
ਉਤਰਾਂਚਲੀ ਭਰਾਤਰੀ ਸਮਿਤੀ ਤੇ ਪੌੜੀ ਗੜ੍ਹਵਾਲ ਸਭਾ ਨੇ ਮੋਹਿਤ ਮੋਹਿੰਦਰਾ ਦਾ ਕੀਤਾ ਸਮਰਥਨ
ਪਟਿਆਲਾ, 12 ਫ਼ਰਵਰੀ (ਪੱਤਰ ਪੇ੍ਰਰਕ): ਹਲਕਾ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਮੋਹਿਤ ਮੋਹਿੰਦਰਾ ਹੁਣ ਲੋਕਾਂ ਦੇ ਹਰਮਨ ਪਿਆਰੇ ਨੇਤਾ ਬਣ ਚੁਕੇ ਹਨ। ਜਿਨ੍ਹਾਂ ਨੂੰ ਇਲਾਕੇ ਦੇ ਲੋਕਾਂ, ਸਮਾਜਕ ਤੇ ਧਾਰਮਕ ਸੰਸਥਾਵਾਂ ਵਲੋਂ ਭਰਵਾਂ ਸਮਰਥਨ ਵੀ ਮਿਲ ਰਿਹਾ ਹੈ। ਅੱਜ ਉਤਰਾਂਚਲੀ ਭਰਾਤਰੀ ਸਮਿਤੀ ਤੇ ਪੌੜੀ ਗੜ੍ਹਵਾਲ ਸਭਾ ਨੇ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ ਤੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿੱਤ ਦਰਜ ਕਰਨ ਦਾ ਭਰੋਸਾ ਦਿਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਤਰਾਂਚਲੀ ਭਰਾਤਰੀ ਸਮਿਤ ਦੇ ਚੇਅਰਮੈਨ ਵਿਜੈ ਸਿੰਘ ਨੇਗੀ ਤੇ ਪੌੜੀਗੜ੍ਹਵਾਲ ਸਭਾ ਦੇ ਚੇਅਰਮੈਨ ਰਮੇਸ਼ ਸੈਣੀ ਵਲੋਂ ਕੀਤਾ ਗਿਆ।
ਵਿਜੈ ਸਿੰਘ ਨੇਗੀ ਨੇ ਦਸਿਆ ਕਿ ਉਨ੍ਹਾਂ ਦੀ ਸਭਾ ਪਿਛਲੇ ਲੰਬੇ ਸਮੇਂ ਤੋਂ ਧਰਮਸ਼ਾਲਾ ਦੀ ਉਡੀਕ ਕੀਤੀ ਜਾ ਰਹੀ ਸੀ। ਕਾਂਗਰਸ ਪਾਰਟੀ ਦੇ ਰਾਜ ’ਚ 25 ਲੱਖ ਰੁਪਏ ਦੀ ਲਾਗਤ ਨਾਲ ਇਸ ਦਾ ਨਿਰਮਾਣ ਕਰਵਾਇਆ ਗਿਆ ਹੈ ਜਿਸ ਨਾਲ ਉਤਰਾਂਚਲੀ ਭਰਾਤਰੀ ਵਿਚ ਖ਼ੁਸ਼ੀ ਦੀ ਲਹਿਰ ਹੈ। ਇਸ ਨਾਲ ਹੀ ਕਾਂਗਰਸ ਪਾਰਟੀ ਦੇ ਰਾਜ ਵਿਚ ਸੜਕਾਂ, ਸਾਫ਼ ਪਾਣੀ ਦੀ ਸਪਲਾਈ ਤੇ ਸੀਵਰੇਜ ਦੀ ਪ੍ਰਣਾਲੀ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਦਰੁਸਤ ਕਰਵਾਇਆ ਗਿਆ ਹੈ। ਪੂਰੇ ਇਲਾਕੇ ਵਿਚ ਹੁਣ ਤਕ ਸੱਭ ਤੋਂ ਜ਼ਿਆਦਾ ਰਿਕਾਰਡਤੋੜ ਕਾਰਜ ਹੋਏ ਹਨ। ਇਸੇ ਤਰ੍ਹਾਂ ਜਾਣਕਾਰੀ ਦਿੰੰਦੇ ਪੌੜੀਗੜਵਾਲ ਦੇ ਚੇਅਰਮੈਨ ਰਮੇਸ਼ ਸੈਣੀ ਨੇ ਕਿਹਾ ਕਿ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਵਲੋਂ ਪੌੜੀਗੜ੍ਹਵਾਲ ਭਾਈਚਾਰੇ ਲਈ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਹਮੇਸ਼ਾ ਹੀ ਲੋਕ ਹਿਤ ਲਈ ਮੂਹਰੇ ਰਹਿ ਕੇ ਕੰਮ ਕੀਤੇ ਗਏ ਹਨ। ਹਮੇਸ਼ਾ ਹੀ ਸਾਡੇ ਭਾਈਚਾਰੇ ਦੇ ਦੁੱਖ ਸੁੱਖ ਵਿਚ ਸਾਥ ਦਿਤਾ ਜਿਸ ਕਾਰਨ ਹਲਕਾ ਦਿਹਾਤੀ ਵਿਚ ਹੋਏ ਵਿਕਾਸ ਕਾਰਜਾਂ ਕਰ ਕੇ ਖ਼ੁਸ਼ੀ ਹੈ। ਇਸ ਕਾਰਨ ਉਹ ਸਾਡੇ ਸੱਭ ਤੋਂ ਪਿਆਰੇ ਨੇਤਾ ਹਨ। ਜ਼ਿਕਰਯੋਗ ਹੈ ਕਿ ਬ੍ਰਹਮ ਮੋਹਿੰਦਰਾ ਦੀ ਰਹਿਨੁਮਾਈ ਤੇ ਮੋਹਿਤ ਮੋਹਿੰਦਰਾ ਦੀ ਅਗਵਾਈ ਹੇਠ 500 ਕਰੋੜ ਤੋਂ ਵੱਧ ਦੇ ਵਿਕਾਸ ਕਾਰਜ ਹਲਕੇ ਵਿਚ ਕਰਵਾਏ ਗਏ ਹਨ ਜਿਸ ਕਾਰਨ ਵੱਧ ਤੋਂ ਵੱਧ ਲੋਕ ਮੋਹਿਤ ਮੋਹਿੰਦਰਾ ਦਾ ਸਮਰਥਨ ਕਰ ਰਹੇ ਹਨ।
ਫੋਟੋ ਕੈਪਸਨ
ਚੇਅਰਮੈਨ ਵਿਜੈ ਸਿੰਘ ਨੇਗੀ।
ਚੇਅਰਮੈਨ ਰਮੇਸ ਸੈਣੀ।