
4 ਦਸੰਬਰ ਨੂੰ ਹੋਈ ਸੀ ਕਿਸਾਨ ਲਖਵੀਰ ਸਿੰਘ ਦੀ ਮੌਤ
ਬਠਿੰਡਾ: ਦਿੱਲੀ ਦੇ ਟਿਕਰੀ ਬਾਰਡਰ ‘ਤੇ ਸੰਘਰਸ਼ ਕਰਨ ਗਏ ਬਠਿੰਡਾ ਦੇ ਕਿਸਾਨ ਲਖਵੀਰ ਸਿੰਘ ਮੌਤ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Farmer Lakhveer Singh
ਦੱਸ ਦਈਏ ਕਿ 4 ਦਸੰਬਰ ਨੂੰ ਤਲਵੰਡੀ ਸਾਬੋ ਦੇ ਪਿੰਡ ਲਾਲੇਆਣਾ ਦੇ ਕਿਸਾਨ ਲਖਵੀਰ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਭਾਕਿਯੂ ਉਗਰਾਹਾਂ ਨੇ ਸਰਕਾਰ ਕੋਲੋਂ ਮ੍ਰਿਤਕ ਦੇ ਪਰਿਵਾਰ ਲਈ 10 ਲੱਖ ਦਾ ਮੁਆਵਜ਼ਾ ਅਤੇ ਪਰਿਵਾਰਿਕ ਮੈਂਬਰ ਲਈ ਸਰਕਾਰੀ ਨੌਕਰੀ ਮੰਗ ਕੀਤੀ ਸੀ।
Farmers Protest
ਦਿੱਲੀ ਧਰਨੇ 'ਚ ਇਕ ਹੋਰ ਕਿਸਾਨ ਦੀ ਮੌਤ
ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ‘ਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ 16ਵੇਂ ਦਿਨ ਵੀ ਜਾਰੀ ਹੈ। ਕਿਸਾਨ ਕੜਾਕੇ ਦੀ ਠੰਢ ‘ਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਬੈਠੇ ਹੋਏ ਹਨ ਅਤੇ ਕਈ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ।
Farmers Protest
ਹੁਣ ਤੱਕ 15 ਕਿਸਾਨਾਂ ਦੀ ਹੋਈ ਮੌਤ
ਕਾਹਨ ਸਿੰਘ (ਧਨੇਰ, ਬਰਨਾਲਾ) ਮੌਤ 24 ਨਵੰਬਰ
ਧੰਨਾ ਸਿੰਘ (ਚਹਿਲਾਂਵਾਲੀ) 27 ਨਵੰਬਰ
ਗੱਜਣ ਸਿੰਘ (ਭੰਗੂ ਖਟੜਾ) 28 ਨਵੰਬਰ
ਜਨਕ ਰਾਜ (ਧਨੌਲਾ, ਬਰਨਾਲਾ) 29 ਨਵੰਬਰ
ਗੁਰਦੇਵ ਸਿੰਘ (ਅਤਰ ਸਿੰਘਵਾਲਾ) 30 ਨਵੰਬਰ
ਗੁਰਜੰਟ ਸਿੰਘ (ਬਚੋਆਣਾ, ਮਾਨਸਾ) 2 ਦਸੰਬਰ
ਗੁਰਬਚਨ ਸਿੰਘ ਸਿਬੀਆ (ਭਿੰਡਰਖੁਰਦ, ਮੋਗਾ) 3 ਦਸੰਬਰ
ਬਲਜਿੰਦਰ ਸਿੰਘ (ਜਾਮਤ, ਲੁਧਿਆਣਾ) 3 ਦਸੰਬਰ
ਲਖਵੀਰ ਸਿੰਘ (ਲਾਲੇਆਣਾ, ਬਠਿੰਡਾ) ਦੀ 4 ਦਸੰਬਰ
ਕਰਨੈਲ ਸਿੰਘ (ਸ਼ੇਰਪੁਰ, ਸੰਗਰੂਰ)
ਰਜਿੰਦਰ ਕੌਰ (ਗੰਗੋਹਰ, ਬਰਨਾਲਾ) 7 ਦਸੰਬਰ
ਗੁਰਮੇਲ ਕੌਰ (ਘਰਚੋਂ, ਬਠਿੰਡਾ)
ਮੇਵਾ ਸਿੰਘ (ਖੋਤੇ, ਫਰੀਦਕੋਟ)
ਅਜੈ ਕੁਮਾਰ (ਸੋਨੀਪਤ)
ਲਖਵੀਰ ਸਿੰਘ (ਝਾਰੋਂ, ਸੰਗਰੂਰ) 8 ਦਸੰਬਰ
ਭਾਗ ਸਿੰਘ (ਬੱਦੋਵਾਲ ਲੁਧਿਆਣਾ)11 ਦਸੰਬਰ