
ਦੋਵੇਂ ਨੌਜਵਾਨ ਨਜ਼ਦੀਕੀ ਪਿੰਡ ਬਾਸ ਦੇ ਰਹਿਣ ਵਾਲੇ ਸਨ।
Nangal News: ਊਨਾ-ਨੰਗਲ ਹਾਈਵੇ ਉਤੇ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਹਨ ਤੇ ਕੀਮਤੀ ਜਾਨਾਂ ਜਾਣ ਕਾਰਨ ਘਰ ਸੁੰਨੇ ਹੋ ਰਹੇ ਹਨ। ਇਹ ਸੜਕ ਹੁਣ ਖ਼ੂਨੀ ਸੜਕ ਦੇ ਨਾਮ ਨਾਲ ਮਸ਼ਹੂਰ ਹੋ ਚੁੱਕੀ ਹੈ ਤੇ ਰਾਤ ਵੀ ਨੰਗਲ-ਊਨਾ ਮੁੱਖ ਮਾਰਗ ਉਤੇ ਪਿੰਡ ਕਲਸੇਹੜਾ ਦੇ ਕੋਲ ਊਨਾ ਤੋਂ ਨੰਗਲ ਵਾਲੇ ਪਾਸੇ ਆ ਰਹੀ ਪੰਜਾਬ ਰੋਡਵੇਜ਼ ਦੀ ਪਨਬਸ ਨਾਲ ਇੱਕ ਐਕਟਿਵਾ ਟਕਰਾ ਜਾਣ ਨਾਲ ਐਕਟਿਵਾ ਸਵਾਰ ਦੋ ਦੋਸਤਾਂ ਦੀ ਮੌਤ ਹੋ ਗਈ ਹੈ। ਦੋਵੇਂ ਨੌਜਵਾਨ ਨਜ਼ਦੀਕੀ ਪਿੰਡ ਬਾਸ ਦੇ ਰਹਿਣ ਵਾਲੇ ਸਨ।
ਜ਼ਿਕਰਯੋਗ ਹੈ ਕਿ ਮਹਿਤਪੁਰ ਤੋਂ ਸ੍ਰੀ ਅਨੰਦਪੁਰ ਸਾਹਿਬ ਤਕ ਸਿੰਗਲ ਸੜਕ ਹੋਣ ਦੇ ਚਲਦਿਆਂ ਹਰ ਰੋਜ਼ ਇਸ ਸੜਕ ਉਤੇ ਕੋਈ ਨਾ ਕੋਈ ਭਿਆਨਕ ਹਾਦਸਾ ਵਾਪਰਦਾ ਹੈ ਤੇ ਕਈ ਲੋਕ ਇਨ੍ਹਾਂ ਦਰਦਨਾਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ।
ਇਸ ਹਾਦਸੇ ਨੇ ਇੱਕ ਵਾਰ ਫੇਰ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਇਸ ਸੜਕ ਹਾਦਸੇ ਵਿੱਚ ਮਾਰੇ ਗਏ ਦੋਵੇਂ ਨੌਜਵਾਨਾਂ ਦੀਆਂ ਦੇਹਾਂ ਨੰਗਲ ਦੇ ਸਿਵਲ ਹਸਪਤਾਲ ਵਿੱਚ ਲਿਆਂਦੀਆਂ ਗਈਆਂ ਜਿੱਥੇ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਇਨ੍ਹਾਂ ਦੋਨਾਂ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
ਇਸ ਸੜਕ ਹਾਦਸੇ ਦੇ ਕਾਰਨਾਂ ਦਾ ਨੰਗਲ ਪੁਲਿਸ ਚੌਂਕੀ ਵੱਲੋਂ ਜਾਂਚ ਕੀਤੀ ਜਾ ਰਹੀ ਜਦਕਿ ਇਸ ਸੜਕੀ ਹਾਦਸੇ ਵਿੱਚ ਪਨਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੋਵਾਂ ਨੌਜਵਾਨਾਂ ਦੀਆਂ ਦੇਹਾਂ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।