ਸਰਕਾਰੀ ਦਫ਼ਤਰਾਂ 'ਚ ਅਸੈਬਲੀ ਵਿਚ ਬੰਬ ਸੁੱਟਣ ਵਾਲੇ ਲੋਕਾਂ ਦੀਆਂ ਫੋਟੋਆਂ ਲਗਾਉਣ ਨਾਲ ਨੌਜਵਾਨੀ ਨੂੰ ਅੱਛਾ ਸੰਦੇਸ਼ ਨਹੀਂ ਜਾ ਰਿਹਾ - ਮਾਨ
Published : Dec 11, 2022, 3:04 pm IST
Updated : Dec 11, 2022, 3:04 pm IST
SHARE ARTICLE
Simranjit Singh Mann
Simranjit Singh Mann

ਸਰਕਾਰੀ ਦਫ਼ਤਰਾਂ 'ਚ ਨਿਰਦੋਸ਼ ਪੁਲਿਸ ਅਧਿਕਾਰੀਆਂ ਨੂੰ ਮਾਰਨ ਵਾਲਿਆ ਦੀਆਂ ਫੋਟੋਆਂ ਲਗਾਉਣ ਦੀ ਬਦੌਲਤ ਹੀ ਪੰਜਾਬ ਵਿਚ ਅਪਰਾਧਿਕ ਕਾਰਵਾਈਆਂ ਨੂੰ ਬਲ ਮਿਲਿਆ, ਸਿਮਰਨਜੀਤ ਮਾਨ

 

ਫ਼ਤਹਿਗੜ੍ਹ ਸਾਹਿਬ - ਬੀਤੇ ਸਮੇਂ ਵਿਚ ਜਿਨ੍ਹਾਂ ਨੇ ਨਿਰਦੋਸ਼ ਅੰਗਰੇਜ਼ ਪੁਲਿਸ ਅਫ਼ਸਰ ਅਤੇ ਇਕ ਅੰਮ੍ਰਿਤਧਾਰੀ ਗੁਰਸਿੱਖ ਹੌਲਦਾਰ ਨੂੰ ਗੋਲੀ ਦਾ ਨਿਸ਼ਾਨਾਂ ਬਣਾਇਆ, ਉਨ੍ਹਾਂ ਦੀਆਂ ਫੋਟੋਆਂ ਪੰਜਾਬ ਦੇ ਹਰ ਸਰਕਾਰੀ ਦਫ਼ਤਰ ਵਿਚ ਲਗਾਉਣ ਦੇ ਅਮਲਾਂ ਦੀ ਬਦੌਲਤ ਹੀ ਅੱਜ ਪੰਜਾਬ ਦੇ ਹਰ ਪਿੰਡ, ਸ਼ਹਿਰ ਵਿਚ ਅਪਰਾਧਿਕ ਕਾਰਵਾਈਆਂ ਕਰਨ ਵਾਲਿਆਂ ਨੂੰ ਬਲ ਮਿਲਿਆ ਹੈ ਅਤੇ ਉਹ ਬਿਨ੍ਹਾਂ ਕਿਸੇ ਡਰ-ਭੈ ਜਾਂ ਕਾਨੂੰਨੀ ਸਜ਼ਾ ਦੇ ਭੈਅ ਤੋਂ ਰਹਿਤ ਹੋ ਕੇ ਵੱਡੇ ਪੱਧਰ 'ਤੇ ਦਿਨ ਦਿਹਾੜੇ ਕਤਲੋਗਾਰਤ, ਲੁੱਟਾਂ ਖੋਹਾ, ਫਿਰੋਤੀਆ ਲੈਣ, ਧਮਕੀਆ ਦੇਣ ਆਦਿ ਦੇ ਅਮਲ ਕਰਕੇ ਪੰਜਾਬ ਵਰਗੇ ਸਰਹੱਦੀ ਸੂਬੇ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਵੱਡੀ ਸੱਟ ਮਾਰਦੇ ਨਜ਼ਰ ਆ ਰਹੇ ਹਨ। ਜਿਸ ਵਿਚ ਅਜਿਹੀਆ ਫੋਟੋਆਂ ਲਗਾਉਣ ਵਾਲੀ ਸਰਕਾਰ ਅਤੇ ਸਿਆਸਤਦਾਨ ਸਿੱਧੇ ਤੌਰ 'ਤੇ ਅਪਰਾਧਿਕ ਕਾਰਵਾਈਆਂ ਨੂੰ ਬੜਾਵਾ ਦੇਣ ਲਈ ਜ਼ਿੰਮੇਵਾਰ ਹਨ। 

ਇਹ ਬਿਆਨ ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਸਰਕਾਰੀ ਹੁਕਮਾਂ ਅਧੀਨ ਉਨ੍ਹਾਂ ਲੋਕਾਂ ਦੀਆਂ ਫੋਟੋਆਂ ਲਗਾਉਣ ਜਿਨ੍ਹਾਂ ਨੇ ਬੀਤੇ ਸਮੇਂ ਵਿਚ ਨਿਰਦੋਸ਼ ਪੁਲਿਸ ਅਧਿਕਾਰੀਆ ਨੂੰ ਗੋਲੀ ਦਾ ਨਿਸ਼ਾਨਾਂ ਬਣਾਇਆ ਅਤੇ ਅਸੈਬਲੀ ਵਿਚ ਬੰਬ ਸੁੱਟ ਕੇ ਮਨੁੱਖਤਾ ਦਾ ਕਤਲੇਆਮ ਕਰਨ ਦੀ ਸਾਜਿਸ਼ ਰਚੀ ਸੀ, ਉਨ੍ਹਾਂ ਦੀ ਫੋਟੋ ਲਗਾਉਣ ਦੇ ਗਲਤ ਸੰਦੇਸ਼ ਦੇਣ ਵਾਲੇ ਅਮਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਪੰਜਾਬ ਵਿਚ ਵੱਧ ਰਹੇ ਅਪਰਾਧਾਂ ਲਈ ਮੌਜੂਦਾ ਪੰਜਾਬ ਸਰਕਾਰ ਤੇ ਸਵਾਰਥੀ ਸਿਆਸਤਦਾਨਾਂ ਨੂੰ ਜਿ਼ੰਮੇਵਾਰ ਠਹਿਰਾਉਂਦੇ ਹੋਏ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਜਿਸ ਪੰਜਾਬ ਦੀ ਗੁਰੂਆਂ, ਪੀਰਾਂ, ਫਕੀਰਾਂ ਤੇ ਦਰਵੇਸਾਂ ਦੀ ਪਵਿੱਤਰ ਧਰਤੀ ਉਤੇ ਮਨੁੱਖਤਾ ਤੇ ਇਨਸਾਨੀਅਤ ਪੱਖੀ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ ਅਤੇ ਇਸ ਦਿਸ਼ਾ ਵੱਲ ਅਮਲ ਹੋਣੇ ਚਾਹੀਦੇ ਹਨ, ਉਸ ਧਰਤੀ ਉਤੇ ‘ਪੈਰ ਥੱਲ੍ਹੇ ਬੇਟਰਾ’ ਆਉਣ ਵਾਲੀਆਂ ਤਾਕਤ ਪ੍ਰਾਪਤ ਕਰਨ ਵਾਲੀਆ ਦਿਸ਼ਾਹੀਣ ਪਾਰਟੀਆ ਨੇ ਅਜਿਹੀਆ ਫੋਟੋਆਂ ਲਗਾਉਣ ਦਾ ਸੰਦੇਸ ਦੇ ਕੇ ਬੇਰੁਜਗਾਰ ਹੋਈ ਨੌਜਵਾਨੀ ਨੂੰ ਅੱਛਾ ਸੰਦੇਸ਼ ਨਹੀ ਦਿੱਤਾ। 

ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਜਿਨ੍ਹਾਂ ਗੁਰੂ ਸਾਹਿਬਾਨ ਨੇ ਹਰ ਤਰ੍ਹਾਂ ਦੇ ਸਮਾਜਿਕ, ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਇਨਸਾਨੀਅਤ 'ਤੇ ਮਨੁੱਖਤਾ ਲਈ ਆਪਣੇ ਜੀਵਨ ਦੌਰਾਨ ਬਹੁਤ ਹੀ ਮਹੱਤਵਪੂਰਨ ਉੱਦਮ ਕੀਤੇ ਹਨ ਅਤੇ ਮਹਾਨ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਕੇ ਸਮੁੱਚੀ ਮਨੁੱਖਤਾ ਨੂੰ ਆਪਸ ਵਿਚ ਪਿਆਰ, ਸਦਭਾਵਨਾ, ਸਹਿਣਸ਼ੀਲਤਾਂ ਦੇ ਸੰਦੇਸ਼ ਦਿੱਤੇ ਹਨ।

ਸਰਕਾਰਾਂ ਉਨ੍ਹਾਂ ਦੀ ਵੱਡਮੁੱਲੀ ਸੋਚ ਨੂੰ ਅਮਲੀ ਰੂਪ ਦੇ ਕੇ ਪੰਜਾਬ ਵਰਗੇ ਸਰਹੱਦੀ ਸੂਬੇ ਦੇ ਸਮੁੱਚੇ ਮਾਹੌਲ ਨੂੰ ਸਾਜਗਰ ਬਣਾਉਣ ਵਿਚ ਭੂਮਿਕਾ ਨਿਭਾਉਂਦੀ ਅਤੇ ਇਥੇ ਵੱਡੇ-ਵੱਡੇ ਪ੍ਰੋਜੈਕਟ ਲਗਾ ਕੇ, ਪੜ੍ਹੀ-ਲਿਖੀ, ਬਗੈਰ ਤਾਲੀਮ ਦੇ 40 ਲੱਖ ਦੇ ਕਰੀਬ ਬੇਰੁਜ਼ਗਾਰ ਨੌਜਵਾਨੀ ਨੂੰ ਰੁਜ਼ਗਾਰ ਦੇਣ ਦੀ ਜ਼ਿੰਮੇਵਾਰੀ ਨਿਭਾਉਂਦੇ  ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸਰਹੱਦਾਂ ਰਾਹੀ ਵੱਡੇ ਪੱਧਰ ਤੇ ਨਸ਼ੀਲੀਆਂ ਵਸਤਾਂ ਦੇ ਹੁੰਦੇ ਆ ਰਹੇ ਵਪਾਰ ਦੀ ਸਮਾਜ ਵਿਰੋਧੀ ਕਾਰਵਾਈ ਨੂੰ ਰੋਕਣ ਦੀ ਬਜਾਏ ਸਮੱਗਲਰਾਂ, ਗੈਂਗਸਟਰਾਂ, ਅਪਰਾਧੀਆਂ ਨੂੰ ਉਤਸ਼ਾਹਿਤ ਕਰਨ ਦੀਆਂ ਕਾਰਵਾਈਆਂ ਹੋ ਰਹੀਆਂ ਹਨ।

ਫਿਰ ਕਾਨੂੰਨੀ ਵਿਵਸਥਾਂ ਦੀ ਹਾਲਤ ਤਾਂ ਇਥੋ ਤੱਕ ਨਿਘਰ ਗਈ ਹੈ ਕਿ ਦਿਨ ਦਿਹਾੜੇ ਅਪਰਾਧੀ ਲੋਕ ਨਿਰਦੋਸ਼ ਆਮ ਸ਼ਹਿਰੀਆਂ ਨੂੰ ਗੋਲੀਆਂ ਦਾ ਨਿਸ਼ਾਨਾਂ ਵੀ ਬਣਾ ਰਹੇ ਹਨ ਅਤੇ ਉਨ੍ਹਾਂ ਤੋ ਵੱਡੀਆਂ-ਵੱਡੀਆਂ ਫਿਰੌਤੀਆਂ ਵੀ ਪ੍ਰਾਪਤ ਕਰ ਰਹੇ ਹਨ। ਹੁਕਮਰਾਨ ਅਤੇ ਸੰਬੰਧਤ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਵਾਲੀ ਪੁਲਿਸ 'ਤੇ ਨਿਜਾਮ ‘ਤਰਸ’ ਦਾ ਪਾਤਰ ਬਣ ਕੇ ਰਹਿ ਗਏ ਹਨ। ਮਾਨ ਨੇ ਇਸ ਗੱਲ 'ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ

ਕਿ ਜਿਨ੍ਹਾਂ ਬੁੱਧੀਜੀਵੀਆਂ, ਲੇਖਕਾਂ ਅਤੇ ਪੱਤਰਕਾਰਾਂ ਨੇ ਸਮਾਜ ਦੇ ਔਖੀ ਘੜੀ ਦੇ ਵਰਤਾਰੇ ਵਿਚ ਸੂਝਵਾਨਤਾ 'ਤੇ ਸੰਜਮ ਤੋਂ ਕੰਮ ਲੈਂਦੇ ਹੋਏ ਕਿਸੇ ਮੁਲਕ ਜਾਂ ਸੂਬੇ ਦੇ ਨਿਵਾਸੀਆਂ ਨੂੰ ਅਜਿਹੀਆਂ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਅਤੇ ਅਗਲੇਰੀ ਅਗਵਾਈ ਦੇਣ ਦੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ, ਉਹ ਬੁੱਧੀਜੀਵੀ ਜੋ ਬੀਤੇ ਸਮੇਂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਆਪਣੇ ‘ਨਾਇਕ’ ਗਰਦਾਨਕੇ ਉਨ੍ਹਾਂ ਦੀਆਂ ਫੋਟੋਆਂ ਦਫਤਰਾਂ ਵਿਚ ਲਗਾਉਣ ਅਤੇ ਉਨ੍ਹਾਂ ਨੂੰ ਭਾਰਤ ਰਤਨ ਦੇ ਖਿਤਾਬ ਦੇਣ ਦੇ ਦਿਸ਼ਾਹੀਣ ਬੇਨਤੀਜਾ ਮੰਗਾਂ ਕਰਦੇ ਦਿਖਾਈ ਦੇ ਰਹੇ ਹਨ ਜੋ ਕਿ ਕਿਸੇ ਸਮਾਜ, ਮੁਲਕ ਤੇ ਸੂਬੇ ਲਈ ਵੱਡਾ ਕਲੰਕ ਹਨ। 


 
 

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement