Punjab News : ਸੁਖਬੀਰ ਬਾਦਲ ਦੇ ਅਸਤੀਫ਼ੇ ਮਗਰੋਂ ਭਾਈ ਆਰ ਪੀ ਸਿੰਘ ਦਾ ਫੁੱਟਿਆ ਗੁੱਸਾ, ਅਕਾਲੀ ਦਲ ’ਤੇ ਸਾਧੇ ਨਿਸ਼ਾਨੇ 

By : BALJINDERK

Published : Jan 12, 2025, 6:04 pm IST
Updated : Jan 12, 2025, 6:04 pm IST
SHARE ARTICLE
 ਭਾਈ ਆਰ ਪੀ ਸਿੰਘ
ਭਾਈ ਆਰ ਪੀ ਸਿੰਘ

Punjab News : ਕਿਹਾ -ਅਕਾਲੀ ਦਲ ਨੇ ਹੁਕਮਨਾਮੇ ਦੀ ਕੀਤੀ ਸਰਾਸਰ ਉਲੰਘਣਾ

Punjab News in Punjabi : ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਵਾਰਕਿੰਗ ਕਮੇਟੀ ਨੇ ਉਨ੍ਹਾਂ ਦਾ ਅਸਤੀਫਾ ਵੀ ਪ੍ਰਵਾਨ ਕਰ ਲਿਆ ਹੈ। ਹੁਣ ਨਾਲ ਦੀ ਨਾਲ ਭਰਤੀ ਦੀ ਪ੍ਰਕਿਰਿਆ ਵੀ ਆਰੰਭ ਦਿੱਤੀ ਗਈ ਹੈ। ਕੁਝ ਅਕਾਲੀ ਦਲ ਦੇ ਲੀਡਰਾਂ ਵੱਖ ਵੱਖ ਜ਼ਿਲ੍ਹਿਆਂ ’ਚ ਜਾਂ ਕਈ ਸਟੇਟਾਂ ਵਿਚ ਕਮਾਨ ਸੌਂਪੀ ਗਈ ਹੈ।

ਅੱਜ ਆਖੰਡ ਕੀਰਤਨੀਏ ਜਥੇ ਦੇ ਮੁੱਖ ਬੁਲਾਰੇ ਆਰ ਪੀ ਸਿੰਘ ਨੇ ਅਕਾਲੀ ਦਲ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੋਏ ਸੀ ਉਨ੍ਹਾਂ ਨੂੰ ਲਾਗੂ ਕਰਨਾ ਉਹ ਇੱਕ ਵੱਡਾ ਮੁੱਦਾ ਸੀ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਹੋ ਜਾਂਦੇ ਸਨ ਪਰ ਅਕਾਲ ਤਖ਼ਤ ਸਾਹਿਬ ਦੀ ਸਰਗਰਮੀ ਨੂੰ ਪਿਛਲੇ ਸਮੇਂ ਕਾਫ਼ੀ ਧੱਕਾ ਲੱਗਿਆ ਸੀ, ਲੋਕਾਂ ਦਾ ਵਿਸਵਾਸ਼ ਉੱਠ ਗਿਆ ਸੀ। 

ਪਰ ਹੁਣ ਜਿਹੜੇ ਹੁਕਮਨਾਮੇ ਹੋਏ ਪੰਥ ਨੂੰ ਆਸ ਬੱਝੀ ਕਿ ਸ਼ਾਇਦ ਹੁਣ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੇ ਉਹ ਮੰਨੇ ਜਾਣਗੇ। ਉਨ੍ਹਾਂ ਕਿਹਾ ਕਿ ਉਸ ਹੁਕਮਨਾਮੇ ਵਿਚ ਦੋ ਗੱਲਾਂ ਬੜੀਆਂ ਅਹਿਮ ਸੀ, ਪਹਿਲੀ ਗੱਲ ਤਿੰਨ ਦੇ ਅੰਦਰ -ਅੰਦਰ ਜਿੰਨੇ ਵੀ ਅਕਾਲੀ ਦਲ ਦੇ ਆਗੂ ਹਨ ਉਨ੍ਹਾਂ ਦੇ ਅਸਤੀਫ਼ੇ ਪ੍ਰਵਾਨ ਕਰ ਲੈਣੇ ਚਾਹੀਦੇ ਹਨ। ਦੂਜੀ ਗੱਲ ਇਹ ਕਹੀ ਗਈ ਸੀ ਕਿ ਹੁਣ ਜਿਹੜੇ ਇਹ ਲੀਡਰ ਅਕਾਲ ਤਖ਼ਤ ਸਾਹਿਬ ’ਤੇ ਆਪਣੇ ਗੁਨਾਹ ਕਬੂਲ ਕਰ ਲਏ ਹਨ, ਇਹ ਗੁਨਾਹ ਬੜੇ ਬਜਰ ਗੁਨਾਹ ਸਨ, ਉਨ੍ਹਾਂ ਨੂੰ ਕੋਈ ਹੱਕ ਨਹੀਂ ਰਿਹਾ ਕਿ ਉਹ ਪਾਰਟੀ ਨੂੰ ਲੀਡ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਹੁਕਮਨਾਮਿਆਂ ਨੇ ਅਕਾਲੀ ਦਲ ਨੂੰ ਇੱਕ ਤਰ੍ਹਾਂ ਫਸਾ ਦਿੱਤਾ ਹੈ। ਉਨ੍ਹਾਂ ਨੂੰ ਇਸ ਤਰ੍ਹਾਂ ਦੀ ਆਸ ਨਹੀਂ ਸੀ ਕਿ ਇਸ ਤਰ੍ਹਾਂ ਦਾ ਭਾਣਾ ਵਰਤ ਜਾਵੇਗਾ।

ਪਿਛਲੇ ਸਮਿਆਂ ਜੋ ਕੁਝ ਹੋਇਆ ਹੈ ਜਾਂ ਇਤਿਹਾਸ ਦੇਖੀਏ ਤਾਂ ਪਤਾ ਚਲਦਾ ਹੈ ਕਿ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦੇ ਹੁਕਮਾਂ ਦੇ ਵਿਪਰੀਤ ਉਹ ਨਹੀਂ ਜਾ ਸਕਦੇ। ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਅੰਡਰ ਹੈ।  ਉਨ੍ਹਾਂ ਨੇ ਕਿਹਾ ਕਿ ਹੁਕਮਨਾਮੇ ਦਾ ਮਤਲਬ ਇਹ ਹੁੰਦਾ ਹੈ ਕਿ ਅੱਖਰ ਅੱਖਰ ਇੰਨ ਬਿੰਨ ਲਾਗੂ ਕਰਨਾ, ਉਸ ਕੋਈ ਸੋਧ ਨਹੀਂ ਹੋਣੀ ਚਾਹੀਦੀ। 

ਆਰ ਪੀ ਸਿੰਘ ਨੇ ਕਿਹਾ ਕਿ ਖੇਤਰੀ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ਪੰਜਾਬ ਵਿਚ ਅਕਾਲੀ ਦਲ ਦੇ ਰੂਪ ਵਿਚ ਬੜੀ ਮਜ਼ਬੂਤ ਖੇਤਰੀ ਪਾਰਟੀ ਸੀ।ਯੂਨਾਈਟਿਡ ਅਕਾਲੀ ਦਲ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਕੋਈ ਅਕਾਲੀ ਦਲ ਦਾ ਧੜਾ ਨਾ ਹੋਵੇ। ਜਿਹੜੇ ਧੜੇ ਨੇ ਉਹ ਸਾਰੇ ਧੜੇ ਉਹ ਕਿਸੇ ਨਾ ਕਿਸੇ ਤਰ੍ਹਾਂ ਇਥੇ ਅਕਾਲੀ ਦਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਜਿੰਨੇ ਵੀ ਲੀਡਰਾਂ ਨੇ ਅਸਤੀਫੇ ਦਿੱਤੇ ਹਨ ਉਹ ਵੀ ਮਨਜੂਰੀ ਹੋਣੇ ਚਾਹੀਦੇ ਹਨ। ਹੁਣ ਜਿਹੜੀਆਂ ਉਨ੍ਹਾਂ ਨੇ ਡਿਊਟੀਆਂ ਲਗਾਈਆਂ ਹਨ, ਇਹ ਡਿਊਟੀਆਂ ਦਾ ਅਧਿਕਾਰ ਅਕਾਲ ਤਖ਼ਤ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਨੂੰ ਦਿੱਤਾ ਹੈ। ਇਹ ਕੰਮ ਸੱਤ ਮੈਂਬਰੀ ਕਮੇਟੀ ਨੂੰ ਕਰਨਾ ਚਾਹੀਦਾ ਸੀ ਉਹ ਕੰਮ ਉਨ੍ਹਾਂ ਨੇ ਆਪ ਹੀ ਕਰ ਦਿੱਤਾ ਹੈ ਇਹ ਹੁਕਮਨਾਮੇ ਦੀ ਸਰਾਸਰ ਉਲੰਘਣਾ ਹੈ।

(For more news apart from After Sukhbir Badal resignation, Bhai RP Singh anger erupted, targeting the Akali Dal News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement