
Moga News : 75 ਦੇ ਕਰੀਬ ਬੇਸਹਾਰਾ ਬਜ਼ੁਰਗ ਅਤੇ ਮੰਦ ਬੁੱਧੀ ਅਤੇ ਅਪਾਹਿਜ ਬੁਜ਼ਰਗਾਂ ਦੀ ਕੀਤੀ ਜਾ ਰਹੀ ਹੈ ਸਾਂਭ ਸੰਭਾਲ
Moga News in Punjabi : ਮੋਗਾ ’ਚ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਲੋਂ ਗੂਰੂ ਨਾਨਕ ਦਾ ਘਰ ਇੱਕ ਆਸ ਆਸ਼ਰਮ ਸੁਸਾਇਟੀ ’ਚ ਆਪਣੇ ਸਹਿਯੋਗੀ ਅਤੇ ਐਨਜੀਓ ਨਾਲ ਮਿਲ ਕੇ 75 ਦੇ ਕਰੀਬ ਬੇਸਹਾਰਾ ਅਤੇ ਮੰਦ ਬੁੱਧੀ ਅਤੇ ਅਪਾਹਿਜ ਬੁਜ਼ਰਗਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਬੇਸਹਾਰਾ ਬਜ਼ੁਰਗ ਜਿਨਾਂ ਨੂੰ ਉਨ੍ਹਾਂ ਦੇ ਬੱਚਿਆਂ ਵੱਲੋਂ ਘਰੋਂ ਕੱਢ ਦਿੱਤਾ ਜਾਂਦਾ ਹੈ ਅਤੇ ਸੜਕਾਂ ’ਤੇ ਰੁਲਣ ਲਈ ਬੇਸਹਾਰਾ ਬਜ਼ੁਰਗ ਮਜ਼ਬੂਰ ਹੋ ਜਾਂਦੇ ਹਨ।
ਉਨ੍ਹਾਂ ਨੂੰ ਪੁਲਿਸ ਮੁਲਾਜ਼ਮ ਜਸਬੀਰ ਸਿੰਘ ਬਾਵਾ ਅਤੇ ਐਨਜੀਓ ਵੱਲੋਂ ਗੁਰੂ ਨਾਨਕ ਦਾ ਘਰ ਇੱਕ ਆਸ ਆਸ਼ਰਮ ਸੁਸਾਇਟੀ ਬਿਰਧ ਆਸ਼ਰਮ ’ਚ ਸਾਂਭ ਸੰਭਾਲ ਕੀਤੀ ਜਾਂਦੀ ਹੈ। ਇਸ ਵਿੱਚ ਇਹਨਾਂ ਨੂੰ ਰਹਿਣ ਲਈ ਛੱਤ ਅਤੇ ਪਹਿਨਣ ਲਈ ਕੱਪੜੇ ਤੋਂ ਇਲਾਵਾ ਖਾਣਾ ਮੁਹਈਆ ਕਰਵਾਇਆ ਜਾਂਦਾ ਹੈ। ਇਸ ਬਿਰਧ ਆਸ਼ਰਮ ’ਚ 75 ਦੇ ਕਰੀਬ ਬੇਸਹਾਰਾ ਬਜ਼ੁਰਗ ਅਤੇ ਮੰਦ ਬੁੱਧੀ ਅਤੇ ਅਪਾਹਿਜ ਰਹਿੰਦੇ ਹਨ। ਇਸ ਆਸ਼ਰਮ ’ਚ ਐਨਜੀਓ ਤੋਂ ਇਲਾਵਾ ਐਨਆਰਆਈ ਵੀਰਾਂ ਵੱਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ।
(For more news apart from Old age home run by Jasbir Singh Bawa posted in Punjab Police News in Punjabi, stay tuned to Rozana Spokesman)