
ਜ਼ਮੀਨੀ ਝਗੜੇ ਨੂੰ ਲੈ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਬਠਿੰਡਾ: ( ਵਿਕਰਮ ਕੁਮਾਰ) ਅੱਜ ਕੱਲ੍ਹ ਰਿਸ਼ਤਿਆਂ ਵਿੱਚ ਕੋਈ ਮੋਹ ਪਿਆਰ ਨਹੀਂ ਰਹਿ ਗਿਆ। ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਕੋਈ ਵੀ ਆਪਣਾ ਨਹੀਂ ਸਾਰੇ ਇੱਕ ਦੂਜੇ ਦੇ ਦੁਸ਼ਮਣ ਬਣੇ ਬੈਠੇ ਨੇ। ਭਰਾ-ਭਰਾ ਨੂੰ ਜ਼ਮੀਨ ਖਾਤਰ ਮਾਰੀ ਜਾਂਦਾ। ਅਜਿਹਾ ਹੀ ਮਾਮਲਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਕਲਿਆਣ ਸੁੱਖਾ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਪੁੱਤ ਨੇ ਜ਼ਮੀਨੀ ਝਗੜੇ ਦੇ ਚਲਦੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਜਿਸ ਦੀ ਸੂਚਨਾ ਮਿਲਣ ਤੇ ਥਾਣਾ ਨਥਾਣਾ ਦੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।
Police
ਐੱਸ ਐੱਚ ਓ ਨਰਿੰਦਰ ਸਿੰਘ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਸ਼ੀ ਸੁਰਜੀਤ ਸਿੰਘ ਨੇ ਬੀਤੀ ਸ਼ਾਮ ਆਪਣੀ ਪਤਨੀ ਨਾਲ ਰਲ ਕੇ ਜ਼ਮੀਨੀ ਝਗੜੇ ਨੂੰ ਲੈ ਕੇ ਆਪਣੀ ਮਾਂ ਦਾ ਕਸੀਆ ਮਾਰ ਕੇ ਕਤਲ ਕਰ ਦਿੱਤਾ ਜਿਸ ਦੇ ਖਿਲਾਫ ਮ੍ਰਿਤਕ ਹਰਭਜਨ ਕੌਰ ਦੇ ਭਰਾ ਪਿਆਰਾ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Police
ਮ੍ਰਿਤਕ ਹਰਭਜਨ ਕੌਰ ਦੇ ਭਰਾ ਪਿਆਰਾ ਸਿੰਘ ਨੇ ਦੱਸਿਆ ਕਿ ਜਦੋਂ ਉਹ ਕੱਲ ਆਪਣੀ ਭੈਣ ਦਾ ਪਤਾ ਲੈਣ ਪਿੰਡ ਗਿਆ ਸੀ ਤਾਂ ਵਿਹੜੇ ਵਿਚ ਪਏ ਮੰਜੇ ਤੇ ਉਸ ਦੀ ਭੈਣ ਦੀ ਲਾਸ਼ ਪਈ ਸੀ ਜੋ ਖੂਨ ਨਾਲ ਲੱਥਪੱਥ ਸੀ ਅਤੇ ਉਸ ਦਾ ਭਾਣਜਾ ਅਤੇ ਉਸਦੀ ਪਤਨੀ ਘਰੋਂ ਫਰਾਰ ਸਨ।
Piara Singh
ਉਨ੍ਹਾਂ ਦੱਸਿਆ ਕਿ ਦੋਸ਼ੀ ਸੁਰਜੀਤ ਸਿੰਘ ਸ਼ਰਾਬ ਦਾ ਆਦੀ ਸੀ ਅਤੇ ਮ੍ਰਿਤਕ ਹਰਭਜਨ ਕੌਰ ਨੇ ਆਪਣੀ ਦੋ ਕਿੱਲੇ ਜ਼ਮੀਨ ਆਪਣੇ ਪੁੱਤਰ ਦੇ ਨਾਮ ਨਹੀਂ ਲਵਾਈ ਸੀ ਜਿਸਨੂੰ ਲੈ ਕੇ ਘਰ ਵਿਚ ਜ਼ਮੀਨੀ ਕਲੇਸ਼ ਰਹਿੰਦਾ ਸੀ ਜਿਸ ਦੇ ਚੱਲਦੇ ਕੱਲ੍ਹ ਦੋਸ਼ੀ ਸੁਰਜੀਤ ਸਿੰਘ ਨੇ ਆਪਣੀ ਪਤਨੀ ਨਾਲ ਰਲ ਕੇ ਆਪਣੀ ਮੈਂ ਕਤਲ ਕਰ ਦਿੱਤਾ।