ਆਬਕਾਰੀ ਵਿਭਾਗ ਨੇ ਪੁਲਿਸ ਨਾਲ ਸਾਂਝੀ ਕਾਰਵਾਈ ਵਿੱਚ 1400 ਲੀਟਰ ਈਐਨਏ ਦੀ ਵੱਡੀ ਖੇਪ ਕੀਤੀ ਬਰਾਮਦ
Published : Dec 11, 2020, 6:22 pm IST
Updated : Dec 11, 2020, 6:22 pm IST
SHARE ARTICLE
Excise Department detects big consignment of 1400 litres of ENA
Excise Department detects big consignment of 1400 litres of ENA

ਆਬਕਾਰੀ ਪੁਲਿਸ ਅਤੇ ਅੰਮ੍ਰਿਤਸਰ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਪੰਜ ਵਿਅਕਤੀਆਂ ਨੂੰ ਕੀਤਾ ਗਿ੍ਰਫ਼ਤਾਰ

ਚੰਡੀਗੜ੍ਹ: ਐਕਸਟਰਾ ਨਿਊਟਰਲ ਅਲਕੋਹਲ (ਈ.ਐਨ.ਏ.) ਦੀ ਚੋਰੀ ਵਿੱਚ ਸ਼ਾਮਲ ਤਸਕਰਾਂ ਖਿਲਾਫ਼ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਆਬਕਾਰੀ ਵਿਭਾਗ, ਆਬਕਾਰੀ ਪੁਲਿਸ ਅਤੇ ਅੰਮ੍ਰਿਤਸਰ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਪੰਜ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਅਤੇ ਇਕ ਮਹਿੰਦਰਾ ਪਿਕ-ਅਪ ਜਿਸਦਾ  ਨੰਬਰ ਪੀ.ਬੀ.-02-ਟੀ.ਜੀ.-1147 ਹੈ, ਤੋਂ ਈ.ਐਨ.ਏ. ਦੇ 200 ਲੀਟਰ ਦੇ 7 ਡਰੱਮ (ਕੁੱਲ 1400 ਲੀਟਰ) ਬਰਾਮਦ ਕੀਤੇ।

Excise Department detects big consignment of 1400 litres of ENAExcise Department detects big consignment of 1400 litres of ENA

ਟੀਮ ਨੇ ਮਹਿੰਦਰਾ ਪਿਕ-ਅਪ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ ਨਾਲ ਲੈ ਕੇ ਪੀ.ਬੀ.-10 ਸੀ.ਜੀ.-0070 ਨੰਬਰ ਵਾਲੀ ਇੱਕ ਇਨੋਵਾ ਗੱਡੀ ਵੀ ਫੜੀ। ਇਹ ਕਾਰਵਾਈ ਪੰਜਾਬ ਦੇ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਦੀ ਰਹਿਨੁਮਾਈ ਅਤੇ ਸੰਯੁਕਤ ਆਬਕਾਰੀ ਕਮਿਸ਼ਨਰ ਨਰੇਸ਼ ਦੂਬੇ, ਆਈਪੀਐਸ ਐਸਐਸਪੀ (ਦਿਹਾਤੀ), ਅੰਮ੍ਰਿਤਸਰ ਧਰੁਵ ਧਹੀਆ, ਏਆਈਜੀ (ਆਬਕਾਰੀ) ਏ ਪੀ ਐਸ ਘੁਮਾਣ, ਡਿਪਟੀ ਆਬਕਾਰੀ ਕਮਿਸ਼ਨਰ ਜਲੰਧਰ ਜ਼ੋਨ ਜਸਪਿੰਦਰ ਸਿੰਘ ਅਤੇ ਸਹਾਇਕ ਕਮਿਸ਼ਨਰ (ਆਬਕਾਰੀ) ਰੋਪੜ ਰੇਂਜ ਵਿਨੋਦ ਪਾਹੂਜਾ ਦੀ ਸਾਂਝੀ ਨਿਗਰਾਨੀ ਹੇਠ ਕੀਤੀ ਗਈ।

Excise Department detects big consignment of 1400 litres of ENAExcise Department detects big consignment of 1400 litres of ENA

ਇਸ ਸਬੰਧੀ ਵੇਰਵੇ ਦਿੰਦਿਆਂ ਆਬਕਾਰੀ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਤਕਰੀਬਨ 20 ਦਿਨ ਪਹਿਲਾਂ ਹਰਿਆਣਾ ਤੋਂ ਪੰਜਾਬ ਵਿੱਚ ਈਐਨਏ ਦੀ ਤਸਕਰੀ ਬਾਰੇ ਇੱਕ ਗੁਪਤ ਜਾਣਕਾਰੀ ਮਿਲੀ ਸੀ। ਮੁਖਬਰ ਤੋਂ ਇਸ ਗੱਲ ਦੀ ਜਾਣਕਾਰੀ ਮਿਲਣ ‘ਤੇ ਮੁਹਾਲੀ ਐਕਸਾਈਜ਼ ਅਤੇ ਏਆਈਜੀ ਐਕਸਾਈਜ਼ ਦੀ ਟੀਮ ਨੇ ਜਾਣਕਾਰੀ ਦੇ ਆਧਾਰ ‘ਤੇ ਵੱਖ ਵੱਖ ਪਹਿਲੂਆਂ ਦੀ ਪੜਤਾਲ ਸ਼ੁਰੂ ਕੀਤੀ।

Excise Department detects big consignment of 1400 litres of ENAExcise Department detects big consignment of 1400 litres of ENA

ਇਹ ਪਤਾ ਲੱਗਿਆ ਕਿ ਅੰਮ੍ਰਿਤਸਰ ਅਤੇ ਤਰਨਤਾਰਨ ਨਾਲ ਸਬੰਧਤ ਕੁਝ ਵਿਅਕਤੀ ਈਐਨਏ ਦੀ ਤਸਕਰੀ ਵਿਚ ਫਿਰ ਸਰਗਰਮ ਹੋ ਗਏ ਹਨ ਅਤੇ ਇਸ ਨੂੰ ਅੱਗੇ ਅੰਮ੍ਰਿਤਸਰ ਅਤੇ ਤਰਨਤਾਰਨ ਖੇਤਰ ਵਿਚ ਲੈ ਜਾ ਰਹੇ ਹਨ। ਆਬਕਾਰੀ ਵਿਭਾਗ ਨੇ 18.11.2020 ਨੂੰ ਜਾਰੀ ਪੱਤਰ ਵਿਚ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਤਾਂ ਜੋ ਤੁਰੰਤ ਕਾਰਵਾਈ ਕੀਤੀ ਜਾ ਸਕੇ। ਆਬਕਾਰੀ ਵਿਭਾਗ ਅਤੇ ਅੰਮ੍ਰਿਤਸਰ ਪੁਲਿਸ ਨੇ ਮਿਲ ਕੇ ਕੰਮ ਕੀਤਾ ਅਤੇ ਇਸ ਸੰਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ।

20.11.2020 ਨੂੰ ਅੰਮ੍ਰਿਤਸਰ ਵਿਖੇ ਹੋਈ ਮੀਟਿੰਗ ਵਿਚ ਐਸਐਸਪੀ ਦਿਹਾਤੀ ਨੇ ਆਬਕਾਰੀ ਵਿਭਾਗ ਨੂੰ ਕਾਰਵਾਈ ਦੀ ਸਫਲਤਾ ਲਈ ਵਿਸ਼ੇਸ਼ ਟੀਮ ਤਿਆਰ ਕਰਨ ਲਈ ਕਿਹਾ। ਆਬਕਾਰੀ ਵਿਭਾਗ ਨੇ ਇਹ ਟੀਮ ਤਿਆਰ ਕੀਤੀ ਅਤੇ 24.12.2020 ਨੂੰ ਅੰਮ੍ਰਿਤਸਰ ਵਿਖੇ ਹੋਈ ਇਕ ਹੋਰ ਮੀਟਿੰਗ ਵਿਚ ਐਸਐਸਪੀ ਦਿਹਾਤੀ ਨੂੰ ਇਸ ਸਬੰਧੀ ਸੂਚਿਤ ਕੀਤਾ ਅਤੇ ਅੱਗੇ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

Excise Department detects big consignment of 1400 litres of ENAExcise Department detects big consignment of 1400 litres of ENA

ਇਸ ਦੇ ਅਨੁਸਾਰ 10.11.2020 ਨੂੰ ਆਬਕਾਰੀ ਵਿਭਾਗ, ਆਬਕਾਰੀ ਪੁਲਿਸ ਅਤੇ ਅੰਮ੍ਰਿਤਸਰ ਪੁਲਿਸ ਵਲੋਂ ਸਾਂਝੀ ਮੁਹਿੰਮ ਕੀਤੀ ਗਈ ਅਤੇ ਉਪਰੋਕਤ ਬਰਾਮਦਗੀਆਂ ਕੀਤੀਆਂ ਗਈਆਂ।

ਦੋਸ਼ੀਆਂ ਵਿਰੁੱਧ ਥਾਣਾ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪੰਜਾਬ ਆਬਕਾਰੀ ਐਕਟ ਦੀ ਧਾਰਾ 61/1/14 ਅਧੀਨ ਐਫ.ਆਈ.ਆਰ. ਨੰ. 0309 ਮਿਤੀ 11.12.2020 ਦਰਜ ਕੀਤੀ ਗਈ ਹੈ। ਗਿ੍ਰਫ਼ਤਾਰ ਕੀਤੇ ਵਿਅਕਤੀਆਂ ਵਿੱਚ ਸ਼ਾਮਲ ਹਨ: (1) ਕਵਲਜੀਤ ਸਿੰਘ (ਗੋਪੀ) ਪੁੱਤਰ ਮੰਗਲ ਸਿੰਘ, ਵੀਪੀਓ ਰਾਮਪੁਰਾ ਓਰਫ ਚੇਤਾ ਕੱਲ੍ਹਾ ਜ਼ਿਲ੍ਹਾ ਅੰਮ੍ਰਿਤਸਰ , (2) ਅਕਾਸ਼ਦੀਪ ਸਿੰਘ ਪੁੱਤਰ ਹੇਰਾ ਸਿੰਘ, ਵੀਪੀਓ ਮੇਹਰਬਾਨਪੁਰ ਜ਼ਿਲ੍ਹਾ ਅੰਮ੍ਰਿਤਸਰ (3) ਹਰਜੀਤ ਸਿੰਘ ਉਰਫ. ਜੀਤਾ ਪੁੱਤਰ ਤੋਤਾ ਸਿੰਘ ਵਾਸੀ ਰਾਮਪੁਰ,  ਪੁਲਿਸ ਥਾਣਾ ਚਾਟੀਵਿੰਡ, (4) ਮਾਨ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਮੇਹਰਬਾਨਪੁਰਾ, ਪੁਲਿਸ ਥਾਣਾ ਜੰਡਿਆਲਾ ਗੁਰੂ ਅਤੇ (5) ਕੁਲਦੀਪ ਸਿੰਘ ਵਾਸੀ ਜਗੋਆਣਾ ਕਲੋਨੀ, ਮਾਹਲ ਅੰਮ੍ਰਿਤਸਰ । ਅਗਲੇਰੀ ਜਾਂਚ ਅਜੇ ਜਾਰੀ ਹੈ ਅਤੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement