ਵਿਟਾਮਿਨ 'ਏ' ਤੇ 'ਡੀ' ਦੀ ਘਾਟ ਨਾਲ ਨਜਿੱਠਣ ਲਈ ਦੁੱਧ ਦੇ ਪੌਸ਼ਟੀਕਰਨ ਸਬੰਧੀ ਅਡਵਾਈਜ਼ਰੀ ਹੋਈ ਜਾਰੀ!
Published : Mar 12, 2020, 8:41 pm IST
Updated : Mar 12, 2020, 8:41 pm IST
SHARE ARTICLE
file photo
file photo

ਪੌਸ਼ਟੀਕਰਨ ਕੀਤੇ ਭੋਜਨ ਪਦਾਰਥਾਂ ਦੀ ਪਛਾਣ ਲਈ '+ਐਫ਼' ਲੋਗੋ ਕੀਤਾ ਨੋਟੀਫਾਈ

ਚੰਡੀਗੜ੍ਹ : ਪੰਜਾਬ ਦੇ ਲੋਕਾਂ ਵਿਚ ਪਾਈ ਜਾਂਦੀ ਵਿਟਾਮਿਨ ਏ ਅਤੇ ਡੀ ਦੀ ਘਾਟ ਨੂੰ ਦੂਰ ਕਰਨ ਦੇ ਮੱਦੇਨਜ਼ਰ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਦੇ ਸਾਰੇ ਦੁੱਧ ਪ੍ਰੋਸੈਸਿੰਗ ਪਲਾਂਟਾਂ ਨੂੰ ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ (ਫੋਰਟੀਫ਼ੀਕੇਸ਼ਨ ਆਫ਼ ਫ਼ੂਡਜ਼) ਰੈਗੂਲੇਸ਼ਨ ਅਨੁਸਾਰ ਦੁੱਧ ਦੇ ਪੌਸ਼ਟੀਕਰਨ ਲਈ ਇਕ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਸ. ਕਾਹਨ ਸਿੰਘ ਪੰਨੂੰ ਨੇ ਦਿਤੀ।

PhotoPhoto

ਸ. ਪੰਨੂ ਨੇ ਕਿਹਾ ਕਿ ਭੋਜਨ ਦਾ ਪੌਸ਼ਟੀਕਰਨ ਇਕ ਵਿਗਿਆਨਕ ਤੌਰ 'ਤੇ ਪ੍ਰਮਾਣਿਤ, ਲਾਹੇਵੰਦ, ਮਾਪਦੰਡਾਂ ਵਾਲਾ ਅਤੇ ਟਿਕਾਊ ਤਰੀਕਾ ਹੈ ਜੋ ਸੂਖਮ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ। ਉਨ੍ਹਾਂ ਦਸਿਆ ਕਿ ਅਕਤੂਬਰ 2016 ਵਿਚ, ਐਫ਼.ਐਸ.ਐਸ.ਏ.ਆਈ. ਨੇ ਭਾਰਤ ਵਿਚ ਸੂਖਮ ਪੌਸ਼ਟਿਕ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਦੁੱਧ ਸਮੇਤ ਕਈ ਭੋਜਨ ਪਦਾਰਥਾਂ ਦੇ ਪੌਸ਼ਟੀਕਰਨ ਲਈ ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ (ਫੋਰਟੀਫ਼ੀਕੇਸ਼ਨ ਆਫ਼ ਫ਼ੂਡਜ਼) ਰੈਗੂਲੇਸ਼ਨਜ, 2016 ਲਾਗੂ ਕੀਤਾ ਸੀ।

PhotoPhoto

ਉਨ੍ਹਾਂ ਦਸਿਆ ਕਿ ਪੌਸ਼ਟੀਕਰਨ ਕੀਤੇ ਭੋਜਨ ਪਦਾਰਥਾਂ ਦੀ ਪਛਾਣ ਲਈ '+ਐਫ' ਲੋਗੋ ਨੋਟੀਫਾਈ ਕੀਤਾ ਗਿਆ ਹੈ। ਫ਼ੂਡ ਸੇਫ਼ਟੀ ਐਂਡ ਸਟੈਂਡਰਜ਼ (ਫੋਰਟੀਫ਼ੀਕੇਸਨ ਆਫ਼ ਫ਼ੂਡਜ਼) ਰੈਗੂਲੇਸ਼ਨਜ, 2016 ਦੇ ਸ਼ਡਿਊਲ-1 ਦੇ ਨਿਯਮਾਂ ਅਨੁਸਾਰ, ਦੁੱਧ (ਟੋਨਡ, ਡਬਲ ਟੋਨਡ, ਸਕਿੱਮਡ ਮਿਲਕ ਜਾਂ ਸਟੈਂਡਰਡਈਜ਼ ਮਿਲਕ) ਦਾ ਸੂਖਮ ਪੌਸ਼ਟਿਕ ਤੱਤਾਂ ਨਾਲ ਪੌਸ਼ਟੀਕਰਨ ਕੀਤੇ ਜਾਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਇਨ੍ਹਾਂ ਹਦਾਇਤਾਂ ਅਨੁਸਾਰ ਵਿਟਾਮਿਨ-ਏ 270 ਮਾਈਕ੍ਰੋਗ੍ਰਾਮ ਤੋਂ 450 ਮਾਈਕ੍ਰੋਗ੍ਰਾਮ ਅਤੇ ਵਿਟਾਮਿਨ ਡੀ 5 ਮਾਈਕ੍ਰੋਗ੍ਰਾਮ  ਤੋਂ 7.5 ਮਾਈਕ੍ਰੋਗ੍ਰਾਮ ਹੋਣਾ ਚਾਹੀਦਾ ਹੈ।

PhotoPhoto

ਮਿਸਨ ਡਾਇਰੈਕਟਰ ਨੇ ਕਿਹਾ ਕਿ ਪੰਜਾਬ ਦੇ ਲੋਕ ਵਿਟਾਮਿਨ ਡੀ ਅਤੇ ਵਿਟਾਮਿਨ-ਏ ਦੀ ਘਾਟ ਨਾਲ ਜੂਝ ਰਹੇ ਹਨ, ਇਸ ਲਈ ਅਜਿਹੇ ਸੂਖਮ ਪੌਸ਼ਟਿਕ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਦੁੱਧ ਦਾ ਪੌਸ਼ਟੀਕਰਨ ਕਰਨਾ ਲਾਜ਼ਮੀ ਹੈ। ਇਸ ਲਈ, ਪੈਕ ਕੀਤੇ ਤਰਲ ਦੁੱਧ ਵੇਚਣ ਵਾਲੇ ਸੂਬੇ ਦੇ ਸਾਰੇ ਦੁੱਧ ਪ੍ਰੋਸੈਸਿੰਗ ਪਲਾਂਟਾਂ ਨੂੰ ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ (ਫੋਰਟੀਫ਼ੀਕੇਸ਼ਨ ਆਫ਼ ਫ਼ੂਡਜ਼) ਰੈਗੂਲੇਸ਼ਨਜ, 2016 ਅਨੁਸਾਰ ਦੁੱਧ ਦਾ ਪੌਸ਼ਟੀਕਰਨ ਕਰਨ ਦੀ ਅਪੀਲ ਕੀਤੀ ਗਈ ਹੈ।

PhotoPhoto

ਉਨ੍ਹਾਂ ਕਿਹਾ ਕਿ ਸੂਬੇ ਦੇ ਸਮੂਹ ਫ਼ੂਡ ਸੇਫ਼ਟੀ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੈਕ ਕੀਤੇ ਤਰਲ ਦੁੱਧ ਦੀ ਵਿਕਰੀ ਕਰਨ ਵਾਲੇ ਸਾਰੇ ਦੁੱਧ ਪ੍ਰੋਸੈਸਿੰਗ ਪਲਾਂਟਾਂ ਦੇ ਧਿਆਨ ਵਿਚ ਇਹ ਮਾਮਲਾ ਲਿਆਉਣ। ਜ਼ਿਕਰਯੋਗ ਹੈ ਕਿ ਸੂਬੇ ਵਿਚ ਲਗਭਗ 50 ਦੁੱਧ ਪ੍ਰੋਸੈਸਿੰਗ ਪਲਾਂਟ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿਚ ਸੱਭ ਤੋਂ ਵੱਧ 14 ਪਲਾਂਟ ਵਿਚ ਹਨ ਅਤੇ ਇਸ ਤੋਂ ਬਾਅਦ ਲੁਧਿਆਣਾ ਵਿਚ 8 ਪਲਾਂਟ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement