ਆਈ.ਸੀ.ਸੀ. ਦੀ ਇਕ ਦਿਨਾਂ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ ਵਿਰਾਟ ਕੋਹਲੀ
Published : Dec 11, 2020, 12:35 am IST
Updated : Dec 11, 2020, 12:35 am IST
SHARE ARTICLE
image
image

ਆਈ.ਸੀ.ਸੀ. ਦੀ ਇਕ ਦਿਨਾਂ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ ਵਿਰਾਟ ਕੋਹਲੀ

ਰੋਹਿਤ ਸ਼ਰਮਾ ਦੂਜੇ ਅਤੇ ਪਾਕਿ ਦਾ ਬਾਬਰ ਆਜ਼ਮ ਤੀਜੇ ਸਥਾਨ 'ਤੇ

ਦੁਬਈ, 10 ਦਸੰਬਰ : ਆਸਟਰੇਲੀਆ ਵਿਰੁਧ ਹਾਲ ਹੀ ਵਿਚ 3 ਮੈਚਾਂ ਦੀ ਲੜੀ ਵਿਚ ਦੋ ਅਰਧ ਸੈਂਕੜੇ ਲਾਉਣ ਵਾਲਾ ਭਾਰਤੀ ਕਪਤਾਨ ਵਿਰਾਟ ਕੋਹਲੀ ਆਈ. ਸੀ. ਸੀ. ਇਕ ਦਿਨਾਂ ਬੱਲੇਬਾਜ਼ੀ ਰੈਂਕਿੰਗ ਵਿਚ ਚੋਟੀ 'ਤੇ ਬਣਿਆ ਹੋਇਆ ਹੈ। ਕੋਹਲੀ ਨੇ ਦੂਜੇ ਤੇ ਤੀਜੇ ਵਨ ਡੇ ਵਿਚ 89 ਤੇ 63 ਦੌੜਾਂ ਬਣਾਈਆਂ ਸਨ। ਉਸ ਦੇ ਰੈਂਕਿੰਗ ਵਿਚ 870 ਅੰਕ ਹਨ।
ਹੈਮਸਟ੍ਰਿੰਗ ਸੱਟ ਕਾਰਨ ਇਕ ਦਿਨਾਂ ਲੜੀ ਵਿਚੋਂ ਬਾਹਰ ਰੋਹਿਤ ਸ਼ਰਮਾ (842) ਦੂਜੇ ਸਥਾਨ 'ਤੇ ਬਣਿਆ ਹੋਇਆ ਹੈ। ਪਾਕਿਸਤਾਨ ਦਾ ਬਾਬਰ ਆਜ਼ਮ 5 ਅੰਕ ਪਿੱਛੇ ਤੀਜੇ ਸਥਾਨ 'ਤੇ ਹੈ। ਵਿਸ਼ਵ ਕੱਪ 2019 ਤੋਂ ਬਾਅਦ ਇਕ ਦਿਨਾਂ ਖੇਡਣ ਵਾਲੇ ਆਲਾਰਊਂਡਰ ਹਾਰਦਿਕ ਪੰਡਯਾ ਨੇ ਪਹਿਲੇ ਮੈਚ ਵਿਚ 90 ਤੇ ਤੀਜੇ ਵਿਚ ਅਜੇਤੂ 92 ਦੌੜਾਂ ਬਣਾਈਆਂ ਸਨ। ਉਹ ਪਹਿਲੀ ਵਾਰ 553 ਅੰਕ ਲੈ ਕੇ ਟਾਪ-50 ਬੱਲੇਬਾਜ਼ਾਂ ਵਿਚ 49ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਗੇਂਦਬਾਜ਼ਾਂ ਵਿਚ ਭਾਰਤ ਦਾ ਜਸਪ੍ਰੀਤ ਬੁਮਰਾਹ 700 ਅੰਕ ਲੈ ਕੇ ਤੀਜੇ ਸਥਾਨ 'ਤੇ ਹੈ। ਨਿਊਜ਼ੀਲੈਂਡ ਦਾ ਟ੍ਰੇਂਟ ਬੋਲਟ 722 ਅੰਕਾਂ ਨਾਲ ਚੋਟੀ 'ਤੇ ਹੈ ਤੇ ਅਫ਼ਗ਼ਾਨਿਸਤਾਨ ਦਾ ਸਪਿਨਰ ਮੁਜੀਬ ਉਰ ਰਹਿਮਾਨ ਦੂਜੇ ਸਥਾਨ 'ਤੇ ਹੈ।  (ਪੀਟੀਆਈ)

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement