
ਦੇਸ਼ 'ਚ ਕੋਵਿਡ-19 ਦੇ 31,521 ਨਵੇਂ ਕੇਸ, 412 ਮਰੀਜ਼ਾਂ ਦੀ ਮੌਤ
ਨਵੀਂ ਦਿੱਲੀ, 10 ਦਸੰਬਰ : ਦੇਸ਼ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 31,521 ਨਵੇਂ ਕੇਸ ਆਉਣ ਤੋਂ ਬਾਅਦ ਵੀਰਵਾਰ ਨੂੰ ਪੀੜਤ ਲੋਕਾਂ ਦੀ ਗਿਣਤੀ ਵਧ ਕੇ 97,67,371 ਹੋ ਗਈ। ਇਨਫੈਕਸ਼ਨ ਕਾਰਨ 412 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ 1,41,772 ਹੋ ਗਈ।
ਸਿਹਤ ਮੰਤਰਾਲੇ ਵਲੋਂ ਸਵੇਰੇ ਅੱਠ ਵਜੇ ਅਪਡੇਟ ਕੀਤੇ ਅੰਕੜਿਆਂ ਅਨੁਸਾਰ, ਹੁਣ ਤਕ 92,53,306 ਲੋਕ ਇਸ ਲਾਗ ਤੋਂ ਠੀਕ ਹੋ ਚੁਕੇ ਹਨ, ਜਿਸ ਨਾਲ ਰਿਕਵਰੀ ਰੇਟ 94.74 ਫ਼ੀ ਸਦੀ ਹੋ ਗਈ ਹੈ। ਕੋਵਿਡ -19 ਦੇ ਮਾਮਲੇ ਵਿਚ ਮੌਤ ਦਰ 1.45 ਫ਼ੀ ਸਦੀ ਹੈ।
ਦੇਸ਼ ਵਿਚ ਲਗਾਤਾਰ ਚੌਥੇ ਦਿਨ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਚਾਰ ਲੱਖ ਤੋਂ ਘੱਟ ਸੀ। ਦੇਸ਼ ਵਿਚ 3,72,293 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਹ ਲਾਗ ਦੇ ਕੁਲ ਮਾਮਲਿਆਂ ਦਾ 3.81 ਫ਼ੀ ਸਦੀ ਹੈ। ਮੰਤਰਾਲੇ ਦੇ ਅੰਕੜਿਆਂ ਅਨੁਸਾਰ 7 ਅਗਸਤ ਨੂੰ ਦੇਸ਼ ਵਿਚ ਸੰਕਰਮਿਤ ਲੋਕਾਂ ਦੀ ਗਿਣਤੀ 20 ਲੱਖ ਤੋਂ ਪਾਰ ਹੋ ਗਈ ਸੀ। (ਪੀਟੀਆਈ)
ਇਸ ਤੋਂ ਬਾਅਦ, 23 ਅਗਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ ਪੀੜਤਾਂ ਦੀ ਕੁਲ ਗਿਣਤੀ 40 ਲੱਖ ਤੋਂ ਵੱਧ ਹੋ ਗਈ।
ਇਸ ਤੋਂ ਬਾਅਦ 16 ਸਤੰਬਰ ਨੂੰ 50 ਲੱਖ ਤੋਂ ਵੱਧ ਅਤੇ 28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ ਅਤੇ 20 ਨਵੰਬਰ ਨੂੰ 90 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। (ਪੀਟੀਆਈ)