
ਸੈਂਕੜੇ ਟਰੈਕਟਰਾਂ ਨਾਲ ਕਰਤਾਰਪੁਰ ਵਿਚ ਕਢਿਆ ਗਿਆ ਟਰੈਕਟਰ ਮਾਰਚ
ਕਰਤਾਰਪੁਰ, 11 ਜਨਵਰੀ (ਜਸਵੰਤ ਵਰਮਾ): ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਕਿਸਾਨ ਜਥੇਬੰਦੀਆਂ ਦੇ ਸੱਦੇ ਉਤੇ ਮੋਰਚੇ ਲਗਾਏ ਗਏ ਹਨ | ਕੇਂਦਰ ਸਰਕਾਰ ਵਲੋਂ ਵਾਰ-ਵਾਰ ਕਿਸਾਨ ਆਗੂਆਂ ਨਾਲ ਮੀਟਿੰਗਾਂ ਕਰ ਕੇ ਇਸ ਅੰਦੋਲਨ ਨੂੰ ਖ਼ਤਮ ਕਰਨ ਲਈ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਕਿਸਾਨਾਂ ਵਲੋਂ ਇਕੋ ਹੀ ਮੰਗ ਹੈ ਕਿ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ |
ਇਸ ਸਬੰਧੀ ਪਿਛਲੀ 8 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵਲੋਂ 7 ਜਨਵਰੀ ਨੂੰ ਦਿੱਲੀ ਵਿਖੇ ਟ੍ਰੈਕਟਰ ਮਾਰਚ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਟ੍ਰੈਕਟਰਾਂ ਉਤੇ ਸਵਾਰ ਹੋ ਕੇ ਕਿਸਾਨਾਂ ਵਲੋਂ ਵਿਸ਼ਾਲ ਮਾਰਚ ਕਢਿਆ ਗਿਆ ਸੀ ਜੋ ਕਿ 26 ਜਨਵਰੀ ਨੂੰ ਦਿੱਲੀ ਵਿਚ ਟ੍ਰੈਕਟਰ ਪ੍ਰੇਡ ਦਾ ਇਕ ਟਰੇਲਰ ਵਿਖਾਇਆ ਗਿਆ ਸੀ ਜਿਸ ਦੇ ਚਲਦਿਆਂ ਜਿੱਥੇ ਵੱਖ-ਵੱਖ ਪਿੰਡਾਂ/ਸ਼ਹਿਰਾਂ ਵਿਚ 26 ਜਨਵਰੀ ਨੂੰ ਦਿੱਲੀ ਵਿਖੇ ਟ੍ਰੈਕਟਰ ਮਾਰਚ ਵਿਚ ਪਹੁੰਚਣ ਲਈ ਟ੍ਰੈਕਟਰ ਮਾਰਚ ਕੱਢੇ ਜਾ ਰਹੇ ਹਨ |
ਇਸੇ ਲੜੀ ਤਹਿਤ ਅੱਜ ਗੁਰਦੁਆਰਾ ਬੁੰਗਾ ਸਾਹਿਬ ਦਿਆਲਪੁਰ ਤੋਂ ਕਿਸਾਨ ਜਥੇਬੰਦੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਭਾਈ ਅਜੀਤ ਸਿੰਘ ਦਮਦਮੀ ਟਕਸਾਲ ਵਾਲਿਆਂ ਦੀ ਅਗਵਾਈ ਵਿਚ ਇਕ ਵਿਸ਼ਾਲ ਟ੍ਰੈਕਟਰ ਮਾਰਚ ਕਢਿਆ ਗਿਆ ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਟ੍ਰੈਕਟਰਾਂ ਤੇ ਸਵਾਰ ਹੋ ਕੇ ਕਿਸਾਨਾਂ ਤੇ ਮਜ਼ਦੂਰਾਂ ਨੇ ਕੇਂਦਰ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ |
ਇਹ ਟ੍ਰੈਕਟਰ ਮਾਰਚ ਗੁਰਦੁਆਰਾ ਬੁੰਗਾ ਸਾਹਿਬ ਦਿਆਲਪੁਰ ਤੋਂ ਆਰੰਭ ਹੋ ਕੇ ਕਰਤਾਰਪੁਰ, ਬਿਧੀਪੁਰ, ਲਿਧੜਾਂ ਤੋਂ ਵਾਪਸ ਫਿਰ ਕਰਤਾਰਪੁਰ ਹੋ ਕੇ ਦਿਆਲਪੁਰ, ਹਮੀਰਾ, ਸੁਭਾਨਪੁਰ, ਢਿਲਵਾਂ ਤੋਂ ਹੋ ਕੇ ਵਾਪਸ ਗੁਰਦੁਆਰਾ ਬੁੰਗਾ ਸਾਹਿਬ ਵਿਖੇ ਸਮਾਪਤ ਹੋਇਆ | ਹਜ਼ਾਰਾਂ ਦੀ ਗਿਣਤੀ ਵਿਚ ਹੋਏ ਇਸ ਇਕੱਠ ਵਿਚ ਨੌਜਵਾਨਾਂ ਜ਼ਿਆਦਾ ਗਿimageਣਤੀ ਵਿਚ ਸ਼ਾਮਲ ਹੋਏ |
jal lakhwinder 11 jan news 01 photo 01