
ਸੁਪਰੀਮ ਕੋਰਟ ਦੀ ਝਾੜ ਕੇਂਦਰ ਸਰਕਾਰ ਦੇ ਮੂੰਹ ਉਤੇ ਚਪੇੜ: ਰਾਕੇਸ਼ ਟਿਕੈਤ
ਕਿਹਾ, ਗੰਨੇ ਦੇ ਮੁੱਲ ਲਈ 23 ਜਨਵਰੀ ਨੂੰ ਲਖਨਊ ਵਿਖੇ ਰਾਜ ਭਵਨ ਦਾ ਹੋਵੇਗਾ
ਨਵੀਂ ਦਿੱਲੀ, 11 ਜਨਵਰੀ (ਅਮਨਦੀਪ ਸਿੰਘ): ਕਾਲੇ ਖੇਤੀਬਾੜੀ ਕਾਨੂੂੰਨਾਂ ਬਾਰੇ ਸੁਪਰੀਮ ਕੋਰਟ ਵਲੋਂ ਕੇਂਦਰ ਸਰਕਾਰ ਤੋਂ ਜਵਾਬ ਤਲਬੀ ਕੀਤੇ ਜਾਣ ਪਿਛੋਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਮੀਤ ਪ੍ਰਧਾਨ ਚੌਧਰੀ ਰਾਕੇਸ਼ ਟਿਕੈਤ ਨੇ ਕਿਹਾ, “ਸੁਪਰੀਮ ਕੋਰਟ ਦੀ ਟਿੱਪਣੀ ਸਰਕਾਰ ਦੇ ਮੁੂੰਹ ਉਤੇ ਚਪੇੜ ਹੈ। ਹੁਣ ਖੇਤੀਬਾੜੀ ਮੰਤਰੀ ਨੂੰ ਨੈਤਿਕਤਾ ਦੇ ਆਧਾਰ ‘ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।’’ ਅੱਜ ਗਾਜ਼ੀਪੁਰ ਬਾਰਡਰ, ਜਿਥੇ ਕਿਸਾਨਾਂ ਨੇ ਮੋਰਚਾ ਲਾਇਆ ਹੋਇਆ ਹੈ, ਵਿਖੇ ਭਾਰਤੀ ਕਿਸਾਨ ਯੂਨੀਅਨ ਦੀ ਕਾਰਜਕਾਰਨੀ ਦੀ ਮੀਟਿੰਗ ਹੋਈ ਜਿਸ ਵਿਚ ਸੁਪਰੀਮ ਕੋਰਟ ਵਲੋਂ ਮੋਦੀ ਸਰਕਾਰ ਨੂੰ ਝਾੜ ਲਾਉਣ ਨੂੰ ਉਸਾਰੂ ਕਦਮ ਦਸਿਆ ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਪਿਛੋਂ ਅਗਲੀ ਰਣਨੀਤੀ ਉਲੀਕਣ ਦਾ ਐਲਾਨ ਕੀਤਾ ਗਿਆ।
ਰਾਕੇਸ਼ ਟਿਕੈਤ ਨੇ ਦਸਿਆ 13 ਜਨਵਰੀ ਨੂੰ ਪਿੰਡਾਂ ਵਿਚ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜ੍ਹੀਆਂ ਜਾਣਗੀਆਂ ਅਤੇ 18 ਜਨਵਰੀ ਨੂੰ ਔਰਤ ਕਿਸਾਨ ਦਿਹਾੜੇ ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਯੂਪੀ ਵਿਚ ਗੰਨੇ ਦਾ ਘੱਟੋ ਘੱਟ ਸਮਰਥਨ ਮੁੱਲ 450 ਰੁਪਏ ਕੁਇੰਟਲ ਐਲਾਨਣ ਲਈ 23 ਜਨਵਰੀ ਨੂੂੰ ਕਿਸਾਨ ਲਖਨਊ ਵਿਖੇ ਰਾਜ ਭਵਨ ਦਾ ਘਿਰਾਉ ਕਰਨਗੇ ਅਤੇ ਜਦੋਂ ਤਕ ਗੰਨੇ ਦਾ ਮੁੱਲ ਨਹੀਂ ਮਿਥਿਆ ਜਾਂਦਾ, ਉਦੋਂ ਤਕ ਕਿਸਾਨ ਅਪਣੇ ਟ੍ਰੈਕਟਰਾਂ ‘ਤੇ ਕਾਲੇ ਝੰਡੇ ਲਾ ਕੇ ਰੱਖਣਗੇ। ਮੀਟਿੰਗ ਵਿਚ ਰਾਜੇਸ਼ ਚੌਹਾਨ, ਬਲਰਾਮ ਨੰਬਰਦਾਰ, ਯੁੱਧਵੀਰ ਸਿੰਘ, ਅਨਿਲ ਤਾਲਾਨ, ਮਹਿੰਦਰ ਚਰੌਲੀ, ਕੁਸ਼ਪਾ, ਰਤਨਮਾਨ, ਰਾਜਵੀਰ ਜਨੌਦ, ਤੇ ਹੋਰ ਅਹੁਦੇਦਾਰ ਸ਼ਾਮਲ ਹੋਏ।
nੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 11 ਜਨਵਰੀ^ ਫ਼ੋਟੋ ਫ਼ਾਈ ਨੰਬਰ 01 ਨੱਥੀ ਹੈ।