
Firozpur bride Firing News: ਪੈਲੇਸ ਮਾਲਕ ਤੇ ਵੀ FIR ਕੀਤੀ ਦਰਜ
Firozpur bride Firing News: ਫ਼ਿਰੋਜ਼ਪੁਰ ਦੇ ਪਿੰਡ ਖਾਈ ਖੇਮੇ ਵਿਖੇ ਸਕੇ ਭਰਾ ਵੱਲੋਂ ਚਲਾਈ ਗੋਲੀ ਦਾ ਸ਼ਿਕਾਰ ਹੋਈ ਭੈਣ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਹੁਣ ਇਸ ਮਾਮਲੇ ਵਿਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਭਰਾ ਤੇ ਪੈਲੇਸ ਮਾਲਕ 'ਤੇ ਮਾਮਲਾ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਕੱਲ੍ਹ ਭੈਣ ਦੀ ਡੋਲੀ ਤੋਰਨ ਵੇਲੇ ਸਕੇ ਭਰਾ ਨੇ ਹਵਾਈ ਫਾਇਰ ਕੀਤੇ। ਇਸ ਦੌਰਾਨ ਗੋਲੀ ਲਾੜੀ ਦੇ ਮੱਥੇ ਵਿਚ ਜਾ ਵੱਜੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਲਾੜੀ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮੌਕੇ ‘ਤੇ ਪੁੱਜੇ ਡੀ.ਐਸ.ਪੀ. ਸੁਖਵਿੰਦਰ ਸਿੰਘ ਅਤੇ ਥਾਣਾ ਸਦਰ ਫ਼ਿਰੋਜ਼ਪੁਰ ਦੇ ਐਸ.ਐਚ.ਓ. ਜਸਵੰਤ ਸਿੰਘ ਨੇ ਦੱਸਿਆ ਕਿ ਕਰੀਬ 25 ਸਾਲਾ ਬਲਜਿੰਦਰ ਕੌਰ ਪੁੱਤਰੀ ਬਾਜ ਸਿੰਘ ਦਾ ਬੀਤੇ ਦਿਨ ਵਿਆਹ ਸੀ।
ਜਦੋਂ ਲਾੜੀ ਦੀ ਡੋਲੀ ਉਥੋਂ ਰਵਾਨਾ ਹੋਣ ਲੱਗੀ ਤਾਂ ਲਾੜੀ ਦੇ ਭਰਾ ਨੇ ਗੋਲੀ ਚਲਾ ਦਿੱਤੀ ਜੋ ਲਾੜੀ ਦੇ ਮੱਥੇ ‘ਤੇ ਲੱਗੀ। ਜ਼ਖ਼ਮੀ ਹਾਲਤ ‘ਚ ਲੜਕੀ ਨੂੰ ਪਹਿਲਾਂ ਫਿਰੋਜ਼ਪੁਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਤੇ ਹੁਣ ਉਸ ਨੂੰ ਲੁਧਿਆਣਾ ਦੇ ਡੀ.ਐਮ.ਸੀ ‘ਚ ਰੈਫਰ ਕਰ ਦਿੱਤਾ ਗਿਆ ਹੈ। ਜਿੱਥੇ ਵੈਟੀਲਿਟਰ ਦੀ ਮਦਦ ਨਾਲ ਉਸ ਨੂੰ ਸਾਹ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਬਰਾਤ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਰਹਾਲੀ ਤੋਂ ਆਈ ਸੀ।