
Poonch News: ਕਈ ਰਾਉਂਡ ਕੀਤੇ ਫਾਇਰ
Terrorist attack in Poonch, once again an army vehicle was targeted news in punjabi : ਜੰਮੂ-ਕਸ਼ਮੀਰ ਦੇ ਪੁੰਛ 'ਚ ਅਤਿਵਾਦੀਆਂ ਨੇ ਫੌਜ ਦੇ ਵਾਹਨਾਂ 'ਤੇ ਗੋਲੀਬਾਰੀ ਕੀਤੀ। ਇਸ 'ਤੇ ਫੌਜ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਇਸ ਹਮਲੇ 'ਚ ਫੌਜੀਆਂ ਦੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪਿਛਲੇ ਤਿੰਨ ਹਫ਼ਤਿਆਂ 'ਚ ਇਸ ਇਲਾਕੇ 'ਚ ਫ਼ੌਜ 'ਤੇ ਇਹ ਦੂਜਾ ਹਮਲਾ ਹੈ।
ਇਸ ਤੋਂ ਪਹਿਲਾਂ ਰਾਜੌਰੀ ਦੇ ਡੇਰਾ ਗਲੀ 'ਚ ਦੋ ਫੌਜੀ ਵਾਹਨਾਂ 'ਤੇ ਹੋਏ ਹਮਲੇ 'ਚ ਚਾਰ ਜਵਾਨ ਸ਼ਹੀਦ ਹੋ ਗਏ ਸਨ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ ਸਨ। ਜਿਸ ਥਾਂ 'ਤੇ ਅੱਜ ਸ਼ਾਮ ਫੌਜ ਦੇ ਵਾਹਨਾਂ 'ਤੇ ਹਮਲਾ ਕੀਤਾ ਗਿਆ, ਉਹ ਪਹਿਲੇ ਹਮਲੇ ਵਾਲੀ ਥਾਂ ਤੋਂ ਕਰੀਬ 40 ਕਿਲੋਮੀਟਰ ਦੂਰ ਹੈ।