ਦਿੱਲੀ ਜਿੱਤਣ ਬਾਅਦ ਕੇਜਰੀਵਾਲ ਹੁਣ ਪੰਜਾਬ ਵੱਲ ਮੋੜਨਗੇ 'ਮੁਹਾਰਾ' : ਬਠਿੰਡਾ 'ਚ ਰੋਡ ਸ਼ੋਅ ਛੇਤੀ!
Published : Feb 12, 2020, 4:27 pm IST
Updated : Feb 12, 2020, 4:27 pm IST
SHARE ARTICLE
file photo
file photo

ਕੇਜਰੀਵਾਲ ਫ਼ਰਵਰੀ ਦੇ ਅਖ਼ੀਰ ਵਿਚ ਪਾਉਣਗੇ ਬਠਿੰਡਾ ਫੇਰੀ

ਬਠਿੰਡਾ : ਦਿੱਲੀ ਜਿੱਤਣ ਤੋਂ ਬਾਅਦ ਕੇਜਰੀਵਾਲ ਹੁਣ ਅਪਣੇ ਪੁਰਾਣੇ ਨਿਸ਼ਾਨੇ 'ਪੰਜਾਬ' ਵੱਲ ਧਿਆਨ ਕੇਂਦਰਿਤ ਕਰਨ ਦੀ ਤਿਆਰੀ ਖਿੱਚ ਚੁੱਕੇ ਹਨ। ਇਸੇ ਤਹਿਤ ਉਨ੍ਹਾਂ ਵਲੋਂ ਫ਼ਰਵਰੀ ਦੇ ਅਖ਼ੀਰ ਵਿਚ ਬਠਿੰਡਾ ਫੇਰਾ ਪਾਉਣ ਦੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਹਨ। ਇਸ ਦੀ ਪੁਸ਼ਟੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਕਰ ਚੁੱਕੇ ਹਨ।

PhotoPhoto

ਭਗਵੰਤ ਮਾਨ ਮੁਤਾਬਕ ਅਰਵਿੰਦ ਕੇਜਰੀਵਾਲ ਫ਼ਰਵਰੀ ਦੇ ਅਖ਼ੀਰ ਵਿਚ ਬਠਿੰਡਾ ਵਿਖੇ ਰੋਡ ਸ਼ੋਅ ਕਰਨ ਜਾ ਰਹੇ ਹਨ।  ਭਗਵੰਤ ਮਾਨ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦਾ ਅਗਲਾ ਨਿਸ਼ਾਨਾ ਹੁਣ ਪੰਜਾਬ ਫ਼ਤਹਿ ਕਰਨ ਦਾ ਹੈ। ਇਸੇ ਤਹਿਤ ਉਹ ਫ਼ਰਵਰੀ ਮਹੀਨੇ ਦੇ ਅਖ਼ੀਰ ਵਿਚ ਬਠਿੰਡਾ ਵਿਖੇ ਫੇਰੀ ਪਾਉਣ ਆਉਣਗੇ।

PhotoPhoto

ਭਗਵੰਤ ਮਾਨ ਅਨੁਸਾਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਅੰਦਰ ਸੰਗਰੂਰ ਅਤੇ ਬਠਿੰਡਾ ਹਲਕੇ ਅੰਦਰ ਰੋਡ ਸ਼ੋਅ ਕਰ ਕੇ ਪਾਰਟੀ ਵਰਕਰਾਂ ਨੂੰ ਅਪਣੇ ਟੀਚੇ ਦੀ ਸਫ਼ਲਤਾ ਲਈ ਲਾਮਬੰਦ ਕਰਨਗੇ।

PhotoPhoto

ਦਿੱਲੀ ਚੋਣਾਂ 'ਚ ਮਿਲੀ ਜ਼ਬਰਦਸਤ ਸਫ਼ਲਤਾ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ 'ਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਧਰ 'ਆਪ' ਹਾਈ ਕਮਾਡ ਵੀ ਦਿੱਲੀ ਵਿਚ ਮਿਲੀ ਜਿੱਤ ਦੇ ਪ੍ਰਭਾਵ ਨੂੰ ਪੰਜਾਬ ਅੰਦਰ ਤੁਰਤ ਵਰਤਣ ਦੇ ਰੌਂਅ ਵਿਚ ਹੈ। 'ਆਪ' ਲੀਡਰਸ਼ਿਪ ਗਰਮ ਲੋਹੇ 'ਤੇ ਹਥੌੜਾ ਮਾਰਨ ਦੀ ਫਿਰਾਕ ਵਿਚ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਪਾਰਟੀ ਦੇ ਅਧਾਰ ਨੂੰ ਵੱਡਾ ਖੋਰਾ ਲੱਗਾ ਸੀ, ਜਿਸ ਦੀ ਭਰਪਾਈ ਲਈ ਹਾਈ ਕਮਾਡ ਨੂੰ ਇਹ ਢੁਕਵਾਂ ਸਮਾਂ ਲੱਗਦਾ ਹੈ।

PhotoPhoto

ਭਗਵੰਤ ਮਾਨ ਅਨੁਸਾਰ ਕੇਜਰੀਵਾਲ ਦੇ ਬਠਿੰਡਾ ਵਿਖੇ ਹੋਣ ਵਾਲੇ ਰੋਡ ਸ਼ੋਅ ਵਿਚ ਵੱਡਾ ਇਕੱਠ ਹੋਵੇਗਾ। ਉਨ੍ਹਾਂ ਕਿਹਾ ਕਿ ਬਠਿੰਡਾ ਵਾਸੀਆਂ ਨੇ 'ਆਪ' ਨੂੰ ਪਹਿਲਾਂ ਵੀ ਵੱਡਾ ਮਾਣ ਦਿਤਾ ਹੈ। ਬਠਿਡਾ ਤੋਂ ਸ਼ੁਰੂ ਹੋਇਆ ਇਹ ਰੋਡ ਸ਼ੋਅ ਸੰਗਰੂਰ ਵਿਖੇ ਸਮਾਗਮ ਹੋਵੇਗਾ ਜਿਸ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ।

PhotoPhoto

ਉਨ੍ਹਾਂ ਕਿਹਾ ਕਿ 'ਆਪ' ਨੇ ਦਿੱਲੀ ਚੋਣਾਂ ਕੀਤੇ ਕੰਮਾਂ ਬਦਲੇ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਇਤਿਹਾਸਕ ਜਿੱਤ ਦਾ ਅਸਰ ਪੰਜਾਬ ਵਿਚ ਵੀ ਪਵੇਗਾ ਅਤੇ ਲੋਕਾਂ ਅੰਦਰ ਆਮ ਆਦਮੀ ਪਾਰਟੀ ਪ੍ਰਤੀ ਵਿਸ਼ਵਾਸ ਹੋਰ ਪੱਕਾ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿਚਲੀ ਲਗਾਤਾਰ ਤੀਸਰੀ ਜਿੱਤ ਨੇ ਸਾਬਤ ਕਰ ਦਿਤਾ ਹੈ ਕਿ 'ਆਪ' ਨੂੰ ਸਰਕਾਰ ਚਲਾਉਣਾ ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਾ ਆਉਂਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement