
ਉੱਥੇ ਹੀ ਕੇਂਦਰੀ ਜੇਲ੍ਹ ਤੋਂ ਬਰਾਮਦ ਕੀਤੀ ਗਈ ਜੀਓ ਵਾਈਫਾਈ ਦੀ ਡੋਂਗਲ ਅਤੇ...
ਅੰਮ੍ਰਿਤਸਰ: ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਭਾਰਤ-ਪਾਕ ਸੀਮਾ ਤੇ ਚਲ ਰਹੇ ਹਾਈ ਅਲਰਟ ਦੇ ਬਾਵਜੂਦ ਅਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੀ। ਦੇਹਾਤੀ ਪੁਲਿਸ ਦੁਆਰਾ ਚਾਈਨੀਜ਼ ਡ੍ਰੋਨ ਅਤੇ ਸੰਚਾਰ ਸਾਧਨਾਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਫੌਜ਼ ਦੇ ਨਾਇਕ ਅਤੇ ਉਸ ਦੇ 2 ਸਾਥੀਆਂ ਤੋਂ ਪੁਛਗਿਛ ਚਲ ਰਹੀ ਹੈ।
Photo
ਉੱਥੇ ਹੀ ਕੇਂਦਰੀ ਜੇਲ੍ਹ ਤੋਂ ਬਰਾਮਦ ਕੀਤੀ ਗਈ ਜੀਓ ਵਾਈਫਾਈ ਦੀ ਡੋਂਗਲ ਅਤੇ 3 ਮੋਬਾਇਲ ਫੋਨ ਨੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਸੰਭਾਵਨਾ ਇਹ ਜਤਾਈ ਜਾ ਰਹੀ ਹੈ ਕਿ ਇਹ ਮਾਮਲਾ ਭਾਰਤ-ਪਾਕ ਸੀਮਾ ਤੇ ਹੋ ਰਹੀਆਂ ਡ੍ਰੋਨ ਦੀਆਂ ਗਤੀਵਿਧੀਆਂ ਨਾਲ ਜੁੜਿਆ ਹੋ ਸਕਦਾ ਹੈ। ਦੇਹਾਤੀ ਪੁਲਿਸ ਨੂੰ ਇਨਪੁੱਟ ਮਿਲੀ ਸੀ ਕਿ ਜੇਲ੍ਹ ਵਿਚ ਬੈਠਾ ਬਲਕਾਰ ਸਿੰਘ ਨਿਵਾਸੀ ਪਿੰਡ ਕਾਲਸ ਸਰਹੱਦ ਪਾਰ ਪਾਕਿਸਤਾਨ ਤੋਂ ਹਥਿਆਰਾਂ ਅਤੇ ਸੰਚਾਰ ਸਾਧਨਾਂ ਦੀ ਖੇਪ ਮੰਗਵਾ ਕੇ ਉਸ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਅਪਣੇ ਸਾਥੀਆਂ ਵਿਚ ਆਪਰੇਸ਼ਨ ਲਈ ਵੰਡ ਰਿਹਾ ਹੈ।
Photo
ਇਸ ਤੇ ਪੁਲਿਸ ਨੇ ਬਲਕਾਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਹੈ ਅਤੇ ਉਸ ਦੇ 2 ਸਾਥੀਆਂ ਧਰਮਿੰਦਰ ਸਿੰਘ ਅਤੇ ਰਾਹੁਲ ਚੌਹਾਨ ਨੂੰ ਗ੍ਰਿਫ਼ਤਾਰ ਕਰ ਲਿਆ। ਉਹਨਾਂ ਦੇ ਕਬਜ਼ੇ ਨਾਲ 2 ਡ੍ਰੋਨ, ਭਾਰਤੀ ਕਰੰਸੀ, ਵਾਕੀ-ਟਾਕੀ ਬਰਾਮਦ ਕੀਤੀ ਗਈ ਸੀ। ਕੇਂਦਰ ਜੇਲ੍ਹ ਤੋਂ ਬਰਾਮਦ ਕੀਤੇ ਗਏ ਵਾਈਫਾਈ ਡੋਂਗਲ ਨੂੰ ਵੀ ਇਸ ਗਿਰੋਹ ਨਾਲ ਜੋੜਿਆ ਜਾ ਰਿਹਾ ਹੈ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਬਰਾਮਦ ਕੀਤੇ ਗਏ ਫਾਈ ਡਾਂਗਲ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਲਈ ਕੀਤੀ ਜਾ ਰਹੀ ਹੈ।
Pakistan
ਦਸਣਯੋਗ ਹੈ ਕਿ ਸਤੰਬਰ ਮਹੀਨੇ ਵਿਚ ਵੀ ਖੂਫੀਆ ਏਜੰਸੀ ਕਾਉਂਟਰ ਇੰਟੈਲੀਜੈਂਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅਤਿਵਾਦੀਆਂ ਨੂੰ ਕਿੰਗਪਿਨ ਕੇਂਦਰ ਜੇਲ੍ਹ ਤੋਂ ਹੀ ਅਪਣੇ ਅਪਰੇਸ਼ਨ ਨੂੰ ਹੈਂਡਲ ਕਰ ਰਿਹਾ ਸੀ। ਉਦੋਂ ਵੀ ਪੁਲਿਸ ਨੇ ਇਹਨਾਂ ਦੇ ਕਬਜ਼ੇ ਤੋਂ ਡ੍ਰੋਨ, ਸੰਚਾਰ ਸਾਧਨ ਅਤੇ ਹਥਿਆਰ ਬਰਾਮਦ ਕੀਤੇ ਸਨ।
Arrested
ਉਸ ਤੋਂ ਬਾਅਦ ਹੁਣ ਪੁਲਿਸ ਦੁਆਰਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਾਏ ਗਏ ਬਲਕਾਰ ਸਿਘ ਤੋਂ ਬਾਅਦ ਜੇਲ੍ਹ ਵਿਚ ਹੋਏ ਅਚਾਨਕ ਨਿਰੀਖਣ ਵਿਚ ਵਾਈਫਾਈ ਡੋਂਗਲ ਦਾ ਮਿਲਣਾ ਖਤਰੇ ਦੀ ਘੰਟੀ ਹੈ। ਫਿਲਹਾਲ ਵਾਈਫਾਈ ਡੋਂਗਲ ਅਤੇ 3 ਮੋਬਾਇਲ ਬਰਾਮਦਗੀ ਦੇ ਮਾਮਲੇ ਤੇ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਜੇਲ੍ਹ ਸੁਪਰਡੈਂਟ ਹੇਮੰਤ ਸ਼ਰਮਾ ਦੀ ਸ਼ਿਕਾਇਤ ਤੇ ਕੇਸ ਦਰਜ ਕਰ ਲਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।