
Patiala News : ਦੁਨੀਆਂ ਦਾ ਹੋਵੇਗਾ ਇਕਲੌਤਾ ਸਿੱਖ ਪੈਲੇਸ ਹੋਟਲ, ਲੋਹੜੀ 'ਤੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ
Patiala News in Punjabi : ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਵਾਸੀਆਂ ਨੂੰ ਲੋਹੜੀ ਦਾ ਨਵਾਂ ਤੋਹਫ਼ਾ ਦਿੱਤਾ ਜਾ ਰਿਹਾ ਹੈ। ਭਲਕੇ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ’ਚ ਸਿੱਖ ਪੈਲੇਸ ਹੋਟਲ ਰਣਬਾਸ ਦਾ ਉਦਘਾਟਨ ਕਰਨਗੇ। ਇਹ ਹੋਟਲ ਦੁਨੀਆਂ ਦਾ ਇਕਲੌਤਾ ਸਿੱਖ ਪੈਲੇਸ ਹੋਟਲ ਹੋਵੇਗਾ। ਇਹ ਪਟਿਆਲਾ ਦੇ ਕਿਲ੍ਹਾ ਮੁਬਾਰਕ ’ਚ ਬਣਿਆ ਗਿਆ ਹੈ। ਇਹ ਲੋਹੜੀ 'ਤੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਕਿਲਾ ਮੁਬਾਰਕ ਵਿੱਚ ਖੁੱਲ੍ਹਣ ਵਾਲਾ ਹੋਟਲ ਡੈਸਟੀਨੇਸ਼ਨ ਵੈਡਿੰਗਜ਼ ਲਈ ਇੱਕ ਪਸੰਦੀਦਾ ਸਥਾਨ ਬਣ ਜਾਵੇਗਾ। ਪੈਲੇਸ ਹੋਟਲ ਰਾਜ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ।
(For more news apart from CM Bhagwant Mann will inaugurate Sikh Palace Hotel Ranbas in Patiala tomorrow News in Punjabi, stay tuned to Rozana Spokesman)