
ਕੇਂਦਰ ਵੱਲ ਪੰਜਾਬ ਦਾ ਕੁੱਲ 8065 ਕਰੋੜ ਰੁਪਏ ਬਕਾਇਆ
Sandeep Pathak: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਸੰਸਦ ਵਿਚ ਪੰਜਾਬ ਦੇ ਬਕਾਇਆ ਫੰਡਾਂ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮਿਲਣ ਵਾਲੇ ਆਰ.ਡੀ.ਐਫ., ਨੈਸ਼ਨਲ ਹੈਲਥ ਮਿਸ਼ਨ, ਐਮ.ਡੀ.ਐਫ. ਆਦਿ ਫੰਡਾਂ ਸਮੇਤ ਸੂਬੇ ਦਾ ਤਕਰੀਬਨ 8,000 ਕਰੋੜ ਰੁਪਏ ਕੇਂਦਰ ਸਰਕਾਰ ਕੋਲ ਫਸਿਆ ਹੋਇਆ ਹੈ।
ਪੰਜਾਬ ਦੇ ਪੇਂਡੂ ਵਿਕਾਸ ਫੰਡ ਦੇ ਕਰੀਬ 5500 ਕਰੋੜ ਰੁਪਏ ਕੇਂਦਰ ਕੋਲ ਫਸੇ ਹੋਏ ਹਨ। ਇਸ ਦੇ ਨਾਲ ਹੀ ਕੇਂਦਰ ਨੇ ਰਾਸ਼ਟਰੀ ਸਿਹਤ ਮਿਸ਼ਨ ਦੇ 621 ਕਰੋੜ ਰੁਪਏ, ਆਰ.ਡੀ.ਐਫ. ਦੇ ਲਗਭਗ 850 ਕਰੋੜ ਰੁਪਏ ਅਤੇ ਵਿਸ਼ੇਸ਼ ਸਹਾਇਤਾ ਯੋਜਨਾ ਦੇ 1800 ਕਰੋੜ ਰੁਪਏ ਰੋਕੇ ਹਨ।
ਸੰਦੀਪ ਪਾਠਕ ਨੇ ਅੱਗੇ ਕਿਹਾ ਕਿ ਜੇਕਰ ਹਰ ਗੱਲ ਲਈ ਸੁਪਰੀਮ ਕੋਰਟ ਜਾਣਾ ਪਵੇ ਤਾਂ ਦੇਸ਼ ਕਿਵੇਂ ਚੱਲੇਗਾ? ਰਾਜ ਅਤੇ ਕੇਂਦਰ ਨਾਲ ਸਬੰਧਤ ਕਰੀਬ 35,000 ਕੇਸ ਸੁਪਰੀਮ ਕੋਰਟ ਵਿਚ ਪੈਂਡਿੰਗ ਹਨ। 'ਆਪ' ਸੰਸਦ ਮੈਂਬਰ ਨੇ ਕਿਹਾ, 'ਮੈਂ ਕੇਂਦਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਪੰਜਾਬ ਦਾ ਬਕਾਇਆ ਪੈਸਾ ਪੰਜਾਬ ਨੂੰ ਦਿਤਾ ਜਾਵੇ, ਬੇਇਨਸਾਫ਼ੀ ਨਾ ਕੀਤੀ ਜਾਵੇ।' ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਢਿੱਡ ਭਰ ਰਿਹਾ ਹੈ, ਸਰਹੱਦ 'ਤੇ ਦੇਸ਼ ਦੀ ਰੱਖਿਆ ਕਰ ਰਿਹਾ ਹੈ, ਦੇਸ਼ ਨੂੰ ਅੱਗੇ ਲਿਜਾਣ 'ਚ ਮਦਦ ਕਰ ਰਿਹਾ ਹੈ, ਫਿਰ ਵੀ ਪੰਜਾਬ ਨਾਲ ਇਹ ਬੇਇਨਸਾਫੀ ਕਿਉਂ?
(For more news apart from MP Sandeep Pathak raised the issue of outstanding funds of Punjab, stay tuned to Rozana Spokesman)