
ਮੁੱਖ ਮੰਤਰੀ ਦੇ ਭਾਣਜੇ ਨੂੰ ਈਡੀ ਦੇ ਅਫ਼ਸਰਾਂ ਨੇ ਬੋਰੀਆਂ ’ਚ ਪਾ ਕੇ ਕੁਟਿਆ, ਕਰੰਟ ਲਗਾ ਤਸੀਹੇ ਦਿਤੇ : ਰਵਨੀਤ ਬਿੱਟੂ
ਚੰਡੀਗੜ੍ਹ, 11 ਫ਼ਰਵਰੀ : ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਅੱਜ ਇਕ ਪ੍ਰੈੱਸ ਕਾਨਫ਼ਰੰਸ ਕੀਤੀ। ਪ੍ਰੈੱਸ ਕਾਨਫਰੰਸ ਵਿਚ ਉਨ੍ਹਾਂ ਨੇ ਭਾਜਪਾ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਬੀਜੇਪੀ ਨੇ ਇਕ ਡਰ ਦਾ ਮਾਹੌਲ ਬਣਾਇਆ ਹੋਇਆ ਹੈ। ਉਨ੍ਹਾਂ ਦੇ ਸਾਰੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿਚ ਸਕਿਊਰਟੀ ਮੁਹਈਆਂ ਕਰਵਾਈ ਗਈ ਹੈ। ਇਸ ਬਾਰੇ ਅਸੀਂ ਆਉਣ ਵਾਲੇ ਦਿਨਾਂ ਵਿਚ ਚੋਣ ਕਮਿਸ਼ਨ ਨਾਲ ਗੱਲ ਕਰਾਂਗੇ। ਇਹ ਇੰਨੀ ਵੱਡੀ ਗਿਣਤੀ ਵਿਚ ਸਕਿਊਰਟੀ ਉਮੀਦਵਾਰਾਂ ਨੂੰ ਕਿਉਂ ਦਿਤੀ ਗਈ ਹੈ ਇਸ ਬਾਰੇ ਬੀਜੇਪੀ ਜ਼ਰੂਰ ਦੱਸੇ। ਉਨ੍ਹਾਂ ਨੂੰ ਕਿਨ੍ਹਾਂ ਕੋਲੋਂ ਖਤਰਾ ਹੈ? ਪੰਜਾਬ ਵਿਚ ਜਿਨ੍ਹਾਂ ਨੂੰ ਵੀ ਸਕਿਉਰਟੀ ਮਿਲੀ ਹੋਈ ਹੈ ਉਹ ਵਾਪਸ ਲਈ ਹੋਈ ਹੈ ਚਾਹੇ ਉਹ ਕਾਂਗਰਸ ਦੇ ਮੰਤਰੀ ਹੋਣ ਜਾਂ ਪ੍ਰਵਾਰਕ ਮੈਂਬਰ ਹੋਣ। ਚੋਣ ਕਮਿਸ਼ਨ ਨੂੰ ਵੇਖਣਾ ਚਾਹੀਦਾ ਹੈ। ਬੀਜੇਪੀ ਦੇ ਉਮੀਦਵਾਰਾਂ ਨੂੰ ਕਿਸ ਕਰ ਕੇ ਇੰਨੀ ਵੱਡੀ ਗਿਣਤੀ ਵਿਚ ਸਕਿਉਰਟੀ ਦਿਤੀ ਗਈ ਹੈ। ਮੁੱਖ ਮੰਤਰੀ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਜਿਹਨਾਂ ਨੂੰ ਅੱਜ ਵੀ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਗ਼ਲਤ ਖਬਰਾਂ ਫੈਲਾ ਕੇ ਉਸ ਦਾ ਵਾਰ- ਵਾਰ ਰਿਮਾਂਡ ਮੰਗਦੇ ਰਹੇ। ਅੱਜ ਸਾਨੂੰ ਪਤਾ ਲੱਗਾ ਕਿ ਉਸ ਨਾਲ ਕਿੰਨਾ ਮਾੜਾ ਸਲੂਕ ਕੀਤਾ ਗਿਆ। ਉਸ ਨੂੰ ਸਾਹਮਣੇ ਨਹੀਂ ਆਉਣ ਦੇ ਰਹੇ। ਉਸ ਦੇ ਸਰੀਰ ‘ਤੇ ਕਰੰਟ ਲਗਾਇਆ। ਹਨੀ ਨਾਲ ਜਾਨਵਰਾਂ ਨਾਲੋਂ ਵੀ ਭੈੜਾ ਸਲੂਕ ਕੀਤਾ ਗਿਆ। ਉਸ ਨੂੰ ਬੋਰੀਆਂ ਵਿਚ ਪਾ-ਪਾ ਕੁੱਟਿਆ ਗਿਆ ਤਾਂ ਪਛਾਨ ਨਾ ਹੋ ਸਕੇ ਵੀ ਈਡੀ ਦੇ ਕਿਸ ਅਫਸਰ ਨੇ ਉਸ ਨੂੰ ਕੁੱਟਿਆ। ਇੰਨੀ ਨਫਤਰ ਕਿਉਂ ਗਰੀਬ ਤੋਂ? ਪੀਐਮ ਦੀ ਰੈਲੀ ਰੱਦ ਹੋਣ ਦਾ ਗੁੱਸਾ ਤੁਸੀਂ ਗਰੀਬ ‘ਤੇ ਲਾ ਰਹੇ ਹੋ।