
ਵਿਰੋਧੀ ਪਾਰਟੀਆਂ ਅੱਜ ਇਕ ਗਰੀਬ ਮੁੱਖ ਮੰਤਰੀ ਦੀ ਗਰੀਬੀ ਦਾ ਮਜ਼ਾਕ ਉਡਾ ਰਹੀਆਂ ਹਨ।
ਚੰਡੀਗੜ੍ਹ - ਬੀਤੇ ਦਿਨੀਂ ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ਦੇ ਹੱਕ ਵਿਚ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਅੱਜ ਇਕ ਵਾਰ ਫਿਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕਿਹਾ ਕਿ ਹਰ ਰੋਜ਼ ਚੋਣਾਂ ਦਾ ਦੌਰ ਭਖਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ 'ਆਪ' 'ਤੇ ਤਿੱਖੇ ਸ਼ਬਦੀ ਵਾਰ ਕੀਤੇ। ਉਹਨਾਂ ਕਿਹਾ ਕਿ ਜਦੋਂ ਸਾਡੀ ਕਾਂਗਰਸ ਪਾਰਟੀ ਨੇ ਇਕ ਗਰੀਬ ਪਰਿਵਾਰ, ਇਕ ਆਮ ਆਦਮੀ ਨੂੰ ਮੁੱਖ ਮੰਤਰੀ ਬਣਾਇਆ ਹੈ ਉਦੋਂ ਤੋਂ ਇਹ ਵਿਰੋਧੀ ਪਾਰਟੀਆਂ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਖਾਸ ਕਰ ਕੇ ਜੋ ਪਾਰਟੀਆਂ ਸੈਰ ਸਪਾਟੇ 'ਤੇ ਆਈਆਂ ਹੋਈਆਂ ਹਨ ਜਿਵੇਂ ਕੇਜਰੀਵਾਲ ਤੇ ਉਹਨਾਂ ਦੇ ਇਕ ਜਨਰਲ ਸੈਕਟਰੀ ਇੰਚਾਰਜ ਹਨ। ਉਹਨਾਂ ਕਿਹਾ ਕਿ ਇਹਨਾਂ ਨੂੰ ਬਹੁਤ ਸ਼ੌਕ ਹੈ ਜਿੱਥੇ ਪੰਜਾਬ ਦੇ ਦਰਿਆ ਨੇ ਜੰਗਲ ਏਰੀਆ ਹੈ
Ravneet Bittu
ਉੱਥੇ ਘੁੰਮਣ ਦਾ ਕਿਉਂਕਿ ਉਹ ਬਾਹਰ ਪੜ੍ਹ ਕੇ ਆਏ ਨੇ ਤੇ ਐਂਡਵੈਂਚਰ ਟਾਈਪ ਉਹਨਾਂ ਦਾ ਸੁਭਾਅ ਹੈ ਤੇ ਉਹਨਾਂ ਨੂੰ ਨਾ ਪੰਜਾਬ ਦੇ ਭੂਗੋਲ ਬਾਰੇ ਪਤਾ ਹੈ ਕਿ ਕਿੱਥੇ ਰੇਤੇ ਦੀ ਖੱਡ ਹੈ ਇਸ ਮਾਈਨਿੰਗ ਕਹਿੰਦੇ ਨੇ ਜਾਂ ਨਹੀਂ। ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸਵਾਲ ਕਰਦਿਆਂ ਕਿਹਾ ਕਿ ਜਦੋਂ ਪਿਛਲੇ 10 ਸਾਲ ਅਤਿਵਾਦ ਦਾ ਦੌਰ, ਕਾਲਾ ਦੌਰ ਚੱਲ ਰਿਹਾ ਸੀ ਉਸ ਸਮੇਂ ਇਹ ਕਿੱਥੇ ਸੀ ਤੇ ਹੁਣ ਆਏ ਦਿਨ ਪੰਜਾਬ ਦੌਰੇ ਕਰ ਕੇ ਕੁੱਝ ਨਾ ਕੁੱਝ ਕਹਿ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਅਸੀਂ ਕਿਵੇਂ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ।
Ravneet Bittu
ਉਹਨਾਂ ਨੇ ਅਕਾਲੀ ਦਲ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਇਹਨਾਂ ਨੇ ਸਾਡੀ ਇਕ ਪੀੜ੍ਹੀ ਨਸ਼ਿਆ ਵਿਚ ਗਾਲ ਦਿੱਤੀ ਤੇ ਹੁਣ ਇਹ ਇਸ ਤਰ੍ਹਾਂ ਬੈਠੇ ਨੇ ਜਿਵੇਂ ਬਰਫ਼ ਜੰਮ ਜਾਂਦੀ ਹੈ। ਉਹਨਾਂ ਨੇ ਕਿਹਾ ਚਰਨਜੀਤ ਚੰਨੀ ਦਾ ਆਪ ਪਾਰਟੀ ਵੱਲੋਂ ਲਗਾਏ ਗਏ ਨਾਜ਼ਾਇਜ਼ ਮਾਈਨਿੰਗ ਦੇ ਦੋਸ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਫਿਰ ਵੀ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਰਵਨੀਤ ਬਿੱਟੂ ਨੇ ਵਿਰੋਧੀਆਂ 'ਤੇ ਤੰਜ਼ ਕੱਸਿਆ ਤੇ ਕਿਹਾ ਕਿ ਜੇ ਅੱਜ ਇਕ ਸਧਾਰਨ ਘਰ ਦਾ ਬੰਦਾ ਐਨੇ ਵੱਡੇ ਮੁਕਾਮ 'ਤੇ ਪਹੁੰਚ ਵੀ ਗਿਆ ਹੈ
Ravneet Bittu
ਜੇ ਉਸ ਨੂੰ ਮੌਕਾ ਮਿਲਿਆ ਵੀ ਹੈ ਤਾਂ ਅੱਜ ਵਿਰੋਧੀ ਉਹਨਾਂ ਦੀ ਗਰੀਬੀ ਦਾ ਮਾਖੌਲ ਉਡਾ ਰਹੇ ਹਨ, ਕੋਈ ਕਿੰਨੀ ਜਾਇਦਾਦ ਦੱਸ ਰਿਹਾ ਹੈ ਤੇ ਕੋਈ ਕਿੰਨੀ। ਉਹਨਾਂ ਨੇ ਕਿਹਾ ਕਿ ਅੱਜ ਚਰਨਜੀਤ ਚੰਨੀ ਜਿੱਤੇ ਵੀ ਜਾ ਰਹੇ ਹਨ ਉਹਨਾਂ ਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਤੇ ਤਾਹੀ ਲੋਕ ਕਹਿੰਦੇ ਨੇ ਸਾਡਾ ਚੰਨੀ, ਸਾਡਾ ਚੰਨੀ। ਉਹਨਾਂ ਕਿਹਾ ਕਿ ਜਿੰਨਾ ਦੇ ਅਪਣੇ ਸੀਸ਼ੇ ਦੇ ਘਰ ਹਨ ਉਹ ਕਿਸੇ ਗਰੀਬ ਦੇ ਪੱਥਰ ਨਾ ਮਾਰਨ।