ਪੰਜਾਬ ਦੇ ਕਿਸਾਨੀ ਸੰਘਰਸ਼ ਦੀ ਜਾਰਜੀਆ 'ਚ ਧਮਕ
Published : Dec 11, 2020, 1:10 am IST
Updated : Dec 11, 2020, 1:10 am IST
SHARE ARTICLE
image
image

ਪੰਜਾਬ ਦੇ ਕਿਸਾਨੀ ਸੰਘਰਸ਼ ਦੀ ਜਾਰਜੀਆ 'ਚ ਧਮਕ

ਵਾਹੀਯੋਗ ਜ਼ਮੀਨ ਪੰਜਾਬੀ ਕਿਸਾਨ ਦੀ ਰੂਹ ਹੈ

ਚੰਡੀਗੜ੍ਹ, 10 ਦਸੰਬਰ (ਨੀਲ ਭਲਿੰਦਰ ਸਿੰਘ) : ਪਿਛਲੇ ਦਿਨੀ ਅਮਰੀਕਾ ਦੇ ਇਸ ਦਖਣੀ ਸੂਬੇ ਦੇ ਸ਼ਹਿਰ ਜਾਰਜੀਆ ਦੇ ਗੁਰੂਘਰ ਵਿਚ ਪੰਜਾਬੀ ਪਰਵਾਸੀਆਂ ਦਾ ਇਕੱਠ ਹੋਇਆ। ਇਸ ਵਿਚ ਬੋਲਦਿਆਂ ਜਾਣੇ ਪਛਾਣੇ ਕਾਰੋਬਾਰੀ ਸੁਰਿਦਰ ਸਿੰਘ ਲਾਲੀ ਨੇ ਭਾਰਤ ਦੀ ਸਰਕਾਰ ਨੂੰ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਤੁਰਤ ਮੰਨਣ ਦੀ ਮੰੰਗ ਕੀਤੀ। ਉਨ੍ਹਾਂ ਕਿਹਾ ਕਿ ਵਾਹੀਯੋਗ ਜ਼ਮੀਨ ਪੰਜਾਬੀ ਕਿਰਸਾਨ ਦੀ ਰੂਹ ਹੈ ਤੇ ਉਹ ਇਸ ਨੂੰ ਖੋਹਣ ਵਾਲੇ ਕਿਸੇ ਵੀ ਕਨੂੰਨ ਨੂੰ ਮਾਨਤਾ ਨਹੀਂ ਦੇਵੇਗਾ।
ਲਾਲੀ ਨੇ ਸੰਘਰਸ਼ ਨੂੰ ਦੇਸ਼ ਵਿਆਪੀ ਕਹਿੰਦਿਆਂ ਟਿੱਪਣੀ ਕੀਤੀ ਕਿ ਇਸ ਨੇ ਇੰਨੇ ਫ਼ੈਲਾਅ ਦੇ ਬਾਵਜੂਦ ਸ਼ਾਂਤਮਈ ਤੇ ਅਹਿੰਸਕ ਰਹਿ ਕੇ ਦੁਨੀਆਂ ਵਿਚ ਸੰਘਰਸ਼ ਕਰਨ ਦੀ ਇਕ ਲਾਸਾਨੀ ਉਧਾਰਣ ਪੇਸ਼ ਕਰ ਦਿਤੀ ਹੈ। ਸਮਾਜੀ ਕਾਰਕੁਨ ਤੇ ਪ੍ਰਸਿੱਧ ਇੰਜਨੀਅਰ ਰਣਜੀਤ ਸਿੰਘ ਰਾਣਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਵਲੋਂ ਖੇਤੀ ਸਬੰਧੀ ਬਾਣਏ ਕਾਲੇ ਕਨੂੰਨਾਂ ਨੂੰ ਵਾਪਸ ਲੈਣ ਲਈ ਸ਼ੁਰੂ ਕੀਤਾ ਅੰਦੋਲਨ ਹੁਣ ਪੰਜਾਬ ਤਕ ਹੀ ਸੀਮਤ ਨਹੀਂ ਰਿਹਾ ਸਗੋਂ ਦੇਸ਼ ਵਿਆਪੀ ਜਨ ਅੰਦੋਲਨ ਬਣ ਗਿਆ ਹੈ। ਬਾਕੀ ਬੁਲਾਰਿਆਂ ਦਾ ਕਹਿਣਾ ਸੀ ਕਿ ਅੰਦੋਲਣ ਦੇ ਅਸਰ ਨਾਲ ਮਨੁੱਖੀ ਭਾਈਚਾਰੇ ਤੇ ਪੰਜਾਬੀ ਸਮਾਜ ਦੀਆਂ ਕਦਰਾਂ ਕੀਮਤਾਂ ਮੁੜ ਜਾਗ ਪਈਆਂ ਹਨ। ਸਿਆਸਤਦਾਨਾਂ ਵਲੋਂ ਅਪਣੇ ਹਿੱਤਾਂ ਲਈ ਵੰਡੇ ਪਏ ਲੋਕ ਫਿਰ ਇਕੱਠੇ ਹੋਣ ਲਗੇ ਹਨ।

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement