
ਬੰਗਾਲ 'ਚ ਨੱਡਾ ਦੇ ਕਾਫ਼ਲੇ 'ਤੇ ਪੱਥਰਬਾਜ਼ੀ, ਵਾਲ-ਵਾਲ ਬਚੇ
ਰੈਲੀ ਕਰਨ ਲਈ ਬੰਗਾਲ ਪੁੱਜੇ ਸਨ ਭਾਜਪਾ ਦੇ ਕੌਮੀ ਪ੍ਰਧਾਨ ਨੱਢਾ
ਡਾਇਮੰਡ ਹਾਰਬਰ, 10 ਦਸੰਬਰ : ਪਛਮੀ ਬੰਗਾਲ ਵਿਚ ਭਾਜਪਾ ਪ੍ਰਧਾਨ ਜੇ ਪੀ ਨੱਡਾ ਦੇ ਕਾਫ਼ਲੇ 'ਤੇ ਬੁਧਵਾਰ ਨੂੰ ਕਥਿਤ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਹਮਲਾ ਕਰ ਦਿਤਾ, ਜਿਸ ਕਾਰਨ ਨਾਰਾਜ਼ ਭਗਵੇਂ ਪਾਰਟੀ ਨੇਤਾ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਖ਼ਸਤਾ ਹੋ ਗਈ ਹੈ ਅਤੇ ਇਹ ''ਗੁੰਡਾ ਰਾਜ'' ਵਿਚ ਤਬਦੀਲ ਹੋ ਗਿਆ ਹੈ।
ਪਾਰਟੀ ਦੇ ਸੂਤਰਾਂ ਅਤੇ ਚਸ਼ਮਦੀਦਾਂ ਨੇ ਦਸਿਆ ਕਿ ਨੱਡਾ ਦੇ ਕਾਫ਼ਲੇ 'ਤੇ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਲਈ ਡਾਇਮੰਡ ਹਾਰਬਰ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਹਮਲੇ ਵਿਚ ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਸਣੇ ਕਈ ਆਗੂ ਜ਼ਖ਼ਮੀ ਹੋ ਗਏ ਸਨ। ਡਾਇਮੰਡ ਹਾਰਬਰ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਕਰਦੇ ਹਨ।
ਹਮਲੇ ਵਿਚ ਨੱਡਾ ਨੂੰ ਹਾਲਾਂਕਿ ਕੋਈ ਸੱਚ ਨਹੀਂ ਲੱਗੀ। ਬਾਅਦ ਵਿਚ ਨੱਡਾ ਨੇ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਵਿਚ ਕਿਹਾ ਕਿ ਮੈਂ ਜੋ ਅੱਜ ਵੇਖਿਆ ਹੈਰਾਨ ਕਰਨ ਵਾਲਾ ਅਤੇ ਬੇਮਿਸਾਲ ਹੈ। ਪਛਮੀ ਬੰਗਾਲ ਵਿਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਫ਼ੇਲ੍ਹ ਹੋ ਗਈ ਹੈ। ਪ੍ਰਸ਼ਾਸਨ ਪੂਰੀ ਤਰ੍ਹਾਂ ਅਸਫ਼ਲ ਹੋ ਗਿਆ ਹੈ ਅਤੇ ਗੁੰਡਾਰਾਜ ਦੀ ਮੌਜੂਦਗੀ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਉਸ ਨੂੰ ਸੱਟ ਨਹੀਂ ਲੱਗੀ, ਕਿਉਂਕਿ ਉਹ ਬੁਲੇਟ ਪਰੂਫ ਕਾਰ ਵਿਚ ਸੀ, ਪਰ ਕਾਫ਼ਲੇ ਵਿਚ ਸ਼ਾਮਲ ਹੋਰਾਂ ਨੂੰ ਇਸ ਹਮਲੇ ਨਾਲ ਸੱਟਾਂ ਲੱਗੀਆਂ ਹਨ। (ਏਜੰਸੀ)
image