
12 ਜਨਵਰੀ ਨੂੰ ਪੂਰੇ ਭਾਰਤ ਵਿੱਚ ਹਰ ਸਾਲ ਰਾਸ਼ਟਰੀ ਯੁਵਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਜਲੰਧਰ: ਯੂਥ ਸਰਵਿਸੇਜ ਕਲੱਬ ਮਾਸਟਰ ਤਾਰਾ ਸਿੰਘ ਨਗਰ ਦੁਆਰਾ ਦੀਪ ਪਬਲਿਕ ਸਕੂਲ ਬੁਲੰਦਪੁਰ ਵਿਖੇ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ। ਯੂਥ ਸਰਵਿਸੇਜ ਕਲੱਬ ਦੁਆਰਾ ਭਾਰਤੀ ਸੱਭਿਆਚਾਰ ਨੂੰ ਸਥਾਪਿਤ ਕਰਨ ਵਾਲੇ ਅਤੇ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਸਵਾਮੀ ਵਿਵੇਕਾਨੰਦ ਜੀ ਦੇ ਜਨਮਦਿਨ ਦੇ ਮੌਕੇ ਪਿੰਡ ਦੇ ਜਰੂਰਤਮੰਦ ਬੱਚਿਆਂ ਨੂੰ ਸਵੈਟਰ ਵੰਡੇ। ਕਲੱਬ ਪ੍ਰਧਾਨ ਵਿਸ਼ਾਲ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਜੀ ਦੇ ਜਨਮਦਿਨ ਯਾਨਿ ਕਿ 12 ਜਨਵਰੀ ਨੂੰ ਪੂਰੇ ਭਾਰਤ ਵਿੱਚ ਹਰ ਸਾਲ ਰਾਸ਼ਟਰੀ ਯੁਵਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਇਸ ਦੀ ਸ਼ੁਰੂਆਤ 1985 ਵਿੱਚ ਹੋਈ ਸੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਅੰਕਿਤ ਹਸਤੀਰ, ਡਾ. ਅਮਰਜੀਤ ਸਿੰਘ, ਡਾ. ਮਨੋਜ, ਡਾ. ਗੁਰਵਿੰਦਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਸਭ ਤੋਂ ਯੁਵਾ ਦੇਸ਼ ਕਿਹਾ ਜਾਂਦਾ ਹੈ। ਤੁਸੀਂ ਸਾਰੇ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਹੋ।
ਸਮਾਜ ਸੇਵੀ ਸੰਦੀਪ ਕੁਮਾਰ ਅਤੇ ਨਹਿਰੂ ਯੁਵਾ ਕੇਂਦਰ ਜਲੰਧਰ ਦੇ ਰਾਸ਼ਟਰੀ ਯੁਵਾ ਵਾਲੰਟੀਅਰ ਵਿਸ਼ਾਲ ਸਿੰਘ ਨੇ ਕਿਹਾ ਕਿ ਸਮਾਜ ਵਿਚ ਫ਼ੈਲ ਰਹੀਆ ਕੁਰੀਤੀਆਂ ਨੂੰ ਦੂਰ ਕਰ ਸਵਾਮੀ ਵਿਵੇਕਾਨੰਦ ਜੀ ਦੇ ਸਪਨੇ ਦੇ ਭਾਰਤ ਨੂੰ ਅਸਲੀਅਤ ਬਣਾਇਆ ਜਾ ਸਕੇ। ਅੰਤ ਵਿੱਚ ਦੀਪ ਪਬਲਿਕ ਸਕੂਲ ਦੇ ਮੈਡਮ ਮੋਨਿਕਾ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਵਿੰਦਰ ਕੌਰ, ਪ੍ਰਵੀਨ ਕੁਮਾਰੀ, ਰਣਜੀਤ ਕੌਰ, ਲਵਨਿਆ ਹਾਜ਼ਿਰ ਸਨ।