
Khanna News: ਦੀਪਕ ਵਾਸੀ ਭੱਟੀਆਂ ਵਜੋਂ ਹੋਈ ਮ੍ਰਿਤਕ ਦੀ ਪਛਾਣ
Drunkard burned alive in Khanna New in punjabi: ਖੰਨਾ 'ਚ ਰਾਤ ਨੂੰ ਆਪਣੇ ਬਿਸਤਰੇ 'ਤੇ ਬੀੜੀ ਪੀਣ ਵਾਲੇ ਨਸ਼ੇੜੀ ਵਿਅਕਤੀ ਨੂੰ ਇੰਨੀ ਮਹਿੰਗੀ ਪਈ ਕਿ ਇਸ ਲਾਪਰਵਾਹੀ ਨੇ ਉਸ ਦੀ ਜਾਨ ਲੈ ਗਈ। ਬੀੜੀ ਕਾਰਨ ਰਜਾਈ ਨੂੰ ਅੱਗ ਲੱਗ ਗਈ। ਜਦੋਂ ਤੱਕ ਪਰਿਵਾਰ ਨੇ ਅੱਗ ਬੁਝਾਈ, ਉਦੋਂ ਤੱਕ ਵਿਅਕਤੀ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ।
ਇਹ ਵੀ ਪੜ੍ਹੋ: Poonch News: ਪੁੰਛ 'ਚ ਅਤਿਵਾਦੀ ਹਮਲਾ, ਇਕ ਵਾਰ ਫਿਰ ਫੌਜ ਦੀ ਗੱਡੀ ਨੂੰ ਬਣਾਇਆ ਨਿਸ਼ਾਨਾ
ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਸੈਕਟਰ-32 ਦੇ ਸਰਕਾਰੀ ਹਸਪਤਾਲ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਪਕ ਵਾਸੀ ਭੱਟੀਆਂ ਵਜੋਂ ਹੋਈ ਹੈ। ਉਹ ਮੂਲ ਰੂਪ ਵਿੱਚ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਪਿੰਡ ਪਚਵਿੰਡਾ ਦਾ ਵਸਨੀਕ ਸੀ।
ਇਹ ਵੀ ਪੜ੍ਹੋ: Punjab Vigilance: ਵਿਜੀਲੈਂਸ ਵੱਲੋਂ ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਬੀ.ਡੀ.ਪੀ.ਓ. ਗ੍ਰਿਫ਼ਤਾਰ
ਮਾਮਲੇ ਦੀ ਜਾਂਚ ਕਰ ਰਹੇ ਆਈਓ ਹਰਵਿੰਦਰ ਸਿੰਘ ਨੇ ਦੱਸਿਆ ਕਿ ਦੀਪਕ ਦੀ ਉਮਰ ਕਰੀਬ 32 ਸਾਲ ਸੀ। ਉਹ ਗ੍ਰੀਨਲੈਂਡ ਹੋਟਲ ਵਿੱਚ ਕੰਮ ਕਰਦਾ ਸੀ। ਆਪਣੇ ਪਰਿਵਾਰ ਨਾਲ ਹੋਟਲ ਦੇ ਕੋਲ ਕਿਰਾਏ 'ਤੇ ਰਹਿੰਦਾ ਸੀ। ਸ਼ਰਾਬ ਪੀਣ ਦਾ ਆਦੀ ਸੀ।