ਆਮ ਆਦਮੀ ਪਾਰਟੀ ਬਣਾਏਗੀ ਖੁਸ਼ਹਾਲ ਅਤੇ ਸੁਨਹਿਰਾ ਪੰਜਾਬ - ਅਰਵਿੰਦ ਕੇਜਰੀਵਾਲ 
Published : Jan 12, 2022, 6:43 pm IST
Updated : Jan 12, 2022, 6:57 pm IST
SHARE ARTICLE
Aam Aadmi Party will create prosperous and golden Punjab - Arvind Kejriwal
Aam Aadmi Party will create prosperous and golden Punjab - Arvind Kejriwal

-ਰੰਗਲੇ ਅਤੇ ਸੁਨਹਿਰੇ ਪੰਜਾਬ ਲਈ ਕੇਜਰੀਵਾਲ ਨੇ '10 ਸੁਤਰੀ ਪੰਜਾਬ ਮਾਡਲ' ਕੀਤਾ ਪੇਸ਼

-'10 ਸੁਤਰੀ ਪੰਜਾਬ ਮਾਡਲ' ਵਿਚ ਸਾਰੇ ਖੇਤਰਾਂ ਦਾ ਰੱਖਿਆ ਗਿਆ ਪੂਰਾ ਧਿਆਨ 

- ਏਜੰਡੇ ਵਿਚ ਸਭ ਤੋਂ ਪਹਿਲਾਂ ਰੋਜ਼ਗਾਰ, ਨਸ਼ਾਂ, ਭ੍ਰਿਸ਼ਟਾਚਾਰ ਮੁਕਤ ਪੰਜਾਬ, ਸ਼ਾਂਤੀ, ਅਤੇ ਭਾਈਚਾਰਾ ਕਾਇਮ ਰੱਖਣਾ, ਚੰਗੀ ਸਿਖਿਆ ਅਤੇ ਇਲਾਜ ਵਿਵਸਥਾ, 24 ਘੰਟੇ ਮੁਫ਼ਤ ਬਿਜਲੀ, ਔਰਤਾਂ ਨੂੰ 1000 ਰੁਪਏ ਆਰਥਿਕ ਮਦਦ, ਖ਼ੇਤਰੀ ਅਤੇ ਹੋਰ ਉਦਯੋਗਾਂ ਦਾ ਵਿਕਾਸ ਸ਼ਾਮਲ 

- ਅਕਾਲੀ-ਕਾਂਗਰਸ ਨੇ 'ਪਾਰਟਨਰਸ਼ਿਪ' ਤਹਿਤ ਪੰਜਾਬ 'ਤੇ 45 ਸਾਲ ਰਾਜ ਕੀਤਾ- ਕੇਜਰੀਵਾਲ

- ਕਿਹਾ, ਸਾਰੀਆਂ ਪਾਰਟੀਆਂ ਪੰਜਾਬ ਨੂੰ ਹਰਾਉਣ ਲਈ ਫਿਰ ਤੋਂ ਇੱਕ ਹੋ ਗਈਆਂ ਹਨ, ਲੇਕਿਨ ਇਸ ਬਾਰ ਪੰਜਾਬ ਦੀ ਜਨਤਾ ਉਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦੇਵੇਗੀ 

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰੰਗਲਾ ਅਤੇ ਸੁਨਹਿਰਾ ਪੰਜਾਬ ਬਣਾਉਣ ਲਈ '10 ਸੁਤਰੀ ਪੰਜਾਬ ਮਾਡਲ' ਪੇਸ਼ ਕੀਤਾ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਨਵਾਂ, ਸੁਨਿਹਰਾ ਅਤੇ ਖੁਸ਼ਹਾਲ ਪੰਜਾਬ ਬਣਾਏਗੀ ਅਤੇ ਸੂਬੇ ਵਿੱਚ ਫਿਰ ਤੋਂ ਅਮਨ-ਸ਼ਾਂਤੀ ਅਤੇ ਭਾਈਚਾਰਾ ਕਾਇਮ ਕਰੇਗੀ।

Aam Aadmi Party will create prosperous and golden Punjab - Arvind KejriwalAam Aadmi Party will create prosperous and golden Punjab - Arvind Kejriwal

ਬੁਧਵਾਰ ਨੂੰ ਮੋਹਾਲੀ ਵਿੱਚ ਪ੍ਰੈਸ ਕਾਨਫ਼ਰੰਸ ਕਰਕੇ ਅਰਵਿੰਦ ਕੇਜਰੀਵਾਲ ਨੇ ਆਪਣੇ '10 ਸੁਤਰੀ ਪੰਜਾਬ ਮਾਡਲ' ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਵਿਚ ਸੰਪੂਰਨ ਵਿਕਾਸ ਅਤੇ ਤਰੱਕੀ ਦੇ ਲਈ ਸੂਬੇ ਦੇ ਲੋਕਾਂ ਤੋਂ ਮਿਲੇ 'ਫੀਡਬੈਕ' ਦੇ ਆਧਾਰ ਤੇ 10 ਏਜੰਡੇ ਤਿਆਰ ਕੀਤੇ ਹਨ। ਏਜੰਡਿਆਂ ਵਿਚ ਪੰਜਾਬ ਦੇ ਸਾਰੇ ਖ਼ੇਤਰਾਂ ਦਾ ਪੂਰਾ ਖ਼ਿਆਲ ਰੱਖਿਆ ਗਿਆ ਹੈ।

ਏਜੰਡਿਆਂ ਵਿਚ ਸਭ ਤੋਂ ਪਹਿਲਾਂ ਰੋਜ਼ਗਾਰ ਨੂੰ ਰੱਖਿਆ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਰੋਜ਼ਗਾਰ ਦੀ ਘਾਟ ਵਿੱਚ ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਲੱਖਾਂ ਰੁਪਏ ਖ਼ਰਚ ਕਰਕੇ ਵਿਦੇਸ਼ ਜਾ ਰਹੇ ਹਨ। 'ਆਪ' ਦੀ ਸਰਕਾਰ ਪੰਜਾਬ ਵਿਚ ਰੋਜ਼ਗਾਰ ਦੇ ਲੋੜੀਂਦੇ ਅਵਸਰ ਉਪਲਬਧ ਕਰਵਾਏਗੀ ਅਤੇ ਪੰਜ ਸਾਲ ਵਿਚ ਪੰਜਾਬ ਨੂੰ ਇੰਨਾ ਖੁਸ਼ਹਾਲ ਬਣਾ  ਦੇਵੇਗੀ ਕਿ ਜੋ ਬੱਚੇ ਵਿਦੇਸ਼ ਚਲੇ ਗਏ ਹਨ, ਉਹ ਵੀ ਪੰਜਾਬ ਵਾਪਸ ਪਰਤ ਆ ਜਾਣਗੇ। ਸਾਨੂੰ ਰੋਜ਼ਗਾਰ ਦੇਣਾ ਆਉਂਦਾ ਹੈ। ਦਿੱਲੀ ਵਿੱਚ ਕਰੋਨਾ ਦੌਰ ਵਿਚ ਅਸੀਂ 10 ਲੱਖ ਲੋਕਾਂ ਨੂੰ ਰੋਜ਼ਗਾਰ ਦਿੱਤਾ।

ਕੇਜਰੀਵਾਲ ਦਾ ਦੂਸਰਾ ਏਜੰਡਾ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਡਰੱਗ ਮਾਫ਼ੀਆ ਨਾਲ ਭਾਈਵਾਲੀ ਸੀ, ਜਿਸ ਕਰਕੇ ਪੂਰੇ ਪੰਜਾਬ ਵਿਚ ਨਸ਼ੀਲੀ ਵਸਤੂਆਂ ਦਾ ਨਾਜਾਇਜ਼ ਕਾਰੋਬਾਰ ਹੋਇਆ ਅਤੇ ਨੌਜਵਾਨ ਨਸ਼ੇ ਵਿੱਚ ਡੁੱਬ ਗਏ। 'ਆਪ' ਸਰਕਾਰ ਨਸ਼ਾ ਮਾਫ਼ੀਆ ਦੇ ਸਮੁਚੇ ਗਿਰੋਹ ਨੂੰ ਜੜ੍ਹ ਤੋਂ ਖ਼ਤਮ ਕਰੇਗੀ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਏਗੀ।   

Aam Aadmi Party will create prosperous and golden Punjab - Arvind KejriwalAam Aadmi Party will create prosperous and golden Punjab - Arvind Kejriwal

ਤੀਸਰੇ ਏਜੰਡੇ 'ਚ ਸੂਬੇ ਵਿਚ ਸ਼ਾਂਤੀ, ਕਾਨੂੰਨ ਵਿਵਸਥਾ ਅਤੇ ਭਾਈਚਾਰਾ ਕਾਇਮ ਕਰਨਾ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਬੇਅਦਬੀ ਦੀਆਂ ਕਈਂ ਘਟਨਾਵਾਂ ਵਾਪਰੀਆਂ, ਲੇਕਿਨ ਕਿਸੀ ਵੀ ਮਾਮਲੇ ਵਿੱਚ ਕਿਸੀ ਨੂੰ ਵੀ ਕੋਈ ਸਜ਼ਾ ਨਹੀਂ ਹੋਈ। ਪੰਜਾਬ ਪੁਲਿਸ ਦੋਸ਼ੀਆਂ ਨੂੰ ਸਜ਼ਾ ਦਿਲਵਾਉਣ ਵਿੱਚ ਪੂਰੀ ਤਰ੍ਹਾਂ ਨਾਲ ਕਾਬਲ ਹੈ, ਲੇਕਿਨ ਉਹਨਾਂ ਨੂੰ ਕਾਰਵਾਈ ਕਰਨ ਦੀ ਛੋਟ ਨਹੀਂ ਦਿਤੀ ਗਈ।

ਕਾਂਗਰਸ-ਅਕਾਲੀ ਨੇਤਾ ਇੱਕ ਦੂਸਰੇ ਨੂੰ ਬਚਾਉਣ ਵਿਚ ਲੱਗੇ ਰਹੇ ਅਤੇ ਪੁਲਿਸ 'ਤੇ ਕਾਨੂੰਨ ਵਿਵਸਥਾ ਦਾ ਆਪਣੇ ਫ਼ਾਇਦੇ ਲਈ ਇਸਤੇਮਾਲ ਕੀਤਾ। ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਲਵਾਏਗੀ ਅਤੇ ਸੂਬੇ ਵਿਚ ਫਿਰ ਤੋਂ ਸ਼ਾਂਤੀ ਅਤੇ ਭਾਈਚਾਰਾ ਕਾਇਮ ਕਰੇਗੀ।   

Aam Aadmi Party will create prosperous and golden Punjab - Arvind KejriwalAam Aadmi Party will create prosperous and golden Punjab - Arvind Kejriwal

ਚੌਥੇ ਏਜੰਡੇ ਵਿਚ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਦਾ ਐਲਾਨ ਕੀਤਾ ਗਿਆ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਲੋਕ ਕਮਿਸ਼ਨਖੋਰੀ ਅਤੇ ਰਿਸ਼ਵਤਖੋਤੀ ਤੋਂ ਦੁਖੀ ਹਨ। ਸਰਕਾਰੀ ਦਫ਼ਤਰਾਂ ਵਿਚ ਲੋਕਾਂ ਨੂੰ ਛੋਟੇ-ਛੋਟੇ ਕੰਮ ਕਰਵਾਉਣ ਲਈ ਵੀ ਪੈਸੇ ਦੇਣੇ ਪੈਂਦੇ ਹਨ। ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਵਾਂਗੇ ਅਤੇ ਬਿਨਾਂ ਪੈਸਿਆਂ ਤੋਂ ਲੋਕਾਂ ਦੇ ਸਾਰੇ ਕੰਮ ਹੋਣਗੇ। 'ਆਪ' ਸਰਕਾਰ ਵਿੱਚ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ, ਸਰਕਾਰੀ ਕਰਮਚਾਰੀ ਖ਼ੁਦ ਉਨ੍ਹਾਂ ਦੇ ਘਰ ਜਾਕੇ ਉਨ੍ਹਾਂ ਦੇ ਸਾਰੇ ਕੰਮ ਕਰਨਗੇ।

ਪੰਜਵਾਂ ਏਜੰਡਾ ਚੰਗੀ ਸਿੱਖਿਆ ਤੇ ਛੇਵਾਂ ਵਧੀਆ ਇਲਾਜ ਵਿਵਸਥਾ ਹੈ। ਕੇਜਰੀਵਾਲ ਨੇ ਕਿਹਾ ਕਿ ਸਰਕਾਰੀ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੇ ਸਥਿਤੀ ਖ਼ਰਾਬ ਹੋਣ ਕਰਕੇ ਗਰੀਬ ਲੋਕ ਚੰਗੀ ਸਿਖਿਆ 'ਤੇ ਵਧੀਆ ਇਲਾਜ ਤੋਂ ਵਾਂਝੇ ਹਨ। 'ਆਪ' ਸਰਕਾਰ ਦਿੱਲੀ ਦੀ ਤਰ੍ਹਾਂ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਨੂੰ ਸ਼ਾਨਦਾਰ ਬਣਾਏਗੀ ਅਤੇ ਲੋਕਾਂ ਨੂੰ ਮੁਫ਼ਤ ਵਿਚ ਚੰਗੀ ਸਿੱਖਿਆ ਅਤੇ ਵਧੀਆ ਇਲਾਜ ਵਿਵਸਥਾ ਉਪਲਬਧ ਕਰਵਾਏਗੀ। ਇਲਾਜ ਵਿਵਸਥਾ ਨੂੰ ਸਾਰਥਕ ਬਣਾਉਣ ਲਈ ਦਿੱਲੀ ਦੇ ਮੁਹੱਲਾ ਕਲੀਨਿਕਾਂ ਦੀ ਤਰਜ 'ਤੇ ਪੰਜਾਬ ਵਿੱਚ 16000 ਪਿੰਡ ਕਲੀਨਿਕ ਬਣਾਏ ਜਾਣਗੇ ਅਤੇ ਹਰ ਪੰਜਾਬੀ ਦੇ ਇਲਾਜ ਦੀ ਗਾਰੰਟੀ ਸਰਕਾਰ ਲਏਗੀ, ਚਾਹੇ ਕਿੰਨਾ ਵੀ ਮਹਿੰਗਾ ਇਲਾਜ 'ਤੇ ਅਪ੍ਰੇਸ਼ਨ ਹੋਵੇ।

Aam Aadmi Party will create prosperous and golden Punjab - Arvind KejriwalAam Aadmi Party will create prosperous and golden Punjab - Arvind Kejriwal

ਸੱਤਵਾਂ ਏਜੰਡਾ ਮੁਫ਼ਤ ਅਤੇ 24 ਘੰਟੇ ਬਿਜਲੀ ਦੀ ਵਿਵਸਥਾ ਹੈ। 'ਆਪ' ਸਰਕਾਰ ਵਿੱਚ ਲੋਕਾਂ ਨੂੰ ਬਿਜਲੀ ਦੇ 'ਕੱਟ' ਤੋਂ ਮੁਕਤੀ ਮਿਲੇਗੀ ਅਤੇ ਸਾਰੇ ਪਰਿਵਾਰਾਂ ਨੂੰ 300 ਯੂਨਿਟ ਤੱਕ ਮੁਫ਼ਤ ਬਿਜਲੀ ਮਿਲੇਗੀ। ਅੱਠਵਾਂ ਏਜੰਡਾ ਬੇਹੱਦ ਮਹੱਤਵਪੂਰਨ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿਚ ਹੈ। ਕੇਜਰੀਵਾਲ ਨੇ ਕਿਹਾ ਕਿ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ 18 ਸਾਲ ਤੋਂ ਉੱਪਰ ਦੀਆਂ ਸਾਰੀਆਂ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਆਰਥਿਕ ਮਦਦ ਦੇਵੇਗੀ, ਤਾਂਕਿ ਉਹ ਆਜ਼ਾਦੀ ਨਾਲ ਆਪਣੇ ਜੀਵਨ ਅਤੇ ਭਵਿੱਖ ਨਾਲ ਸਬੰਧਤ ਫੈਂਸਲੇ ਲੈ ਸਕਣ।

ਨੌਵਾਂ ਏਜੰਡਾ ਪੰਜਾਬ ਦੀ ਕਿਸਾਨੀ ਅਤੇ ਕਿਸਾਨ ਨੂੰ ਖੁਸ਼ਹਾਲ ਬਣਾਉਣ ਲਈ ਹੈ। ਕੇਜਰੀਵਾਲ ਨੇ ਕਿਹਾ,"ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਖੇਤੀ ਅਤੇ ਕਿਸਾਨਾਂ ਦੀ ਸਥਿਤੀ ਨੂੰ ਸੁਧਰੇ ਬਿਨਾਂ ਸੂਬੇ ਦਾ ਵਿਕਾਸ ਨਹੀਂ ਹੋ ਸਕਦਾ। ਇਸ ਲਈ ਕਿਸਾਨਾਂ ਨਾਲ ਸਬੰਧਤ ਜਿਹੜੇ ਵੀ ਮਸਲੇ ਸੂਬਾ ਸਰਕਾਰ ਦੇ ਅਧੀਨ ਹੋਣਗੇ, ਉਹਨਾਂ ਦਾ ਅਸੀਂ ਹੱਲ ਕੱਢਾਂਗੇ। ਕੇਂਦਰ ਸਰਕਾਰ ਦੇ ਅਧੀਨ ਮਾਮਲਿਆਂ ਦੇ ਹਲ ਲਈ ਅਸੀਂ ਕਿਸਾਨਾਂ ਨਾਲ ਮਿਲੇ ਕੇ ਸੰਘਰਸ਼ ਕਰਾਂਗੇ ਅਤੇ ਖੇਤੀ ਵਿਵਸਥਾ ਵਿੱਚ ਸੁਧਾਰ ਕਰਾਂਗੇ।"

Aam Aadmi Party will create prosperous and golden Punjab - Arvind KejriwalAam Aadmi Party will create prosperous and golden Punjab - Arvind Kejriwal

ਦਸਵਾਂ ਏਜੰਡਾ ਪੰਜਾਬ ਵਿਚ ਉਦਯੋਗ ਅਤੇ ਵਪਾਰ ਨਾਲ ਸਬੰਧਤ ਹੈ। ਕੇਜਰੀਵਾਲ ਨੇ ਕਿਹਾ ਕਿ ਉਦਯੋਗ-ਵਪਾਰ ਨੂੰ ਹੱਲਾਸ਼ੇਰੀ ਦੇਣ ਲਈ ਅਸੀਂ ਪੰਜਾਬ ਤੋਂ ਰੇਡ ਰਾਜ, ਇੰਸਪੈਕਟਰੀ ਰਾਜ ਅਤੇ ਭ੍ਰਿਸ਼ਟਾਚਾਰ ਨੂੰ ਪੂਰੀ ਤਰਾਂ ਖ਼ਤਮ ਕਰਾਂਗੇ ਅਤੇ ਵਪਾਰ ਲਈ ਇੱਕ ਖੁਸ਼ਹਾਲ ਮਹੌਲ ਪੈਦਾ ਕਰਾਂਗੇ।

ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਰਿਵਾਇਤੀ ਪਾਰਟੀਆਂ ਦੀਆਂ ਚਾਲਬਾਜੀਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ," ਸਾਰੀਆਂ ਪਾਰਟੀਆਂ ਪੰਜਾਬ ਨੂੰ ਹਰਾਉਣ ਲਈ ਫਿਰ ਤੋਂ ਇਕੱਠੀਆਂ ਹੋ ਗਈਆਂ ਹਨ। ਉਨ੍ਹਾਂ ਦਾ ਮਕਸਦ ਕਿਸੀ ਵੀ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਹਰਾਉਣਾ ਹੈ। ਲੇਕਿਨ ਇਸ ਬਾਰ ਪੰਜਾਬ ਦੇ ਲੋਕ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦੇਣਗੇ। ਉਨ੍ਹਾਂ ਦੇ ਕਿਹਾ ਕਿ 1966 ਵਿਚ ਪੰਜਾਬ ਦੇ ਹੋਂਦ ਵਿਚ ਆਉਣ ਤੋਂ ਬਾਅਦ ਤੋਂ ਹੀ ਅਕਾਲੀ ਦਲ ਅਤੇ ਕਾਂਗਰਸ ਨੇ 'ਪਾਰਟਨਰਸ਼ਿਪ' ਦੇ ਤਹਿਤ 45 ਸਾਲਾਂ ਤਕ ਪੰਜਾਬ 'ਤੇ ਰਾਜ ਕੀਤਾ।

ਦੋਵਾਂ ਨੇ ਮਿਲਕੇ ਪੰਜਾਬ ਨੂੰ ਲੁੱਟਿਆ ਅਤੇ ਪੰਜਾਬ ਦੇ ਸੰਸਾਧਨਾਂ ਦੀ ਵਰਤੋਂ ਆਪਣੇ ਨਿਜੀ ਫਾਇਦੇ ਲਈ ਕੀਤੀ। ਇਸ ਬਾਰ ਪੰਜਾਬ ਦੇ ਲੋਕਾਂ ਕੋਲ ਬਦਲਾਵ ਲਿਆਉਣ ਦਾ ਮੌਕਾ ਹੈ। ਇਸ ਚੋਣਾਂ ਵਿਚ ਪੰਜਾਬ ਦੀ ਜਨਤਾ ਨੇ ਇਨ੍ਹਾਂ ਦੋਵੇ ਪਾਰਟੀਆਂ ਨੂੰ ਜੜੋਂ ਪੁੱਟ ਕੇ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣ ਦਾ ਮੰਨ ਬਣਾ ਲਿਆ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪਿਛਲੇ 3 ਮਹੀਨਿਆਂ 'ਚ Punjab ਦੀਆਂ Jail 'ਚੋਂ ਮਿਲੇ 1274 ਫੋਨ, High Court ਹੋਇਆ ਸਖ਼ਤ, ਪੰਜਾਬ ਤੋਂ ਕਾਰਵਾਈ ਦੀ...

16 Apr 2024 2:27 PM

Ludhiana News: ਫਾਂਸੀ ਹੋਣੀ ਚਾਹੀਦੀ ਹੈ ਮੇਰੀ ਧੀ ਦੇ ਕਾਤਲ ਨੂੰ' - ਅਦਾਲਤ ਬਾਹਰ ਫੁੱਟ-ਫੁੱਟ ਰੋ ਪਏ ਮਾਸੂਮ..

16 Apr 2024 1:08 PM

Farmers Protest News: ਕਿਸਾਨਾਂ ਦੇ ਹੱਕ 'ਚ ਨਿੱਤਰਿਆ ਆਨੰਦ ਕਾਰਜ ਨੂੰ ਜਾਂਦਾ ਲਾੜਾ; ਕਿਹਾ - ਕਿਸਾਨਾਂ ਦਾ ਹੀ ਪੁੱਤ

16 Apr 2024 12:20 PM

Big Breaking : AAP ਦੀ ਉਮੀਦਵਾਰਾਂ ਵਾਲੀ ਨਵੀਂ ਸੂਚੀ 'ਚ ਪਵਨ ਟੀਨੂੰ ਤੇ ਪੱਪੀ ਪਰਾਸ਼ਰ ਦਾ ਨਾਂਅ!

16 Apr 2024 11:41 AM

ਭਾਜਪਾ ਦੇ ਅਪਰਾਧਿਕ ਵਿਧਾਇਕਾਂ-ਮੰਤਰੀਆਂ ਨੂੰ ਸੁਪਰੀਮ ਕੋਰਟ ਦੇ ਜੱਜ ਕੁਝ ਨਹੀਂ ਕਹਿੰਦੇ : ਕਾਂਗਰਸ

16 Apr 2024 11:19 AM
Advertisement