
ਅੰਮ੍ਰਿਤਸਰ ਪੂਰਬੀ 'ਚ ਕਾਂਗਰਸ ਪਾਰਟੀ ਬਹੁਤ ਮਜ਼ਬੂਤ ਹੈ, ਸਾਨੂੰ ਇੱਥੇ ਸਟਾਰ ਪ੍ਰਚਾਰਕਾਂ ਜਾਂ ਸੈਲੀਬ੍ਰਿਟੀਜ਼ ਦੀ ਕੋਈ ਲੋੜ ਨਹੀਂ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਹੋਣ ਵਿਚ ਮਹਿਜ 8 ਦਿਨ ਬਾਕੀ ਹਨ ਤੇ ਹਰ ਇਕ ਪਾਰਟੀ ਤਾਬੜਤੋੜ ਚੋਣ ਪ੍ਰਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਦਾਨ ਨਵਜੋਤ ਸਿੱਧੂ ਦੀ ਪਤਨੀ ਨੇ ਅੱਜ ਅੰਮ੍ਰਿਤਸਰ ਵਿਚ ਚੋਣ ਪ੍ਰਚਾਰ ਕੀਤਾ ਤੇ ਮੀਡੀਆ ਦੇ ਮੁਖਾਤਿਬ ਵੀ ਹੋਏ। ਇਸ ਦੌਰਾਨ ਉਹਨਾਂ ਨੇ ਪੱਤਰਾਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਲਕੇ ਦੇ ਲੋਕਾਂ ਦਾ ਉਙਨਾਂ ਨੂੰ ਬਹੁਤ ਸਾਥ ਮਿਲ ਰਿਹਾ ਹੈ ਤੇ ਲੋਕਾਂ ਨੂੰ ਇਕੱਠੇ ਕਰਨਾ ਬਹੁਤ ਜ਼ਰੂਰੀ ਹੈ।
ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਨਵਜੋਤ ਸਿੱਧੂ ਲਈ ਚੋਣ ਪ੍ਰਚਾਰ ਕਰਨ ਪਾਰਟੀ ਦਾ ਕੋਈ ਵੀ ਵੱਡਾ ਚਿਹਰਾ ਨਹੀਂ ਆ ਰਿਹਾ ਤੇ ਨਾ ਹੀ ਚਰਨਜੀਤ ਚੰਨੀ ਜੀ ਆਏ ਹਨ, ਇਸ ਸਵਾਲ ਦੇ ਜਵਾਬ ਵਿਚ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਚਰਨਜੀਤ ਚੰਨੀ ਜੀ ਨੇ ਆਪ ਕਿਹਾ ਹੈ ਕਿ ਮੈਂ ਨਵਜੋਤ ਸਿੱਧੂ ਦੇ ਚੋਣ ਪ੍ਰਚਾਰ ਵਿਚ ਜਾਵਾਂਗਾ ਤੇ ਬਾਕੀ ਲੋਕਾਂ ਨੂੰ ਵੀ ਇਹ ਲੱਗਦਾ ਹੈ ਕਿ ਨਵਜੋਤ ਸਿੱਧੂ ਖੁਦ ਇਕ ਸਟਾਰ ਪ੍ਰਚਾਰਕ ਰਹੇ ਹਨ
ਉਹ ਆਪ ਪ੍ਰਚਾਰ ਕਰ ਸਕਦੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਸਿੱਧੂ ਮੂਸੇਵਾਲਾ ਵੀ ਉਙਨਾਂ ਲਈ ਪ੍ਰਚਾਰ ਕਰਨ ਆ ਰਹੇ ਹਨ ਤੇ ਕੱਲ੍ਹ ਰਵਨੀਤ ਬਿੱਟੂ ਜੀ ਵੀ ਆਏ ਸੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਪੂਰਬੀ 'ਚ ਕਾਂਗਰਸ ਪਾਰਟੀ ਬਹੁਤ ਮਜ਼ਬੂਤ ਹੈ, ਅਸੀਂ ਇੱਥੇ ਸਟਾਰ ਪ੍ਰਚਾਰਕਾਂ ਜਾਂ ਸੈਲੀਬ੍ਰਿਟੀਜ਼ ਨੂੰ ਬੁਲਾ ਕੇ ਪ੍ਰਚਾਰ ਨਹੀਂ ਕਰਨਾ ਚਾਹੁੰਦੇ, ਕਾਂਗਰਸ ਗਰਾਊਂਡ ਲੈਵਲ ਤੇ ਆਪ ਹੀ ਬਹੁਤ ਮਜ਼ਬੂਤ ਹੈ।