ਦੇਰ ਸ਼ਾਮ ਇਕ ਘਰ ਦੇ ਵਿਹੜੇ 'ਚੋਂ ਖੇਡਦਾ 8 ਸਾਲਾਂ ਬੱਚਾ ਕੀਤਾ ਅਗਵਾ
Published : Mar 12, 2025, 9:45 pm IST
Updated : Mar 12, 2025, 9:45 pm IST
SHARE ARTICLE
An 8-year-old innocent child was kidnapped while playing in the courtyard of a house late in the evening.
An 8-year-old innocent child was kidnapped while playing in the courtyard of a house late in the evening.

ਪੁਲਿਸ ਵੱਲੋ ਜਾਂਚ ਸ਼ੁਰੂ, ਸੀਸੀਟੀਵੀ ਕੈਮਰੇ ਕੀਤੇ ਜਾ ਰਹੇ ਚੈੱਕ

ਖੰਨਾ:   ਖੰਨਾ ਦੇ ਪਿੰਡ ਸੀਹਾਂ ਦੌਦ ਵਿਖੇ ਦੇਰ ਸ਼ਾਮ ਇੱਕ ਘਰ ਦੇ ਵਿਹੜੇ ਵਿੱਚ ਖੇਡਦੇ ਇੱਕ 8 ਸਾਲਾ ਮਾਸੂਮ ਬੱਚੇ ਨੂੰ ਦੋ ਮੋਟਰਸਾਈਕਲ ਸਵਾਰ ਚੱਕ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੀਹਾਂ ਦੌਦ ਦੇ ਆੜ੍ਹਤੀ ਗੁਰਜੰਟ ਸਿੰਘ ਦਾ ਪੋਤਰਾ ਅਤੇ ਰਾਜਵੀਰ ਸਿੰਘ ਦਾ ਲੜਕਾ ਸ਼ਾਮ ਨੂੰ ਘਰ ਦੇ ਵੇਹੜੇ ਵਿੱਚ ਹੀ ਖੇਡ ਰਿਹਾ ਸੀ ਤਾਂ ਦੋ ਨੌਜੁਆਨ ਘਰ ਵਿੱਚ ਦਾਖਿਲ ਹੋ ਕੇ ਬੱਚੇ ਨੂੰ ਚੁੱਕ ਕੇ ਲੈ ਗਏ ਮੋਟਰ ਸਾਈਕਲ ਭਜਾ ਕੇ ਲੰਘ ਗਏ।

ਸਰਪੰਚ ਇੰਦਰਜੀਤ ਸਿੰਘ ਸੀਹਾਂ ਦੌਦ ਨੇ ਦੱਸਿਆ ਕਿ ਘਰਦਿਆਂ ਦੇ ਰੋਲਾ ਪਾਉਣ ਤੇ ਪਿੰਡ ਦੇ ਨੌਜੁਆਨਾਂ ਨੇ ਵੀ ਪਿੱਛਾ ਕੀਤਾ ਜੋ ਕਿ ਰਾਣਵਾਂ ਹਾਈਵੇਅ ਪੁੱਲ ਤੱਕ ਪਿੱਛਾ ਕਰਦੇ ਰਹੇ ਜਿੱਥੇ ਉਕਤ ਅਗਵਾਕਾਰ ਮਿੱਟੀ ਉਡਾ ਕੇ ਚਕਮਾ ਦੇ ਕੇ ਫਰਾਰ ਹੋਣ ਵਿੱਚ ਕਾਮਯਾਬ ਹੋਏ। ਉਨ੍ਹਾਂ ਦੱਸਿਆ ਕਿ ਬਿਨ੍ਹਾਂ ਨੰਬਰ ਪਲੇਟ ਤੋਂ ਪਲਟੀਨਾ ਮੋਟਰਸਾਈਕਲ ਵਾਲੇ ਉਕਤ ਅਗਵਾਕਾਰਾਂ ਵਿੱਚੋਂ ਪਿਛਲੇ ਵਿਅਕਤੀ ਨੇ ਭੂਰੀ ਲਈ ਹੋਈ ਸੀ ਅਤੇ ਦੂਸਰੇ ਨੇ ਮੂੰਹ ਤੇ ਮਾਸਕ ਲਗਾਇਆ ਹੋਇਆ ਸੀ। ਮੌਕੇ ਤੇ ਪੁਲਿਸ ਪਾਰਟੀ ਨੇ ਪਹੁੰਚ ਕੇ ਤਫ਼ਤੀਸ ਆਰੰਭੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਲੇ ਦੁਆਲੇ ਥਾਣਿਆਂ ਵਿੱਚ ਅਲਰਟ ਕਰ ਦਿੱਤਾ ਗਿਆ ਹੈ ਅਤੇ ਸੀ.ਸੀ.ਟੀ.ਵੀ. ਫੁਟੇਜਾਂ ਖੰਗਾਲੀਆਂ ਜਾ ਰਹੀਆਂ ਹਨ ਤਾਂ ਜੋ ਜਲਦ ਤੋਂ ਜਲਦ ਬੱਚੇ ਨੂੰ ਸੁਰੱਖਿਅਤ ਭਾਲ ਕੇ ਵਾਰਿਸਾ ਦੇ ਹਵਾਲੇ ਕੀਤਾ ਜਾਵੇ ਅਤੇ ਇਸ ਅਗਵਾ ਦੀ ਸਾਜ਼ਿਸ ਦਾ ਪਰਦਾਫਾਸ਼ ਕੀਤਾ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement