ਅਦਾਲਤ ਨੇ ਸੋਨੂੰ ਸੂਦ ਨੂੰ ‘ਗ਼ੈਰਕਾਨੂੰਨੀ’ ਨਿਰਮਾਣ ਕੇਸ ਵਿਚ ਦਿਤੀ ਰਾਹਤ
Published : Jan 12, 2021, 12:36 am IST
Updated : Jan 12, 2021, 12:36 am IST
SHARE ARTICLE
image
image

ਅਦਾਲਤ ਨੇ ਸੋਨੂੰ ਸੂਦ ਨੂੰ ‘ਗ਼ੈਰਕਾਨੂੰਨੀ’ ਨਿਰਮਾਣ ਕੇਸ ਵਿਚ ਦਿਤੀ ਰਾਹਤ

ਮੁੰਬਈ, 11 ਜਨਵਰੀ: ਬੰਬਈ ਹਾਈ ਕੋਰਟ ਨੇ ਸੋਮਵਾਰ ਨੂੰ ਇਕ ਸਿਵਲ ਅਦਾਲਤ ਦੇ ਉਸ ਹੁਕਮ ਨੂੰ 13 ਜਨਵਰੀ ਤਕ ਵਧਾ ਦਿਤਾ ਜਿਸ ਵਿਚ ਅਦਾਕਾਰ ਸੋਨੂੰ ਸੂਦ ਨੂੰ ਉਪਨਗਰ ਜੁਹੂ ਵਿਚ ਇਕ ਰਿਹਾਇਸ਼ੀ ਇਮਾਰਤ ਵਿਚ ਉਨ੍ਹਾਂ ਵਲੋਂ ਬਿਨਾਂ ਆਗਿਆ ਕੀਤੇ ਕਥਿਤ ਗ਼ੈਰਕਾਨੂੰਨੀ ਢਾਂਚਾਗਤ ਤਬਦੀਲੀਆਂ ਲਈ ਬੀਐਮਸੀ ਵਲੋਂ ਕਿਸੇ ਵੀ ਦੰਡਕਾਰੀ ਕਾਰਵਾਈ ਤੋਂ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਸੋਨੂੰ ਸੂਦ ਨੇ ਬ੍ਰਿਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ (ਬੀ ਐੱਮ ਸੀ) ਵਲੋਂ ਉਸ ਨੂੰ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਜਾਰੀ ਕੀਤੇ ਨੋਟਿਸ ਅਤੇ ਬੀ.ਐੱਮ.ਸੀ. ਦੀ ਕਾਰਵਾਈ ਵਿਰੁਧ ਦਾਇਰ ਕੀਤੇ ਮੁਕੱਦਮੇ ਵਿਰੁਧ ਦਸੰਬਰ ਵਿਚ ਸਿਵਲ ਕੋਰਟ ਦੀ ਬਰਖਾਸਤਗੀ ਨੂੰ ਚੁਨੌਤੀ ਦਿੰਦਿਆਂ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਸਿਵਲ ਕੋਰਟ ਨੇ ਇਸ ਮੁਕੱਦਮੇ ਨੂੰ ਰੱਦ ਕਰਦਿਆਂ ਸੂਦ ਨੂੰ ਅਪੀਲ ਦਾਇਰ ਕਰਨ ਲਈ ਤਿੰਨ ਹਫ਼ਤੇ ਦਾ ਸਮਾਂ ਦਿਤਾ ਅਤੇ ਉਸ ਦੇ ਆਦੇਸ਼ ਨੂੰ ਮੁਲਤਵੀ ਕਰ ਦਿਤਾ, ਜਿਸ ਨਾਲ ਅਭਿਨੇਤਾ ਨੂੰ ਰਾਹਤ ਮਿਲੀ ਸੀ। ਸੋਮਵਾਰ ਨੂੰ ਬੀਐਮਸੀ ਦੇ ਵਕੀਲ ਅਨਿਕ ਸਾਖਰੇ ਨੇ ਅਭਿਨੇਤਾ ਦੀ ਅਪੀਲ ’ਤੇ ਜਵਾਬ ਦੇਣ ਲਈ ਸਮਾਂ ਮੰਗਿਆ। ਸੂਦ ਦੇ ਵਕੀਲ ਅਮੋਘ ਸਿੰਘ ਨੇ ਫਿਰ ਅੰਤਰਿਮ ਸੁਰੱਖਿਆ ਦੀ ਬੇਨਤੀ ਕੀਤੀ ਅਤੇ ਬੀਐਸਐਮ ਨੂੰ ਇਹ ਨਿਰਦੇਸ਼ ਦੇਣ ਦੀ ਅਪੀਲ ਕੀਤੀ ਕਿ ਉਹ ਕੋਈ ਸਖ਼ਤ ਕਾਰਵਾਈ ਨਾ ਕਰਨ। (ਪੀਟੀਆਈ)
 

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement