ਵਿਆਹ ਤੋਂ ਬਾਅਦ ਨੂੰਹ ਨੂੰ ਲੈ ਕੇ ਸਿੱਧਾ ਸਿੰਘੂ ਬਾਰਡਰ ਪਹੁੰਚਿਆ ਜਲੰਧਰ ਦਾ ਪ੍ਰਵਾਰ
Published : Mar 12, 2021, 12:36 am IST
Updated : Mar 12, 2021, 12:36 am IST
SHARE ARTICLE
image
image

ਵਿਆਹ ਤੋਂ ਬਾਅਦ ਨੂੰਹ ਨੂੰ ਲੈ ਕੇ ਸਿੱਧਾ ਸਿੰਘੂ ਬਾਰਡਰ ਪਹੁੰਚਿਆ ਜਲੰਧਰ ਦਾ ਪ੍ਰਵਾਰ

ਨਵੀਂ ਦਿੱਲੀ, 11 ਮਾਰਚ (ਸੈਸ਼ਵ ਨਾਗਰਾ): ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਵਲੋਂ ਦਿਨ-ਰਾਤ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।  ਇਸ ਦੌਰਾਨ ਅੱਜ ਇਕ ਲੜਕੇ ਦਾ ਵਿਆਹ ਹੋਇਆ ਤੇ ਉਸ ਨੇ ਬਾਹਰ ਕਿਸੇ ਲੋਕੇਸ਼ਨ ’ਤੇ ਘੁੰਮਣ ਦੀ ਬਜਾਏ ਕਿਸਾਨ ਅੰਦੋਲਨ ਵਿਚ ਪਹੁੰਚ ਕੇ ਅਪਣੀ ਸ਼ਿਰਕਤ ਕੀਤੀ।  ਪ੍ਰਵਾਰ ਵਾਲੇ ਵਿਆਹ ਤੋਂ ਇਕ ਹਫ਼ਤੇ ਬਾਅਦ ਹੀ ਅਪਣੀ ਨੂੰਹ ਨੂੰ ਦਿੱਲੀ ਸੰਘਰਸ਼ ਦੇ ਸਿੰਘੂ ਬਾਰਡਰ ’ਤੇ ਪਹੁੰਚੇ ਹਨ। ਲੜਕੀ ਨੇ ਕਿਹਾ ਕਿ ਅਸੀਂ ਬਾਹਰ ਕਿਸੇ ਲੋਕੇਸ਼ਨ ਤੇ ਘੁੰਮਣ ਦੀ ਬਜਾਏ ਕਿਸਾਨੀ ਸੰਘਰਸ਼ ਵਿਚ ਪਹੁੰਚਣਾ ਅਹਿਮ ਸਮਝ ਰਹੇ ਹਾਂ ਕਿ ਅੱਜ ਸਾਡੀ ਖੇਤੀ ਅਤੇ ਸਾਡਾ ਕਿਸਾਨ ਇਕ ਮੁਸ਼ਕਲ ਘੜੀ ਵਿਚ ਹੈ, ਇਸ ਸੰਘਰਸ਼ ਵਿਚ ਸੜਕਾਂ ਉਤੇ ਬੈਠਿਆਂ ਕਿਸਾਨਾਂ ਨੂੰ 100 ਦਿਨਾਂ ਤੋਂ ਉਪਰ ਹੋ ਗਏ ਹਨ, ਜਿਸ ਕਰ ਕੇ ਅਸੀਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਲਈ ਇਥੇ ਆਏ ਹਾਂ। ਉਥੇ ਹੀ ਲੜਕੇ ਦੀ ਮਾਂ ਨੇ ਕਿਹਾ ਕਿ ਇਥੇ ਸਾਡੇ ਬਜ਼ੁਰਗ, ਕਿਸਾਨ, ਮਾਤਾਵਾਂ, ਭੈਣਾਂ ਕਿਸਾਨ ਅੰਦੋਲਨ ਵਿਚ ਬੈਠੇ ਹਨ ਅਤੇ ਅਸੀ ਇਨ੍ਹਾਂ ਦਾ ਸਾਥ ਦੇਣ ਲਈ ਇਥੇ ਆਏ ਹਾਂ। ਉਨ੍ਹਾਂ ਕਿਹਾ ਜੇ ਪੂਰੇ ਦੇਸ਼ ਦੇ ਲੋਕ ਇਕਜੁਟ ਹੋ ਜਾਣ ਤਾਂ ਸਰਕਾਰ ਤਾਂ ਅਪਣੇ ਆਪ ਖੇਤੀ ਦੇ ਕਾਲੇ ਕਾਨੂੰਨਾਂ ਰੱਦ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਅਸੀ ਸੋਚਿਆ ਹੋਇਆ ਸੀ ਕਿ ਜਦੋਂ ਵੀ ਬੇਟੇ ਦਾ ਵਿਆਹ ਹੋਇਆ ਤਾਂ ਸੱਭ ਤੋਂ ਪਹਿਲਾਂ ਇਸ ਸੰਘਰਸ਼ ਵਿਚ ਪਹੁੰਚਾਂਗੇ। 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement