
ਕਾਂਗਰਸ ਆਗੂ ਬਖ਼ਤੌਰ ਸਿੰਘ ਭੁੱਲਰ ਨਾਲ ਲੋਕਾਂ ਕੀਤਾ ਦੁੱਖ ਸਾਂਝਾ
ਬਠਿੰਡਾ (ਦਿਹਾਤੀ) 10 ਦਸੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਵਿਧਾਨ ਸਭਾ ਹਲਕਾ ਮੋੜ ਵਿਚਲੇ ਪਿੰਡ ਬੁੱਗਰਾਂ ਦੇ ਸੀਨੀਅਰ ਕਾਂਗਰਸ ਆਗੂ ਅਤੇ ਪਿੰਡ ਦੇ ਸਾਬਕਾ ਸਰਪੰਚ ਬਖ਼ਤੌਰ ਸਿੰਘ ਭੁੱਲਰ ਨਾਲ ਉਨ੍ਹਾਂ ਦੀ ਨੂੰਹ ਬੀਬੀ ਰਾਜਵਿੰਦਰ ਕੌਰ ਅਤੇ ਪੋਤਰੀ ਦਰਵੇਸ਼ਇੰਦਰ ਕੌਰ ਪੁੱਤਰੀ ਰੂਪਿੰਦਰ ਸਿੰਘ ਭੁੱਲਰ ਦੀ ਅਚਨਚੇਤ ਸੜਕ ਹਾਦਸੇ ਵਿਚ ਹੋਈ ਮੌਤ 'ਤੇ ਭੁੱਲਰ ਪਰਿਵਾਰ ਨਾਲ ਵੱਡੀ ਪੱਧਰ 'ਤੇ ਵੱਖ ਵੱਖ ਧਾਰਮਕ, ਸਮਾਜਕ ਅਤੇ ਰਾਜਸੀ ਜਥੇਬੰਦੀਆਂ ਦੇ ਆਗੂਆਂ ਨੇ ਦੁੱਖ ਸਾਝਾਂ ਕੀਤਾ। ਭੁੱਲਰ ਪ੍ਰਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਹਰਮੰਦਰ ਸਿੰਘ ਜੱਸੀ ਸਾਬਕਾ ਰਾਜ ਮੰਤਰੀ, ਜਗਦੀਪ ਸਿੰਘ ਨਕਈ ਸਾਬਕਾ ਮੁੱਖ ਸੰਸਦੀ ਸਕੱਤਰ, ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ, ਸ੍ਰੀਮਤੀ ਮੰਜੂ ਬਾਂਸਲ, ਨਰਿੰਦਰ ਸਿੰਘ ਭੁਲੇਰੀਆ ਸਾਬਕਾ ਜਿਲਾ ਪ੍ਰਧਾਨ, ਸਿੱਪੀ ਭਾਕਰ ਨਿੱਜੀ ਸਹਾਇਕ, ਬਲਵੀਰ ਸਿੰਘ ਸਾਬਕਾ ਸਰਪੰਚ, ਬਲਾਕ ਕਾਂਗਰਸ ਪ੍ਰਧਾਨ ਸੁਰਜੀਤ ਸਿੰਘ ਖੋਖਰ, ਸੀਨੀਅਰ ਕਾਂਗਰਸੀ ਆਗੂ ਗਮਦੂਰ ਸਿੰਘ ਚਾਉਕੇ, ਜੈਲਦਾਰ ਬਲਵਿੰਦਰ ਸਿੰਘ ਚਾਉਕੇ, ਸੀਨੀਅਰ ਕਾਂਗਰਸੀ ਆਗੂ ਸੰਦੀਪ ਸਿੰਘ ਸਨੀ ਰਾਮਪੁਰਾ, ਰਾਮ ਸਿੰਘ ਕੋਸਲਰ, ਮਿੱਠੂ ਸਿੰਘ ਭੈਣੀ ਵਾਲੇ, ਸਾਬਕਾ ਸਰਪੰਚ ਗੁਲਜਾਰ ਸਿੰਘ ਪਿਥੋ, ਬਲਾਕ ਸੰਮਤੀ ਮੈਬਰ ਮਹਿੰਦਰ ਕੌਰ ਗਿੱਲ, ਸਰਪੰਚ ਲਖਵੀਰ ਸਿੰਘ ਹੈਪੀ, ਸਾਬਕਾ ਸਰਪੰਚ ਨਿਰਭੈ ਸਿੰਘ, ਸਹਿਕਾਰੀ ਸਭਾ ਦੇ ਪ੍ਰਧਾਨ ਜਸਕਰਨ ਸਿੰਘ ਰੰਧਾਵਾ, ਮਨਦੀਪ ਸਿੰਘ ਬੁੱਗਰ ਕੌ-ਆਰਡੀਨੇਟਰ, ਸਾਬਕਾ ਸਰਪੰਚ ਪਰਮਜੀਤ ਸਿੰਘ ਪੰਮਾਂ, ਅਕਾਲੀ ਆਗੂ ਜੁਗਰਾਜ ਸਿੰਘ, ਜਗਰੂਪ ਸਿੰਘ ਦੁੱਗੀ, ਭੋਲਾ ਸਿੰਘ ਬੁੱਗਰ ਤੇ ਹੋਰ ਹਾਜ਼ਰ ਸਨ।