
2015 ਵਿਚ ਦੋਨਾਂ ਦੇ ਵਿਚ ਪਿਆ ਹੋ ਗਿਆ, ਜਿਸ ਵਿਚ ਪਿਆਰ ਦੀ ਰਜਾਮੰਦੀ ਹੋਈ ਅਤੇ 2016 ਵਿਚ ਮੰਗਣੀ ਵੀ ਹੋ ਗਈ,
ਗੁਰਦਾਸਪੁਰ- ਭਾਰਤ-ਪਾਕਿਸਤਾਨ ਦੀ ਸੀਮਾ ਨੂੰ ਭੁੱਲ ਕੇ ਦੋ ਪ੍ਰੇਮੀਆਂ ਨੇ ਮੰਗਣੀ ਕਰਵਾ ਲਈ ਹੈ, ਪਰ ਦੋਨਾਂ ਦੇ ਵਿਆਹ ਵਿਚਕਾਰ ਸਰਹੱਦ ਦੀਵਾਰ ਬਣ ਗਈ ਹੈ। ਕਰੀਬ 6 ਸਾਲ ਤੋਂ ਦੋਵੇਂ ਪ੍ਰੇਮੀ ਅਤੇ ਉਨ੍ਹਾਂ ਦੇ ਪਰਿਵਾਰ ਵਿਆਹ ਦੇ ਲਈ ਵੀਜ਼ੇ ਦਾ ਇਤਜ਼ਾਰ ਕਰ ਰਹੇ ਹਨ, ਲੇਕਿਨ ਵੀਜ਼ਾ ਨਹੀਂ ਮਿਲ ਰਿਹਾ। ਭਾਰਤੀ ਪੰਜਾਬ ਦੇ ਬਟਾਲਾ ਨਿਵਾਸੀ ਐਡਵੋਕੇਟ ਨਮਨ ਲੁਥਰਾ ਅਤੇ ਪਾਕਿਸਤਾਨ ਲਾਹੌਰ ਦੇ ਸਮਨਾਬਾਦ ਦੀ ਰਹਿਣ ਵਾਲੀ ਸ਼ਾਹਲੀਨ ਦੀ ਇਹ ਕਹਾਣੀ ਮੀਡੀਆ ਤੱਕ ਪਹੁੰਚ ਗਈ ਹੈ।
2015 ਵਿਚ ਦੋਨਾਂ ਦੇ ਵਿਚ ਪਿਆ ਹੋ ਗਿਆ, ਜਿਸ ਵਿਚ ਪਿਆਰ ਦੀ ਰਜਾਮੰਦੀ ਹੋਈ ਅਤੇ 2016 ਵਿਚ ਮੰਗਣੀ ਵੀ ਹੋ ਗਈ, ਪਰ ਪਿਛਲੇ 6 ਸਾਲ ਤੋਂ ਦੋਵੇਂ ਵਿਆਹ ਦੇ ਰਿਸ਼ਤੇ ਵਿਚ ਜੁੜਨ ਲਈ ਵੀਜ਼ੇ ਦਾ ਇਤਜਾਰ ਕਰ ਰਹੇ ਹਨ। ਬਟਾਲਾ ਦੇ ਨਮਨ ਲੁਥਰਾ ਨੇ ਦੱਸਿਆ ਕਿ ਉਨ੍ਹਾਂ ਦੇ ਨਾਨਾ ਪਾਕਿਸਤਾਨ ਦੇ ਲਾਹੌਰ ਵਿਚ ਰਹਿੰਦੇ ਹਨ, ਜਿਥੇ ਉਹ ਪਹਿਲੀ ਵਾਰ 2015 ਵਿਚ ਆਪਣੀ ਮਾਂ ਦੇ ਨਾਲ ਨਾਨਾ ਦੇ ਕੋਲ ਗਿਆ ਸੀ। ਜਿਥੇ ਉਸ ਨੂੰ ਸ਼ਾਹਲੀਨ ਨਾਲ ਪਿਆਰ ਹੋ ਗਿਆ। ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਅਤੇ ਪਰਿਵਾਰ ਨੇ ਸ਼ਾਹਲੀਨ ਦੇ ਘਰਵਾਲਿਆਂ ਨਾਲ ਰਿਸ਼ਤੇ ਦੀ ਗੱਲ ਕੀਤੀ, ਬੜੀ ਮੁਸ਼ਕਿਲ ਨਾਲ 2016 ਵਿਚ ਦੋਨਾਂ ਦੀ ਮੰਗਣੀ ਹੋਈ। ਹੁਣ ਸ਼ਾਹਲੀਨ ਦੇ ਵਿਆਹ ਲਈ ਵੀਜ਼ੇ ਲਈ ਅਪਲਾਈ ਕੀਤਾ ਤਾਂ ਵੀਜ਼ਾ ਨਹੀਂ ਮਿਲਿਆ। ਦੁਬਾਰਾ ਅਪਲਾਈ ਕੀਤਾ ਤਾਂ ਕੋਵਿਡ ਕਾਲ ਆਇਆ, ਵੀਜ਼ਾ ਮਿਲਣੇ ਬੰਦ ਹੋ ਗਏ। ਸ਼ਾਹਲੀਨ ਨੇ ਦੁਬਾਰਾ ਵੀਜ਼ੇ ਵਈ ਬੇਨਤੀ ਕੀਤੀ ਪਰ ਵੀਜ਼ਾ ਨਹੀਂ ਮਿਲਿਆ। 6 ਸਾਲ ਬੀਤ ਗਏ, ਪਰ ਵੀਜ਼ਾ ਨਾ ਮਿਲਣ ਦੇ ਕਾਰਨ ਵਿਆਹ ਵੀ ਨਹੀਂ ਹੋ ਪਾਇਆ।
ਨਮਨ ਨੇ ਦੱਸਿਆ ਕਿ ਉਹ ਵੀਜ਼ਾ ਲੈ ਕੇ ਵਿਹ ਕਰਨ ਲਈ ਪਾਕਿਸਤਾਨ ਜਾ ਸਕਦਾ ਹੈ ਪਰ ਜਦੋਂ ਤੱਕ ਸ਼ਾਹਲੀਨ ਦਾ ਵੀਜ਼ਾ ਨਹੀਂ ਮਿਲ ਜਾਂਦਾ ਉਦੋਂ ਤੱਕ ਸ਼ਆਹਲੀਨ ਭਆਰਤ ਨਹੀਂ ਆ ਸਕਦੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਤੋਂ ਕਰਤਾਰਪਾਰ ਕੋਰੀਡੋਰ ਬਣਿਆ ਹੈ, ਦੋਨਾਂ ਦੇ ਪਰਿਵਾਰ ਕਦੇ-ਕਦੇ ਇੱਕ-ਦੂਸਰੇ ਨੂੰ ਮਿਲ ਲੈਂਦੇ ਹਨ। ਨਮਨ ਨੇ ਭਆਰਤ ਸਰਕਾਰ ਨੂੰ ਗੁਹਾਰ ਲਗਾਈ ਕਿ ਹੁਣ ਸ਼ਾਹਲੀਨ ਨੇ ਫਿਰ ਤੋਂ ਵੀਜ਼ੇ ਲਈ ਅਪਲਾਈ ਕੀਤਾ ਹੈ ਇਸ ਵਾਰ ਉਸ ਨੂੰ ਵੀਜ਼ਾ ਦਿੱਤਾ ਜਾਏ। ਉੱਥੇ ਹੀ ਨਮਨ ਲੁਥਰਾ ਦੀ ਮਾਂ ਯੋਗਿਤਾ ਲੁਥਰਾ ਨੇ ਕਿਹਾ ਕਿ ਉਹ ਖੁਦ ਪਾਕਿਸਤਾਨ ਦੇ ਲਾਹੌਰ ਵਿਚ ਵਿਆਹ ਕਰਵਾ ਕੇ ਭਆਰਤ ਆਈ ਹੈ, ਜਦੋਂ ਕਿ ਉਨ੍ਹਾਂ ਦਾ ਪਰਿਵਾਰ ਲਾਹੌਰ ਜਾਂਦਾ ਰਹਿੰਦਾ ਹੈ, ਅਜਿਹੇ ਵਿਚ ਹੀ ਨਮਨ ਨੂੰ ਸ਼ਾਹਲੀਨ ਪਸੰਦ ਆ ਗਈ। ਬੇਟੇ ਦੇ ਵਿਆਹ ਨੂੰ ਲੈ ਕੇ ਕਈ ਖਵਾਹਿਸ਼ਾਂ ਸਨ, ਪਰ ਵੀਜ਼ਾ ਨਾ ਮਿਲਣ ਕਾਰਨ ਉਹ ਸਾਰੀਆਂ ਹਾਲੇ ਅਧੂਰੀਆਂ ਹਨ।