
ਬੀਤੇ ਕੱਲ੍ਹ ਬਟਾਲਾ ਦੇ ਸ਼ਾਸਤਰੀ ਨਗਰ ਬਿਜਲੀ ਘਰ ਅੰਦਰ ਇੱਕ ਬੱਚਾ ਅਜੈਪਾਲ ਸਿੰਘ ਪਤੰਗ ਫੜਦਿਆਂ 66ਕੇਵੀ ਪਾਵਰ ਗਰਿੱਡ ’ਚ ਕਰੰਟ ਦੀ ਚਪੇਟ ਆਉਣ ਨਾਲ 80% ਸੜ ਗਿਆ ਸੀ,
ਬਟਾਲਾ - ਬੀਤੇ ਕੱਲ੍ਹ ਬਟਾਲਾ ਦੇ ਸ਼ਾਸਤਰੀ ਨਗਰ ਬਿਜਲੀ ਘਰ ਅੰਦਰ ਇੱਕ ਬੱਚਾ ਅਜੈਪਾਲ ਸਿੰਘ ਪਤੰਗ ਫੜਦਿਆਂ 66ਕੇਵੀ ਪਾਵਰ ਗਰਿੱਡ ’ਚ ਕਰੰਟ ਦੀ ਚਪੇਟ ਆਉਣ ਨਾਲ 80% ਸੜ ਗਿਆ ਸੀ, ਜਿਸਨੂੰ ਗੰਭੀਰ ਹਾਲਤ ’ਚ ਬਟਾਲਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਸੀ, ਜਿਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਦੇਖਦੇ ਹੋਏ ਅੰਮਿਬਸਰ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਐਤਵਾਰ ਸਵੇਰੇ ਉਸਦੀ ਮੌਤ ਹੋ ਗਈ ਹੈ। ਦੱਸਿਆਂ ਜਾਂਦਾ ਹੈ ਕਿ ਅਜੈਪਾਲ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਲੰਬੀ ਗਲੀ ਸਿੰਬਲ ਬਟਾਲਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਦੱਸਣਯੋਗ ਹੈ ਕਿ ਅਜੈਪਾਲ ਸਨਿੱਚਰਵਾਰ ਦੀ ਸਵੇਰੇ ਬਟਾਲਾ ਦੇ ਸ਼ਾਸਤਰੀ ਨਗਰ ਸਥਿਤ 66 ਕੇਵੀ ਬਿਜਲੀ ਘਰ ਦੀ ਕੰਧ ਟੱਪ ਕੇ ਪਤੰਗ ਲੁੱਟਣ ਲੱਗਾ ਕਰੰਟ ਲੱਗਣ ਨਾਲ ਬੁਰੀ ਤਰ੍ਹਾਂ ਝੁਲਸ ਗਿਆ ਹੈ। ਝੁਲਸੇ ਹੋਏ ਨੂੰ ਬਿਜਲੀ ਬੋਰਡ ਦੇ ਮੁਲਾਜਮਾਂ ਨੇ ਤੁਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੰਮਿਬਸਰ ਰੈਫਰ ਕਰ ਦਿੱਤਾ ਸੀ। ਮਿਬਕ ਅਜੈਪਾਲ ਸਿੰਘ ਦਾ ਪਿਤਾ ਦਿਲਬਾਗ ਸਿੰਘ ਮਿਹਨਤ ਮਜ਼ਦੂਰੀ ਕਰਦਾ ਹੈ। ਮੁਹੱਲਾ ਵਾਸੀਆਂ ਨੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ।