
ਸਮਾਜ ਦਾ ਹਰ ਵਰਗ ਆਰਥਕ ਅਤੇ ਸਮਾਜਕ ਤੌਰ 'ਤੇ ਕਿਸਾਨੀ ਨਾਲ ਜੁੜਿਆ
ਸ੍ਰੀ ਆਨੰਦਪੁਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵ ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਕਿਸਾਨਾਂ ਦੇ ਦਿੱਲੀ ਵਿਚ ਚਲ ਰਹੇ ਅੰਦੋਲਨ ਵਿਚ ਇਕ ਅਹਿਮ ਬਿਆਨ ਦਿਤਾ ਹੈ ਕਿ ਅਸੀਂ ਕਿਸਾਨ ਯੂਨੀਅਨਾਂ ਅੱਗੇ ਕੀਤੀਆਂ ਹਨ ਅਤੇ ਸਾਡੇ ਹੀ ਵਰਕਰ ਮੁਲਾਜ਼ਮ ਅਤੇ ਐਮਐਲਏ ਪਿੰਡਾਂ ਵਿਚੋਂ ਸਾਮਾਨ ਇਕੱਠਾ ਕਰ ਕੇ ਲੈ ਕੇ ਜਾ ਰਹੇ ਹਨ ਜਦੋਂ ਕਿ ਪੰਜਾਬ ਸਰਕਾਰ ਅੱਗੇ ਹੋ ਕੇ ਕਿਸਾਨਾਂ ਦੀ ਲੜਾਈ ਨਹੀਂ ਲੜ ਰਹੀ ।
Bibi Jagir Kaur
ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਪੰਜਾਬ ਦੀ ਕੈਪਟਨ ਸਰਕਾਰ ਨੇ ਏਪੀਐਮਸੀ ਲਾਗੂ ਕੀਤੀ ਹੁੰਦੀ ਤਾਂ ਅੱਜ ਕਿਸਾਨਾਂ ਨੂੰ ਦਿੱਲੀ ਵਿਚ ਧਰਨੇ ਨਾ ਲਾਉਣੇ ਪੈਂਦੇ । ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਅੱਜ ਹਰ ਵਿਅਕਤੀ ਇਹ ਮਹਿਸੂਸ ਕਰ ਰਿਹਾ ਹੈ ਕਿ ਭਾਰਤ ਸਰਕਾਰ ਵਲੋਂ ਇਹ ਹਮਲਾ ਕਿਸੇ ਇਕ ਵਿਅਕਤੀ ਤੇ ਨਹੀਂ ਸਗੋਂ ਪ੍ਰਵਾਰਾਂ 'ਤੇ ਕੀਤਾ ਗਿਆ ਹੈ।
Bibi Jagir Kaur
ਉਨ੍ਹਾਂ ਕਿਹਾ ਕਿ ਸਮਾਜ ਦਾ ਹਰ ਵਰਗ ਆਰਥਕ ਅਤੇ ਸਮਾਜਕ ਤੌਰ 'ਤੇ ਕਿਸਾਨੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਮਾਰੂ ਹੱਲੇ ਵਿਰੁਧ ਇਕੱਲਾ ਭਾਰਤ ਹੀ ਨਹੀਂ ਸਗੋਂ ਸੰਸਾਰ ਪੱਧਰ ਦੇ ਲੋਕ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਇਹ ਕਾਨੂੰਨ ਪਾਸ ਕਰ ਕੇ ਪੰਜਾਬੀਆਂ ਦੀ ਪੱਗ ਨੂੰ ਹੱਥ ਪਾਇਆ ਹੈ ਜਿਸ ਨੂੰ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।