ਸੀਟ ਛੱਡ ਦਿਆਂਗੇ, ਪਰ ਵਿਕਣ ਨਹੀਂ ਦਿਆਂਗੇ: ਅਰਵਿੰਦ ਕੇਜਰੀਵਾਲ
Published : Jan 12, 2022, 6:58 pm IST
Updated : Jan 12, 2022, 6:58 pm IST
SHARE ARTICLE
 Will give up seats, but will not sell: Arvind Kejriwal
Will give up seats, but will not sell: Arvind Kejriwal

-ਜੇ ਕਿਸੇ ਕੋਲ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਸਬੂਤ ਹੈ ਤਾਂ ਲੋਕਾਂ ’ਚ ਰੱਖ ਦੇਵੋ, ਪੰਜਾਬ ਦੀ ਜਨਤਾ ਕਰੇਗੀ ਫ਼ੈਸਲਾ: ਕੇਜਰੀਵਾਲ  

ਚੰਡੀਗੜ੍ਹ -  ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣਾ ਵਿੱਚ ਟਿਕਟਾਂ ਦੀ ਖ਼ਰੀਦ- ਵੇਚ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ, ‘‘ਆਮ ਆਦਮੀ ਪਾਰਟੀ ਵਿੱਚ ਨਾ ਤਾਂ ਟਿਕਟ ਖ਼ਰੀਦੀ ਜਾਂਦੀ ਹੈ ਅਤੇ ਨਾ ਹੀ ਵੇਚੀ ਜਾਂਦੀ ਹੈ। ਜੇ ਕਿਸੇ ਕੋਲ ਪੈਸੇ ਲੈ ਕੇ ਟਿਕਟ ਦੇਣ ਦਾ ਸਬੂਤ ਹੈ ਤਾਂ ਮੈਨੂੰ ਦੇਣ, ਮੈਂ ਕਾਰਵਾਈ ਕਰਾਂਗਾ ਅਤੇ ਅਜਿਹੇ ਲੋਕਾਂ ਨੂੰ 24 ਘੰਟਿਆਂ ਦੇ ਅੰਦਰ ਪਾਰਟੀ ਤੋਂ ਬਾਹਰ ਕੱਢ ਕੇ ਜੇਲ੍ਹ ਭੇਜ ਦੇਵਾਂਗਾ। ਆਮ ਆਦਮੀ ਪਾਰਟੀ ਵਿੱਚ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀਆਂ ਲਈ ਕੋਈ ਥਾਂ ਨਹੀਂ ਹੈ।’’

Aam Aadmi Party will create prosperous and golden Punjab - Arvind Kejriwal  - Arvind Kejriwal

ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਕਾਂਗਰਸ ਅਤੇ ਭਾਜਪਾ ਸਮੇਤ ਤਮਾਮ ਪਾਰਟੀਆਂ ਨੇ ਦੇਸ਼ ਉੱਤੇ ਰਾਜ ਕੀਤਾ। ਸਾਰੀਆਂ ਪਾਰਟੀਆਂ ’ਤੇ ਭ੍ਰਿਸ਼ਟਾਚਾਰ ਅਤੇ ਘੋਟਾਲੇ ਦੇ ਦੋਸ਼ ਲੱਗੇ ਹਨ, ਪਰ ਆਮ ਆਦਮੀ ਪਾਰਟੀ ਦੇਸ਼ ਦੀ ਇਕੱਲੀ ਅਜਿਹੀ ਪਾਰਟੀ ਹੈ, ਜਿਸ ਦੀ ਬੁਨਿਆਦ ਹੀ ਇਮਾਨਦਾਰੀ ਅਤੇ ਸੰਘਰਸ਼ ’ਤੇ ਟਿੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇਸ਼ ਦੀ ਸਭ ਤੋਂ ਇਮਾਨਦਾਰ ਪਾਰਟੀ ਹੈ।

Aam Aadmi Party will create prosperous and golden Punjab - Arvind Kejriwal Arvind Kejriwal

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਵਿੱਚ ਅੱਜ ਕੱਲ੍ਹ ਇਸ ਤਰ੍ਹਾਂ ਦੇ ਦੋਸ਼ ਲਾਉਣ ਦੀ ਹੋੜ ਲੱਗੀ ਹੋਈ ਹੈ। ਆਪਣੀ ਰਾਜਨੀਤੀ ਚਮਕਾਉਣ ਲਈ ਰਿਵਾਇਤੀ ਪਾਰਟੀਆਂ ਦੇ ਆਗੂ ਇੱਕ- ਦੂਜੇ ’ਤੇ ਚਿੱਕੜ ਸੁੱਟਦੇ ਹਨ ਅਤੇ ਜਨਤਾ ਨੂੰ ਗੁੰਮਰਾਹ ਕਰਦੇ ਹਨ। ਆਮ ਆਦਮੀ ਪਾਰਟੀ ਦੋਸ਼- ਪ੍ਰਤੀ ਦੋਸ਼, ਗਾਲ਼ੀ-  ਗਲੋਚ ਅਤੇ ਚਿੱਕੜ ਸੁੱਟਣ ਦੀ ਰਾਜਨੀਤੀ ਨਹੀਂ ਕਰਦੀ ਹੈ। ਉਨ੍ਹਾਂ ਕਿਹਾ ਕਿ ਸਚਾਈ ਦਾ ਰਸਤਾ ਕੰਡਿਆਂ ਭਰਿਆ ਹੁੰਦਾ ਹੈ ਅਤੇ ਆਮ ਆਦਮੀ ਪਾਰਟੀ ਨੇ ਇਨ੍ਹਾਂ ਕੰਡਿਆਂ ਭਰੇ ਰਾਹਾਂ ਨੂੰ ਪਾਰ ਕਰਨਾ ਹੈ। ਸਾਰੀਆਂ ਵਿਰੋਧੀਆਂ ਪਾਰਟੀਆਂ ਪੰਜਾਬ ਵਿੱਚ ‘ਆਪ’ ਨੂੰ ਰੋਕਣ ਲਈ ਤਰ੍ਹਾਂ-  ਤਰ੍ਹਾਂ ਦੇ ਝੂਠੇ ਤੇ ਬੇਬੁਨਿਆਦ ਦੋਸ਼ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਪੰਜਾਬ ਦੇ ਲੋਕ ਇਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। 

Aam Aadmi Party will create prosperous and golden Punjab - Arvind Kejriwal - Arvind Kejriwal

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵੱਲੋਂ ਲਾਏ ਦੋਸ਼ਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਉਹ ਰਾਜੇਵਾਲ ਜੀ ਦੀ ਇੱਜ਼ਤ ਕਰਦੇ ਹਨ। ‘ਆਪ’ ਨੂੰ ਬਦਨਾਮ ਕਰਨ ਲਈ ਕਿਸੇ ਨੇ ਉਨ੍ਹਾਂ (ਰਾਜੇਵਾਲ) ਨੂੰ ਝੂਠੀ ਆਡੀਓ ਰਿਕਾਰਡਿੰਗ ਦੇ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ  ਕਿਹਾ ਕਿ ਇਸ ਤਰ੍ਹਾਂ ਦੇ ਸਾਜਿਸ਼ਕਾਰੀਆਂ ਤੋਂ ਬਚਣਾ ਚਾਹੀਦਾ ਹੈ। ਰਾਜੇਵਾਲ ਨੂੰ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜੇ ਉਨ੍ਹਾਂ (ਰਾਜੇਵਾਲ) ਨੂੰ ਕੋਈ ਵੀ ਵਿਅਕਤੀ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਸਬੂਤ ਦਿੰਦਾ ਹੈ, ਤਾਂ ਅਜਿਹੇ ਸਬੂਤ ਨੂੰ ਲੋਕਾਂ ਦੇ ਵਿਚਕਾਰ ਰੱਖ ਦੇਣ ਤਾਂ ਜੋ ਪੰਜਾਬ ਦੇ ਲੋਕ ਫ਼ੈਸਲਾ ਕਰ ਸਕਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement