
ਜ਼ਹਿਰੀਲੀ ਦਵਾਈ ਪੀ ਕੇ ਦਿਤੀ ਜਾਨ
ਮਾਨਸਾ : ਮੂਸਾ ਪਿੰਡ ਦੇ ਨੌਜਵਾਨ ਕਿਸਾਨ ਸ਼ਿੰਦਾ ਸਿੰਘ ਪੁੱਤਰ ਗੁਰਤੇਜ ਸਿੰਘ ਨੇ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਉਮਰ 28 ਸਾਲ ਹੈ ਅਤੇ ਉਹ ਅਣਵਿਆਹਿਆ ਸੀ।
ਮ੍ਰਿਤਕ ਕਿਸਾਨ ਸ਼ਿੰਦਾ ਸਿੰਘ ਆਪਣੇ ਬਜ਼ੁਰਗ ਮਾਂ-ਬਾਪ ਨਾਲ ਰਹਿੰਦਾ ਸੀ। ਇਸ ਮੌਕੇ ਪਿੰਡ ਵਾਲਿਆਂ ਨੇ ਗਲਬਾਤ ਦੌਰਾਨ ਦੱਸਿਆ ਕਿ ਸ਼ਿੰਦਾ ਸਿੰਘ ਦੀ 6 ਕਨਾਲ ਜ਼ਮੀਨ ਸੀ ਤੇ 6 ਏਕੜ ਠੇਕੇ 'ਤੇ ਲਈ ਹੋਈ ਸੀ। ਉਸ ਦੇ ਸਿਰ ਬੈਂਕ, ਆੜ੍ਹਤੀ ਅਤੇ ਸੁਸਾਇਟੀ ਦਾ ਕਰੀਬ 7/8 ਲੱਖ ਰੁਪਏ ਦਾ ਕਰਜ਼ ਸੀ।
ਉਨ੍ਹਾਂ ਦੱਸਿਆ ਕਿ ਇਸ ਵਾਰ ਕਿਸਾਨ ਸ਼ਿੰਦਾ ਸਿੰਘ ਨੇ ਜੋ ਨਰਮੇ ਦੀ ਫਸਲ ਬੀਜੀ ਸੀ ਉਹ ਵੀ ਬਰਬਾਦ ਹੋ ਗਈ ਜਿਸ ਕਾਰਨ ਉਸ ਨੇ ਪ੍ਰੇਸ਼ਾਨੀ ਦੇ ਚਲਦੇ ਇਹ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਸ਼ਿੰਦਾ ਸਿੰਘ ਦੇ ਬਿਰਦ ਮਾਤਾ-ਪਿਤਾ ਦੀ ਮਾਲੀ ਸਹਾਇਤਾ ਕੀਤੀ ਜਾਵੇ।