
ਕਿਹਾ, 'ਆਪ' ਨੂੰ ਮਿਲ ਰਹੇ ਲੋਕ ਸਮਰਥਨ ਤੋਂ ਮੁੱਖ ਮੰਤਰੀ ਘਬਰਾਏ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਮ ਆਦਮੀ ਪਾਰਟੀ ਦੇ ਖਿਲਾਫ ਦਿੱਤੇ ਗਏ ਬਿਆਨ ਤੇ ਟਿੱਪਣੀ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਭਾਰੀ ਅਤੇ ਰਾਸ਼ਟਰੀ ਬੁਲਾਰੇ ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਭਾਰੀ ਜਨ ਸਮਰਥਨ ਮਿਲਦੇ ਵੇਖ ਕੈਪਟਨ ਅਮਰਿੰਦਰ ਸਿੰਘ ਬੌਖਲਾ ਗਏ ਹਨ।
Raghav Chadha - Captain Amarinder Singh
ਇਸ ਬੁਖਲਾਹਟ ਵਿੱਚ ਆ ਕੇ ਕੈਪਟਨ ਅਮਰਿੰਦਰ ਸਿੰਘ ਹੰਕਾਰੀ ਬਿਆਨ ਦੇ ਰਹੇ ਹਨ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕ ਨਾ ਸਮਝ ਵਰਗੇ ਬਿਆਨ ਦੇ ਰਹੇ ਹਨ। ਉਹ ਖੁਦ ਆਪਣੀ ਪੂਰੀ ਸਰਕਾਰ ਨੂੰ ਇੱਕ ਨੌਕਰਸ਼ਾਹ ਦੇ ਹੱਥ ਵਿੱਚ ਛੱਡ ਕੇ ਆਪ ਆਪਣੇ ਫਾਰਮ ਹਾਊਸ ਵਿਚ ਛੁਪ ਗਏ ਹਨ।
Raghav Chadha
ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਕ ਝੂਠਾ ਤੇ ਬੇਈਮਾਨ ਮੁੱਖ ਮੰਤਰੀ ਹੈ ਅਤੇ ਉਹ ਉਸਦੇ ਝਾਂਸੇ ਵਿਚ ਨਹੀਂ ਆਉਣਗੇ। ਰਾਘਵ ਚੱਢਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਹੰਕਾਰ ਵਿੱਚ ਆਪਣਾ ਹੋਸ਼ ਖੋ ਬੈਠੇ ਹਨ ਉਹ ਸੋਚਦੇ ਹਨ ਕਿ ਪੂਰੇ ਪੰਜਾਬ ਸਿਰਫ਼ ਉਹੀ ਸੂਝਵਾਨ ਹਨ।
Raghav Chadha
ਉਨ੍ਹਾਂ ਨੇ ਪੰਜਾਬ ਦੀ ਤਿੰਨ ਕਰੋੜ ਦੀ ਆਬਾਦੀ ਨੂੰ ਬਦਨਾਮ ਕੀਤਾ ਹੈ ਕਿਉਂਕਿ ਉਹ ਸੋਚਦੇ ਹਨ ਕਿ ਪੂਰੇ ਤਿੰਨ ਕਰੋੜ ਦੀ ਆਬਾਦੀ ਵਿੱਚ ਸਿਰਫ਼ ਉਹ ਇਕੱਲੀ ਹੀ ਹਨ ਜੋ ਪੰਜਾਬ ਦੀ ਆਨ ਬਾਨ ਸ਼ਾਨ ਹਨ ਰਾਘਵ ਚੱਢਾ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਸੱਤਾ ਦੇ ਨਸ਼ੇ ਵਿਚ ਲਿਪਤ ਨੇਤਾਵਾਂ ਦੇ ਨਾਲ ਕੀ ਕੀਤਾ ਜਾਂਦਾ ਹੈ। ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੌਖਲਾ ਗਏ ਹਨ ਕਿਉਂਕਿ ਆਮ ਆਦਮੀ ਪਾਰਟੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਇੱਕ ਸੂਝਵਾਨ ਅਤੇ ਸਾਰੇ ਪੰਜਾਬੀਆਂ ਨੂੰ ਸਰਵ ਪ੍ਰਮਾਣਿਤ ਵਿਅਕਤੀ ਨੂੰ ਮੁੱਖ ਮੰਤਰੀ ਦੇ ਰੂਪ ਵਿਚ ਜ਼ਮੀਨ ਤੇ ਉਤਾਰੇਗੀ।