪਿੰਡ ਆਇਆ ਹੋਇਆ ਸੀ, ਜਿੱਥੇ ਉਸ ਦਾ ਲੜਕਾ ਜਗਵੰਤ ਸਿੰਘ ਵੀ ਆ ਗਿਆ।

ਵਾਪਸੀ ਸਮੇਂ ਉਹ ਆਪਣੇ ਸਾਲ਼ੇ ਦੇ ਲੜਕੇ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਰੋਹਣੋ ਕਲਾਂ ਲਈ ਚੱਲ ਪਿਆ, ਜਦਕਿ ਉਸ ਦਾ ਲੜਕਾ ਜਗਵੰਤ ਸਿੰਘ ਆਪਣੇ ਸਪਲੈਂਡਰ ਮੋਟਰਸਾਈਕਲ ’ਤੇ ਵਾਪਸ ਜਾ ਰਿਹਾ ਸੀ। ਜਦੋਂ ਉਸ ਦਾ ਲੜਕਾ ਜਗਵੰਤ ਸਿੰਘ ਪਿੰਡ ਸ਼ਾਹਪੁਰ ਸਥਿਤ ਭੱਠੇ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਹੀਰੋ ਡੀਲਕਸ ਮੋਟਰਸਾਈਕਲ ਦੇ ਚਾਲਕ ਨੇ ਉਸ ਦੇ ਲੜਕੇ ਨੂੰ ਬੜੀ ਲਾਪ੍ਰਵਾਹੀ ਅਤੇ ਅਣਗਹਿਲੀ ਨਾਲ ਟੱਕਰ ਮਾਰ ਦਿੱਤੀ।    

ਟੱਕਰ ਇੰਨੀ ਭਿਆਨਕ ਸੀ ਕਿ ਲੜਕਾ ਮੋਟਰਸਾਈਕਲ ਤੋਂ ਸੜਕ ’ਤੇ ਡਿੱਗ ਗਿਆ। ਸਿਰ ਅਤੇ ਮੱਥੇ ’ਤੇ ਸੱਟਾਂ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਜਗਵੰਤ ਸਿੰਘ ਨੂੰ ਤੁਰੰਤ ਦੋਰਾਹਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ।

ਜਿੱਥੇ ਡਾਕਟਰਾਂ ਨੇ ਉਸ ਨੂੰ ਅਪੋਲੋ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ। ਬਾਅਦ ’ਚ ਲੁਧਿਆਣਾ ਪਹੁੰਚਣ ’ਤੇ ਡਾਕਟਰ ਨੇ ਉਸ ਦੇ ਪੁੱਤਰ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਸਬੰਧੀ ਪਾਇਲ ਪੁਲਿਸ ਨੇ ਅਣਪਛਾਤੇ ਮੋਟਰਸਾਈਕਲ ਚਾਲਕ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 

 

(For more news apart from Punjab Accident News, stay tuned to Rozana Spokesman)

Tags: punjab news

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement