ਬਸਪਾ ਪੰਜਾਬ ਵਿਚ ਨਗਰ ਕੌਾਸਲ ਚੋਣਾਂ ਹਾਥੀ ਨਿਸ਼ਾਨ ਉਤੇ ਇਕੱਲਿਆਂ ਲੜੇਗੀ
Published : Jan 12, 2021, 12:27 am IST
Updated : Jan 12, 2021, 12:27 am IST
SHARE ARTICLE
image
image

ਬਸਪਾ ਪੰਜਾਬ ਵਿਚ ਨਗਰ ਕੌਾਸਲ ਚੋਣਾਂ ਹਾਥੀ ਨਿਸ਼ਾਨ ਉਤੇ ਇਕੱਲਿਆਂ ਲੜੇਗੀ

ਚੰਡੀਗੜ੍ਹ, 11 ਜਨਵਰੀ (ਭੁੱਲਰ): ਬਸਪਾ ਪੰਜਾਬ ਵਲੋਂ ਬੀਤੇ ਦਿਨ ਜਲੰਧਰ ਸ਼ਹਿਰ ਦੀ ਚਾਰ ਵਿਧਾਨ ਸਭਾਵਾਂ ਦੀ ਲੀਡਰਸ਼ਿਪ ਦਾ ਕੇਡਰ ਕੈਂਪ ਲਿਆ ਜਿਸ ਨੂੰ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਲਗਾਤਾਰ ਸਾਢੇ ਚਾਰ ਘੰਟੇ ਸੰਬੋਧਨ ਕੀਤਾ ਅਤੇ ਲੀਡਰਸ਼ਿਪ ਨੂੰ ਕੰਮ ਕਾਰ ਅਤੇ ਵਿਚਾਰਧਾਰਾ ਦਾ ਕੇਡਰ ਦਿਤਾ¢ ਇਸ ਮÏਕੇ ਬਸਪਾ ਸੂਬਾ ਦਫ਼ਤਰ ਤੋਂ ਜਾਰੀ ਪ੍ਰੈੱਸ ਨੋਟ ਵਿਚ ਕਿਹਾ ਗਿਆ ਕਿ ਬਸਪਾ ਪੰਜਾਬ ਵਿੱਚ ਨਗਰ ਕੌਾਸਲ ਚੋਣਾਂ ਇਕੱਲੇ ਹਾਥੀ ਚੋਣ ਨਿਸ਼ਾਨ ਉਤੇ ਲੜੇਗੀ¢ 
ਅਜਿਹੀ ਨੀਤੀ ਬਣਾਈ ਗਈ ਹੈ ਕਿ ਬਸਪਾ ਹਰ ਨਗਰ ਕੌਾਸਲ ਵਿਚ ਅਪਣੇ ਨੁਮਾਇੰਦੇ ਜਿਤਾ ਕੇ ਨਾ ਭੇਜੇ ਸਗੋਂ ਸੱਤਾ ਦੇ ਸੰਤੁਲਨ ਲਈ ਵੀ ਕੰਮ ਕਰੇ ਅਤੇ ਨਗਰ ਕੌਾਸਲ ਵਿਚ ਹਿਸੇਦਾਰ ਬਣੇ¢ ਸ. ਗੜ੍ਹੀ ਨੇ ਕਿਹਾ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦਾ 15 ਜਨਵਰੀ ਨੂੰ 65ਵਾਂ ਜਨਮ ਦਿਨ ਹੈ ਜਿਸ ਨੂੰ ਬਸਪਾ ਵਲੋਂ ਹਰ ਸਾਲ ਜਨਕਲਿਆਣ ਦਿਵਸ ਵਜੋਂ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ¢ ਲੇਕਿਨ ਭਾਜਪਾ ਕਾਂਗਰਸ ਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਵਪਾਰੀ ਘੋਰ ਕਸ਼ਟਾਂ ਨਾਲ ਭਰੀ ਜ਼ਿੰਦਗੀ ਗੁਜ਼ਾਰ ਰਹੇ ਹਨ¢
ਅਜਿਹੇ ਹਾਲਾਤ ਦੇ ਮੱਦੇਨਜ਼ਰ ਭੈਣ ਮਾਇਆਵਤੀ ਨੇ ਨਿਰਦੇਸ਼ ਜਾਰੀ ਕੀਤਾ ਹ ੈਕਿ ਜਨਮ ਦਿਨ ਸਬੰਧੀ ਸਾਰੇ ਸਮਾਗਮ ਸਾਦੇ ਰੂਪ ਵਿਚ ਬਿਨਾਂ ਕੇਕ ਕਟੇ ਮਨਾਏ ਜਾਣਗੇ ਜਿਸ ਵਿਚ ਲੋੜਵੰਦਾਂ ਨੂੰ ਕੰਬਲ-ਕਪੜੇ, ਕਿਤਾਬਾਂ ਕਾਪੀਆਂ, ਦਵਾਈਆਂ ਫ਼ੀਸਾਂ ਆਦਿ ਪਾਰਟੀ ਦੀਆਂ ਯੂਨਿਟਾਂ ਵਲੋਂ ਸਮਰੱਥਾ ਅਨੁਸਾਰ ਦਿਤੇ ਜਾਣ ਅਤੇ ਜਨਮਦਿਨ ਨੂੰ ਜਨ-ਕਲਿਆਣਕਾimageimageਰੀ ਦਿਵਸ ਦੇ ਰੂਪ ਵਿਚ ਮਨਾਇਆ ਜਾਵੇ¢ 

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement