Moga News: ਯੁਵਕ ਸੇਵਾਵਾਂ ਵਿਭਾਗ, ਮੋਗਾ ਵੱਲੋਂ ਚਾਰ ਰੋਜ਼ਾ ਐਕਸਪੋਜ਼ਰ ਵਿਜ਼ਿਟ ਟੂ ਕੈਪੀਟਲ ਸਟੇਟ ਦਿੱਲੀ ਪ੍ਰੋਗਰਾਮ ਲਈ ਟੀਮ ਰਵਾਨਾ
Published : Dec 11, 2024, 3:06 pm IST
Updated : Dec 11, 2024, 3:06 pm IST
SHARE ARTICLE
Department of Youth Services, Moga leaves team for four-day exposure visit to Capital State Delhi program
Department of Youth Services, Moga leaves team for four-day exposure visit to Capital State Delhi program

Moga News: ਪ੍ਰੋਗਰਾਮ ਵਿੱਚ ਭਾਗ ਲੈ ਰਹੇ 45 ਨੌਜਵਾਨ ਲੜਕੇ ਲੜਕੀਆਂ ਸਾਰਾ ਖਰਚਾ ਕਰ ਰਿਹਾ ਯੁਵਕ ਸੇਵਾਵਾਂ ਵਿਭਾਗ

 

Moga News: ਪੰਜਾਬ ਸਰਕਾਰ ਯੁਵਕ ਸੇਵਾਵਾਂ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ੍ਰ. ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਮੋਗਾ ਦੀ ਅਗਵਾਈ ਵਿੱਚ 11 ਦਸੰਬਰ ਤੋਂ 14 ਦਸੰਬਰ, 2024 ਤੱਕ ਮੋਗਾ ਤੋਂ ਚਾਰ ਰੋਜ਼ਾ ਐਕਸਪੋਜ਼ਰ ਵਿਜ਼ਿਟ ਟੂ ਕੈਪੀਟਲ ਸਟੇਟ ਦਿੱਲੀ ਪ੍ਰੋਗਰਾਮ ਲਈ ਜ਼ਿਲ੍ਹਾ ਮੋਗਾ ਦੇ 45 ਯੁਵਕ/ਯੁਵਤੀਆਂ ਨੂੰ ਬੱਸ ਸਟੈੱਡ ਮੋਗਾ ਤੋਂ ਰਵਾਨਾ ਕੀਤਾ ਗਿਆ।

ਇਸ ਸਮੇਂ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਮੋਗਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਦੌਰਾ ਪ੍ਰੋਗਰਾਮ ਵਿਭਾਗ ਵੱਲੋਂ ਹਰ ਸਾਲ ਲਗਾਏ ਜਾਂਦੇ ਹਨ ਅਤੇ ਦੌਰਾ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਦੇ ਆਉਣ-ਜਾਣ, ਰਹਿਣ ਅਤੇ ਖਾਣ-ਪੀਣ ਦਾ ਸਾਰਾ ਖਰਚਾ ਵਿਭਾਗ ਵੱਲੋਂ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਦੌਰਾ ਪ੍ਰੋਗਰਾਮ ਦਾ ਮੁੱਖ ਉਦੇਸ਼ ਦੂਜੇ ਸੂਬਿਆਂ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਬਾਰੇ ਨੌਜਵਾਨਾਂ ਨੂੰ ਜਾਣੂ ਕਰਵਾਉਣਾ ਹੈ ਅਤੇ ਉਸ ਸੂਬੇ ਦੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਉਣਾ ਹੈ ਤਾਂ ਕਿ ਉਹਨਾਂ ਦੇ ਗਿਆਨ ਵਿੱਚ ਵਾਧਾ ਹੋ ਸਕੇ ਅਤੇ ਅਨੇਕਤਾ ਵਿੱਚ ਏਕਤਾ ਨਾਲ ਭਰਾਤਰੀ ਭਾਵ ਬਣਿਆ ਰਹੇ।

ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾ ਪ੍ਰੋਗਰਾਮ ਵਿੱਚ ਜ਼ਿਲ੍ਹਾ ਮੋਗਾ, ਕਪੂਰਥਲਾ ਅਤੇ ਲੁਧਿਆਣਾ ਦੇ ਵੱਖ ਵੱਖ ਸਕੂਲਾਂ/ਯੂਥ ਕਲੱਬਾਂ ਦੇ 135 ਵਿਦਿਆਰਥੀ ਅਤੇ ਮੈਂਬਰ ਭਾਗ ਲੈ ਰਹੇ ਹਨ। ਇਸ ਸਮੇਂ ਐਡਵੋਕੇਟ ਗੁਰਪ੍ਰੀਤ ਸਿੰਘ, ਤਰਨਜੀਤ ਕੌਰ ਸਟੈਨੋ, ਸ਼੍ਰੀਮਤੀ ਮਨਪ੍ਰੀਤ ਕੌਰ ਪ੍ਰਿੰਸੀਪਲ, ਸੰਦੀਪ ਸਿੰਘ ਸੇਠੀ, ਦਵਿੰਦਰ ਸਿੰਘ ਗਿੱਲ, ਦੀਪਕ ਸ਼ਰਮਾ, ਗੁਰਚਰਨ ਸਿੰਘ, ਗੁਰਵਿੰਦਰ ਕੌਰ, ਨਰਿੰਦਰ ਗੋਸਲ ਆਦਿ ਹਾਜ਼ਰ ਸਨ।

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement