ਕਿਹਾ, ਲਾਕਡਾਊਨ ਨਹੀਂ, ਸਰਕਾਰ ਨੇ 'ਲੋਕ ਡਾਊਨ' ਕੀਤਾ
Published : Feb 12, 2021, 2:08 am IST
Updated : Feb 12, 2021, 2:08 am IST
SHARE ARTICLE
image
image

ਕਿਹਾ, ਲਾਕਡਾਊਨ ਨਹੀਂ, ਸਰਕਾਰ ਨੇ 'ਲੋਕ ਡਾਊਨ' ਕੀਤਾ


ਜਗਰਾਉਂ (ਲੁਧਿਆਣਾ), 11 ਫ਼ਰਵਰੀ (ਪ੍ਰਮੋਦ ਕੌਸ਼ਲ, ਪਰਮਜੀਤ ਸਿੰਘ ਗਰੇਵਾਲ) : ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਜਗਰਾਉਂ ਵਿਖੇ ਹੋਈ ਕਿਸਾਨ ਮਹਾਂਪੰਚਾਇਤ 'ਚ ਜਿਸ ਅੰਦਾਜ਼ ਨਾਲ ਅਪਣੀ ਗੱਲ ਰੱਖੀ | ਉਸ ਨੇ ਪੰਡਾਲ 'ਚ ਬੈਠੇ ਹਰ ਅੰਦੋਲਨਕਾਰੀ ਦੀਆਂ ਰਗਾਂ ਵਿਚ ਨਵਾਂ ਜੋਸ਼ ਭਰ ਦਿਤਾ | ਧਨੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਦੌਰਾਨ ਜਿਸ ਤਰ੍ਹਾਂ ਦਾ ਸੰਕਟ ਸੀ ਤਾਂ ਲਗਦਾ ਸੀ ਕਿ ਬਹੁਤ ਵੱਡਾ ਤੂਫ਼ਾਨ ਉੱਠੇਗਾ ਤੇ ਉਸ ਤੂਫ਼ਾਨ ਨੂੰ  ਸਾਂਭਣ ਲਈ ਜਥੇਬੰਦੀਆਂ ਨਾਲ ਗੱਲਬਾਤ ਕਰ ਕੇ ਜੋ ਵਿਉਂਤਬੰਦੀ ਕੀਤੀ ਉਸੇ ਦਾ ਹੀ ਸਿੱਟਾ ਹੈ ਕਿ ਇਹ ਅੰਦੋਲਨ ਇੰਨਾ ਕਾਮਯਾਬ ਹੋ ਸਕਿਆ ਹੈ | 
ਉਨ੍ਹਾਂ ਕਿਹਾ ਕਿ ਲਾਕਡਾਊਨ ਨਹੀਂ ਸਰਕਾਰ ਨੇ 'ਲੋਕ ਡਾਊਨ' ਕੀਤੇ ਤਾਂ ਜੋ ਕਾਰਪੋਰੇਟ ਘਰਾਣਿਆਂ ਲਈ ਇਹ ਕਾਨੂੰਨ ਲਾਗੂ ਕੀਤਾ ਜਾ ਸਕਣ | ਉਨ੍ਹਾਂ ਕਿਹਾ ਕਿ ਮੀਡੀਆ ਨੇ ਜੋ ਸਾਥ ਦਿੱਤਾ ਉਸਦਾ ਵੀ ਅੰਦੋਲਨ ਨੂੰ  ਇਥੇ ਤਕ ਪਹੁੰਚਾਉਣ ਵਿਚ ਬਹੁਤ ਵੱਡਾ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਇਹ ਅੰਦੋਲਨ ਸਿਰਫ਼ ਕਿਸਾਨੀ ਦਾ ਨਹੀਂ ਦੁਕਾਨੀ ਦਾ ਵੀ ਹੈ ਅਤੇ ਇਹ ਗੱਲ ਉਹ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਨ ਤੇ ਹੁਣ ਲੋਕਾਂ ਨੂੰ  ਵੀ ਇਸ ਗੱਲ ਸਮਝ ਆ ਗਈ ਹੈ ਤੇ ਅੰਦੋਲਨ ਵਿਚ ਹੁਣ ਹਰ ਵਰਗ ਦਾ ਭਰਪੂਰ ਸਾਥ ਮਿਲ ਰਿਹਾ ਹੈ | ਉਨ੍ਹਾਂ ਸੋਸ਼ਲ ਮੀਡੀਆ 'ਤੇ ਪੱਥਰਾਂ ਨੂੰ  ਹੱਥ ਲਾ ਕੇ ਫੋਟੋਆਂ ਕਰਵਾਉਣ ਵਾਲਿਆਂ ਦੀ ਝਾੜ ਝੰਬ ਕਰਦਿਆਂ ਕਿਹਾ ਕਿ ਬੈਰੀਕੇਡ ਤੋੜਨ ਦੀ ਸ਼ਕਤੀ ਹਰਿਆਣੇ ਵਾਲਿਆਂ ਨੇ ਦਿਤੀ ਕਿਉਂਕਿ ਜੇ ਹਰਿਆਣਾ ਸਾਥ ਨਾ ਦਿੰਦਾ ਤਾਂ ਅੱਜ ਅੰਦੋਲਨ ਦਾ ਇਹ ਰੂਪ ਨਹੀਂ ਸੀ ਹੋਣਾ | ਇਸ ਲਈ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਣ ਨਾਲ ਇਹ ਮਸਲਾ ਹੱਲ ਨਹੀਂ ਹੋਣ ਵਾਲਾ | ਧਨੇਰ ਨੇ ਕਵਿਤਾ ਰਾਹੀਂ ਜੋਸ਼ ਭਰਦਿਆਂ ਕਿਹਾ ਕਿ ਤੋੜ ਕੇ ਸ਼ਿਕਾਰੀਆਂ ਦੇ ਜਾਲ ਨੂੰ , ਚਲੋ ਅੰਬਰਾਂ ਨੂੰ  ਉੱਡ ਚਲੀਏ | ਉਨ੍ਹਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਹਰਿਆਣਾ ਜੋੜਿਆ, ਫੇਰ ਯੂ.ਪੀ ਜੋੜੀ, ਫਿਰ ਰਾਜਸਥਾਨ ਨਾਲ ਆਇਆ ਪਰ ਅਜੇ ਵੀ ਭਾਰਤ ਦਾ ਵੱਡਾ ਹਿੱਸਾ ਨਾਲ ਜੋੜਨ ਨੂੰ  ਰimageimageਹਿੰਦਾ ਹੈ | ਉਨ੍ਹਾਂ ਕਿਹਾ ਕਿ ਇਹ ਸੱਭ ਰੌਲਾ ਕਾਣੀ ਵੰਡ ਦਾ ਹੈ | ਉਨਾਂ ਕਿਹਾ ਕਿ ਮੋਰਚੇ ਲੰਬੇ ਚੱਲਦੇ ਹਨ ਕਿਉਂਕਿ ਸਾਨੂੰ ਸਰਕਾਰਾਂ ਦੀ ਕਰਤੂਤਾਂ ਦਾ ਪਤਾ ਹੈ | ਉਨ੍ਹਾਂ ਕਿਹਾ ਕਿ ਸ਼ਾਂਤੀ ਹੀ ਸਾਡਾ ਸੱਭ ਤੋਂ ਵੱਡਾ ਹਥਿਆਰ ਹੈ ਨਹੀਂ ਤਾਂ 26 ਵਾਲੀ ਜੋ ਸਾਜ਼ਿਸ਼ ਸਰਕਾਰ ਨੇ ਰਚੀ ਹੋਈ ਸੀ, ਉਹ ਅੰਦੋਲਨ ਨੂੰ  ਫ਼ੇਲ ਕਰਨ ਦਾ ਯਤਨ ਸੀ, ਉਸ ਨੇ ਰਫ਼ਤਾਰ ਘੱਟ ਜ਼ਰੂਰ ਕੀਤੀ ਸੀ ਪਰ ਹੁਣ ਰਫ਼ਤਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ ਹੋ ਗਈ ਹੈ | ਧਨੇਰ ਨੇ ਕਿਹਾ ਕਿ ਜਿਹੜੇ ਕਹਿੰਦੇ ਸੀ ਪੰਜਾਬ ਵਾਲੇ ਮੁੜ ਗਏ ਜੇ ਮੁੜੇ ਹੁੰਦੇ ਤਾਂ ਇਹ ਸਾਡੇ ਨਾਲ ਇੰਨੀ ਵੱਡੀ ਗਿਣਤੀ ਵਿਚ ਨਹੀਂ ਸੀ ਆਉਣੇ | ਉਨ੍ਹਾਂ ਕਿਹਾ ਕਿ ਸੰਘਰਸ਼ ਜਿੰਨਾ ਲੰਬਾ ਚੱਲੇਗਾ ਉਹ ਉਨੇ ਹੀ ਜ਼ਿਆਦਾ ਤਕੜੇ ਹੋਣਗੇ |

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement