ਦਿੱਲੀ ਹਿੰਸਾ ਮਾਮਲਾ : ਇਕਬਾਲ ਸਿੰਘ ਤੋਂ ਬਾਅਦ ਹੁਣ ਸੁਖਦੇਵ ਸਿੰਘ ਗਿ੍ਫ਼ਤਾਰ
Published : Feb 12, 2021, 1:58 am IST
Updated : Feb 12, 2021, 1:58 am IST
SHARE ARTICLE
image
image

ਦਿੱਲੀ ਹਿੰਸਾ ਮਾਮਲਾ : ਇਕਬਾਲ ਸਿੰਘ ਤੋਂ ਬਾਅਦ ਹੁਣ ਸੁਖਦੇਵ ਸਿੰਘ ਗਿ੍ਫ਼ਤਾਰ

ਨਵੀਂ ਦਿੱਲੀ, 11 ਫ਼ਰਵਰੀ: ਦਿੱਲੀ 'ਚ 26 ਜਨਵਰੀ ਨੂੰ  ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹਾ 'ਤੇ ਹਿੰਸਾ ਦੇ ਮਾਮਲੇ 'ਚ ਪੁਲਿਸ ਨੇ ਸੁਖਦੇਵ ਸਿੰਘ ਨਾਂ ਦੇ ਇਕ ਮੁਲਜ਼ਮ ਨੂੰ  ਗਿ੍ਫ਼ਤਾਰ ਕੀਤਾ ਹੈ | ਸੁਖਦੇਵ 'ਤੇ ਪੰਜਾਹ ਹਜ਼ਾਰ ਰੁਪਏ ਇਨਾਮ ਐਲਾਨਿਆ ਗਿਆ ਸੀ | ਸੂਤਰਾਂ ਨੇ ਦਸਿਆ ਕਿ ਸੁਖਦੇਵ 26 ਜਨਵਰੀ ਨੂੰ  ਲਾਲ ਕਿਲ੍ਹਾ 'ਤੇ ਰਾਤ ਦਸ ਵਜੇ ਤਕ ਮੌਜੂਦ ਸੀ | ਇਸ ਤੋਂ ਬਾਅਦ ਉਹ ਸਿੰਘੂ ਸਰਹੱਦ ਗਿਆ | ਫਿਰ ਬਾਅਦ 'ਚ ਪੰਜਾਬ ਚੱਲਿਆ ਗਿਆ ਸੀ | ਹੁਣ ਦੋਸ਼ੀਆਂ ਨੂੰ  ਕੋਰਟ 'ਚ ਪੇਸ਼ ਕਰ ਕੇ ਪੁਲਿਸ ਰੀਮਾਂਡ 'ਤੇ ਲੈਣ ਦੀ ਕੋਸ਼ਿਸ਼ ਕਰੇਗੀ |
ਇਸ ਤੋਂ ਪਹਿਲਾਂ ਪੰਜਾਬੀ ਅਦਾਕਾਰ ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ  ਗਿ੍ਫ਼ਤਾਰ ਕੀਤਾ ਗਿਆ ਸੀ | ਦੀਪ 'ਤੇ ਇਕ ਲੱਖ ਤੇ ਇਕਬਾਲ ਸਿੰਘ 'ਤੇ 50 ਹਜ਼ਾਰ ਰੁਪਏ ਦਾ ਐਲਾਨ ਕੀਤਾ ਗਿਆ ਸੀ |ਗਣਤੰਤਰ ਦਿਵਸ 'ਤੇ ਹਿੰਸਾ ਦੇ ਮਾਮਲੇ 'ਚ ਗਿ੍ਫ਼ਤਾਰ ਇਕਬਾਲ ਸਿੰਘ ਘਟਨਾ ਵਾਲੇ ਦਿਨ ਲਾਲ ਕਿਲ੍ਹੇ ਤੋਂ ਇਕ ਘੰਟੇ ਤਕ ਫੇਸਬੁੱਕ ਤਕ ਲਾਈਵ ਸੀ | ਪੁਲਿਸ ਉਸ ਦੇ ਵਿਦੇਸ਼ੀ ਫੰਡਿੰਗ ਦੀ ਵੀ ਜਾਂਚ ਕਰ ਰਹੀ ਹੈ | ਹਾਲਾਂਕਿ ਪੁਛਗਿਛ 'ਚ ਇਕਬਾਲ ਨੇ ਸਫ਼ਾਈ ਦਿਤੀ ਹੈ ਕਿ ਉਸ ਦੇ ਖਾਤਿਆਂ 'ਚ ਕੁਝ ਵੀ ਪੈਸਾ ਨਹੀਂ ਹੈ | ਪੁਲਿਸ ਨੂੰ  100 ਤੋਂ ਜ਼ਿਆਦਾ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਮਿਲੀ ਹੈ | ਪੁਛਗਿਛ 'ਚ ਉਸ ਨੇ 25 ਜਨਵਰੀ ਨੂੰ  ਸ਼ੀਸ਼ਗੰਜ ਗੁਰਦਵਾਰਿਆਂ 'ਚ ਰੁਕਣ ਦੀ ਗੱਲ ਕਹੀ ਹੈ | ਪੁਲਿਸ ਦਾ ਕਹਿਣਾ ਹੈ ਕਿ ਇਕਬਾਲ ਨੇ ਪੰਜਾਬ ਦੇ ਇਕ ਲੋਕਲ ਨਿਊਜ਼ ਚੈਨਲ ਦਾ ਮਾਈਕ ਹੱਥ 'ਚ ਫੜ ਕੇ ਕਾਫੀ ਦੇਰ ਤਕ ਭੜਕਾਊ ਭਾਸ਼ਣ ਵੀ ਦਿਤਾ ਸੀ | 
ਪੁਲਿਸ ਉਸ ਚੈਨਲ ਦਾ ਪਤਾ ਲਗਾਉਣ ਲਈ ਪੰਜਾimageimageਬ ਆਵੇਗੀ | (ਏਜੰਸੀ)

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement