
ਰਾਜੋਆਣਾ ਮਾਮਲੇ ਉਤੇ ਸਿਆਸਤ ਕਰ ਰਿਹਾ ਹੈ ਅਕਾਲੀ ਦਲ : ਰੰਧਾਵਾ
ਚੰਡੀਗੜ੍ਹ, 11 ਜਨਵਰੀ (ਭੁੱਲਰ): ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਤੇ ਵਰ੍ਹਦਿਆਂ ਕਿਹਾ ਕਿ ਅਕਾਲੀ ਦਲ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੇ ਮੁੱਦੇ ਉਤੇ ਸਿਆਸਤ ਕਰ ਰਿਹਾ ਹੈ |
ਸੁਖਬੀਰ ਵਲੋਂ ਰਾਸਟਰਪਤੀ ਨੂੰ ਰਾਜੋਆਣਾ ਨੂੰ ਮੁਆਫ਼ੀ ਉਤੇ ਰਿਹਾਅ ਕਰਨ ਦੀ ਅਪੀਲ ਉਤੇ ਪ੍ਰਤਿਕਿਰਿਆ ਦਿੰਦਿਆਂ ਸ. ਰੰਧਾਵਾ ਨੇ ਕਿਹਾ ਕਿ ਸੁਖਬੀਰ ਨੇ ਇਹ ਮੰਗ ਉਦੋਂ ਕਿਉਾ ਨਹੀਂ ਕੀਤੀ ਜਦੋਂ ਉਨ੍ਹਾਂ ਦੀ ਪਾਰਟੀ ਕੇਂਦਰ ਦੀ ਐਨ.ਡੀ.ਏ. ਸਰਕਾਰ ਵਿਚ ਭਾਈਵਾਲ ਸੀ | ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਕੇਂਦਰ ਦੀ ਸੱਤਾ ਵਿਚੋਂ ਬਾਹਰ ਹੈ ਅਤੇ ਸਿਆਸੀ ਲਾਹਾ ਖੱਟਣ ਲਈ ਰਾਜੋਆਣਾ ਦਾ ਮਾਮਲਾ ਉਠਾ ਰਿਹਾ ਹੈ | ਜੇਲ ਮੰਤਰੀ ਨੇ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਮੌਕੇ ਕੇਂਦਰ ਸਰਕਾਰ ਅੱਗੇ ਤਜਵੀਜ ਰੱਖੀ ਸੀ ਕਿ ਵੱਖ-ਵੱਖ ਜੇਲਾਂ ਵਿਚ ਬੰਦ ਅਜਿਹੇ ਕੈਦੀਆਂ ਨੂੰ ਛਡਿਆ ਜਾਵੇ ਜਿਨ੍ਹਾਂ ਨੇ ਅਪਣੀ ਸਜ਼ਾ ਤੋਂ ਵੱਧ ਕੈਦ ਕੱਟ ਲਈ ਹੈ | ਉਨ੍ਹਾਂ ਪੁਛਿਆ, Tਹਰਸਿਮਰਤ ਕੌਰ ਬਾਦਲ ਜੋ ਉਸ ਵੇਲੇ ਕੇਂਦਰੀ ਮੰਤਰੀ ਸਨ, ਨੇ ਸਰਕਾਰ ਕੋਲ ਇਹ ਮੰਗ ਰਖਦਿਆਂ ਰਿਹਾਈ ਲਈ ਮਦਦ ਕਿਉਾ ਨਹੀਂ ਕੀਤੀ ਸੀ?U ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹੁਣ ਤਕ ਇਸ ਮਾਮਲੇ ਉਤੇ ਚੁੱਪੀ ਧਾਰੀ ਹੋਈ ਹੈ | ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਇਹ ਅਕਾਲੀ ਦਲ ਦੀ ਫਿਤਰਤ ਬਣ ਗਈ ਹੈ ਕਿ ਜਦੋਂ ਉਹ ਸੱਤਾ ਵਿਚ ਹੁੰਦੇ ਹਨ ਤਾਂ ਪੰਜਾਬ, ਪੰਥ ਸਮੇਤ ਸੱਭ ਮੁੱਦੇ ਭੁੱਲ ਜਾਂਦੇ ਹਨ ਅਤੇ ਅਪਣੇ ਨਿਜੀ ਮੁਫ਼ਾਦਾਂ ਨੂੰ ਤਰਜੀਹ ਦੇਣ ਲੱਗਦੇ ਹਨ ਪਰ ਜਦੋਂ ਉਹ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਸਿਆਸੀ ਲਾਹਾ ਖੱਟਣ ਲਈ ਪੰਥਕ ਮੁੱਦੇ ਯਾਦ ਆ ਜਾਂਦੇ ਹਨ |
ਸ. ਰੰਧਾਵਾ ਨੇ ਸੁਖਬੀਰ ਬਾਦਲ ਨੂੰ ਪੁਛਿਆ ਕਿ ਉਸ ਨੇ ਰਿਹਾਈ ਦਾ ਮੁੱਦਾ ਅਪਣੇ ਡੇਢ ਸਾਲ ਦੇ ਲੋਕ ਸਭਾ ਮੈਂਬਰ ਦੇ ਕਾਰਜਕਾਲ ਦੌਰਾਨ ਕਿਉਾ ਨਹੀਂ ਚੁਕਿਆ | ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਮੌਕੇ ਪ੍ਰਧਾਨ ਮੰਤਰੀ ਤੇ ਰਾਸਟਰਪਤੀ ਦੀ ਪੰਜਾਬ ਫੇਰੀ ਮੌਕੇ ਵੀ ਕਿਉਾ ਨਹੀਂ ਇਹ ਮਾਮਲਾ ਉਠਾਇਆ | ਸਾਰੇ ਤੱਥਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ, Tਸੁਖਬੀਰ ਵੱਲੋਂ ਰਿਹਾਈ ਦਾ ਮੁੱਦਾ ਹੁਣ ਉਠਾਉਣਾ ਸਿਰਫ਼ ਸਿਆਸੀ ਲਾਹਾ ਖੱਟਣ ਲਈ ਹੈ ਜਦੋਂ ਕਿ ਅਸਲੀਅਤ ਵਿਚ ਇਸ ਮਾਮਲੇ ਬਾਰੇ ਉਹ ਉੱਕਾ imageਵੀ ਗੰਭੀਰ ਨਹੀਂ |U