
ਅੰਮ੍ਰਿਤਸਰ ਪਹੁੰਚੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਚੱਖਿਆ ਅੰਮ੍ਰਿਤਸਰੀ ਕੁਲਚੇ ਦਾ ਸਵਾਦ, ਕੀਤੀ ਸਿਆਸੀ ਚਰਚਾ
ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਹੱਕ ਵਿਚ ਕਰਨਗੇ ਚੋਣ ਪ੍ਰਚਾਰ
ਅੰਮ੍ਰਿਤਸਰ : ਅੱਜ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅੰਮ੍ਰਿਤਸਰ ਦੌਰੇ ਦੌਰਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ।
Hardeep singh puri
ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਘਰ ਅਸ਼ੀਰਵਾਦ ਲੈਣ ਲਈ ਪਹੁੰਚਿਆ ਹਾਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਦੀ ਜ਼ਿਮੇਵਾਰੀ ਸੂਬਾ ਸਰਕਾਰ ਦੀ ਹੈ।
Hardeep singh puri
ਬੀਤੇ ਦਿਨੀ ਰਵਨੀਤ ਸਿੰਘ ਬਿੱਟੂ ਵਲੋਂ ਦਿਤੇ ਬਿਆਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਵਾਈ ਜਹਾਜ਼ ਰਾਹੀਂ ਆਉਣਾ ਚਾਹੀਦਾ ਹੈ, ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਹਿਲਾ ਵੀ ਇਹ ਗ਼ਲਤੀ ਕਾਂਗਰਸ ਸਰਕਾਰ ਵਲੋਂ ਕੀਤੀ ਗਈ ਸੀ ਜਿਸ ਦਾ ਖਮਿਆਜ਼ਾ ਪੰਜਾਬ ਨੇ ਭੁਗਤਿਆ।
Hardeep singh puri
ਕਾਂਗਰਸੀ ਆਗੂਆਂ 'ਤੇ ਈਡੀ ਦੀ ਰੇਡ 'ਤੇ ਉਨ੍ਹਾਂ ਕਿਹਾ ਕਿ ਇਹ ਇਕ ਕਾਨੂੰਨੀ ਪ੍ਰਕ੍ਰਿਆ ਹੈ ਜਿਸਦੇ ਚਲਦੇ ਜੇਕਰ ਕਿਸੇ ਦੇ ਘਰ ਈਡੀ ਰੇਡ ਹੁੰਦੀ ਹੈ ਤਾਂ ਇਸ ਵਿਚ ਬੀਜੀਪੀ ਸਰਕਾਰ ਦੀ ਕੋਈ ਵੀ ਮਨਸ਼ਾ ਨਹੀ ਹੈ ਸਗੋਂ ਜੋ ਕਰਦਾ ਉਹ ਭਰਦਾ ਹੈ।
Hardeep singh puri
ਦੱਸ ਦੇਈਏ ਕਿ ਉਨ੍ਹਾਂ ਨੇ ਬਾਅਦ ਵਿਚ ਬੀਜੇਪੀ ਵਰਕਰਾਂ ਅਤੇ ਆਗੂਆ ਨਾਲ ਨਾਸ਼ਤਾ ਕਰਦਿਆਂ ਅੰਮ੍ਰਿਤਸਰ ਕੁਲਚੇ ਦਾ ਆਨੰਦ ਲਿਆ। ਇਸ ਮੌਕੇ ਉਨ੍ਹਾਂ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਇਸ ਲਾਰੇਬਾਜ਼ ਸਰਕਾਰ ਨੂੰ ਛੱਡ ਬੀਜੇਪੀ ਨੂੰ ਵੋਟ ਪਾਉਣਗੇ ਅਤੇ ਪੰਜਾਬ ਵਿਚ ਬੀਜੇਪੀ ਬਹੁਮਤ ਨਾਲ ਜਿੱਤੇਗੀ।
Hardeep singh puri