ਪੰਜਾਬ ਸਰਕਾਰ ਨੇ ਵਿਰਾਸਤੀ ਖੇਡਾਂ ਨਾਲ ਨੋਜਵਾਨਾਂ ਦਾ ਰੁੱਖ ਖੇਡ ਮੈਦਾਨਾਂ ਵੱਲ ਮੋੜਿਆ: ਹਰਜੋਤ ਬੈਂਸ
Published : Mar 12, 2025, 6:49 pm IST
Updated : Mar 12, 2025, 6:49 pm IST
SHARE ARTICLE
Punjab government has turned the youth towards playing fields with heritage games: Harjot Bains
Punjab government has turned the youth towards playing fields with heritage games: Harjot Bains

ਦੋ ਰੋਜ਼ਾ ਵਿਰਾਸਤੀ ਖੇਡਾਂ ਦੇ ਜੇਤੂ ਖਿਡਾਰੀਆਂ ਤੇ ਦਸਤਾਰ ਮੁਕਾਬਲੇ ਦੇ ਜੇਤੂਆਂ ਨੂੰ ਵੰਡੇ ਇਨਾਮ

ਅਨੰਦਪੁਰ ਸਾਹਿਬ : ਪੰਜਾਬ ਸਰਕਾਰ ਵੱਲੋਂ ਨੌਜਵਾਨਾ ਦਾ ਰੁੱਖ ਖੇਡ ਮੈਦਾਨਾਂ ਵੱਲ ਮੋੜਨ ਲਈ ਵਿਰਾਸਤੀ ਖੇਡਾਂ ਦੀ ਸੁਰੂਆਤ ਕੀਤੀ ਗਈ ਹੈ, ਸਾਡੇ ਦਸ਼ਮ ਪਾਤਸ਼ਾਹ, ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਮਹੱਲਾ ਮਨਾਉਣ ਸਮੇਂ ਜਿਹੜੀਆਂ ਰਵਾਇਤੀ ਖੇਡਾਂ ਕਰਵਾਇਆ ਸਨ, ਉਸ ਤਰਾਂ ਦੀਆਂ ਖੇਡਾਂ ਵੱਲ ਹੁਣ ਨੌਜਵਾਨਾਂ ਦੀ ਰੁਚੀ ਵੱਧ ਰਹੀ ਹੈ।
ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ  ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ ਚਰਨ ਗੰਗਾ ਸਟੇਡੀਅਮ ਵਿਚ ਮੁਕੰਮਲ ਹੋਈਆ ਦੋ ਰੋਜ਼ਾ ਵਿਰਾਸਤੀ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਲੱਖਾਂ ਸੰਗਤਾਂ ਹੋਲਾ ਮਹੱਲਾ ਮੋਕੇ ਗੁਰੂ ਨਗਰੀ ਵਿਚ ਆਉਦੀਆਂ ਹਨ। ਜਿਲ੍ਹ ਪ੍ਰਸਾਸ਼ਨ ਵੱਲੋਂ ਪਿਛਲੇ ਕਈ ਮਹੀਨਿਆਂ ਤੋ ਸੰਗਤਾਂ ਦੀ ਸਹੂਲਤ ਲਈ ਵਿਆਪਕ ਉਪਰਾਲੇ ਕੀਤੇ ਗਏ ਹਨ। ਗੁਰੂ ਨਗਰੀ ਨੂੰ ਸੁੰਦਰ ਰੋਸ਼ਨੀਆਂ ਨਾਲ ਚਮਕਾਇਆ ਗਿਆ ਹੈ। ਮੇਲਾ ਖੇਤਰ ਦਾ ਕੋਨਾ ਕੋਨਾ ਸਾਫ ਕੀਤਾ ਗਿਆ ਹੈ ਤੇ ਅੱਜ਼ ਅਸੀ ਹੋਲਾ ਮਹੱਲਾ ਤਿਉਹਾਰ ਮੌਕੇ ਸਮੁੱਚੀ ਲੋਕਾਈ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ।

ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੋਲਾ ਮਹੱਲਾ ਤਿਉਹਾਰ ਮੌਕੇ ਵਿਰਾਸਤੀ ਖੇਡਾਂ ਤੋ ਇਲਾਵਾ ਸ਼ਿਲਪ ਮੇਲਾ (ਕਰਾਫਟ ਮੇਲਾ) ਆਯੋਜਿਤ ਕਰਵਾਇਆ ਹੈ। ਜਿੱਥੇ ਪੰਜਾਬ ਦੇ ਹੁਨਰਮੰਦ ਆਪਣੇ ਉਤਪਾਦਾਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਗੁਰੂ ਨਗਰੀ ਵਿੱਚ ਤਿੰਨ ਵੱਡੀਆ ਐਲ.ਈ.ਡੀ ਸਕਰੀਨਾਂ ਲਗਾਇਆ ਗਈਆਂ ਹਨ। ਜਿੱਥੇ ਮੇਲਾ ਖੇਤਰ ਬਾਰੇ ਸਮੁੱਚੀ ਜਾਣਕਾਰੀ ਲਗਾਤਾਰ ਸ਼ਰਧਾਲੂਆਂ ਨੂੰ ਦਿੱਤੀ ਜਾ ਰਹੀ ਹੈ। ਇਸੇ ਤਰਾਂ ਐਡਵੈਚਰ ਸਪੋਰਟਸ ਹੋਟ ਏਅਰ ਵੈਲੂਨ, ਵੋਟਿੰਗ ਵਰਗੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਲਗਭਗ 5 ਹਜਾਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਮੇਲਾ ਖੇਤਰ ਵਿੱਚ ਤੈਨਾਤ ਹਨ ਸੀਸੀਟੀਵੀ ਕੈਮਰੇ ਲਗਾ ਕੇ ਮੇਲਾ ਖੇਤਰ ਦੇ ਕੋਨੇ ਕੋਨੇ ਤੇ ਨਜ਼ਰ ਰੱਖੀ ਜਾ ਰਹੀ ਹੈ। ਸਮੁੱਚੇ ਮੇਲਾ ਖੇਤਰ ਨੂੰ ਸੈਕਟਰਾਂ ਵਿਚ ਵੰਡ ਕੇ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ। ਵਾਂਹਨਾ ਦੀ ਪਾਰਕਿੰਗ ਦੀ ਸੁਚਾਰੂ ਵਿਵਸਥਾ ਕਰਕੇ ਪਰਕਿੰਗ ਵਾਲੀਆਂ ਥਾਵਾਂ ਤੋ ਧਾਰਮਿਕ ਸਥਾਨਾ ਤੱਕ ਮੁਫਤ ਸ਼ਟਲ ਬੱਸ ਤੇ ਈ ਰਿਕਸ਼ਾ ਚਲਾਈ ਗਈ ਹੈ। ਪੀਣ ਵਾਲੇ ਪਾਣੀ, ਸਫਾਈ, ਪਖਾਨੇ, ਰਾਤ ਸਮੇਂ ਰੋਸ਼ਨੀ ਦੀ ਉਚਿਤ ਵਿਵਸਥਾ ਕੀਤੀ ਹੈ। ਹੋਲਾ ਮਹੱਲਾ ਤੋ ਪਹਿਲਾ ਸ੍ਰੀ ਅਨੰਦਪੁਰ ਸਾਹਿਬ ਨੂੰ ਆਉਣ ਵਾਲੇ ਮਾਰਗਾ ਦੀ ਮੁਰੰਮਤ ਕੀਤੀ ਗਈ ਹੈ ਅਤੇ ਗੁਰੂ ਨਗਰੀ ਦੀ ਸਫਾਈ ਲਗਾਤਾਰ ਜਾਰੀ ਹੈ ਤਾਂ ਜੋ ਮੇਲਾ ਖੇਤਰ ਵਿਚ ਸ਼ਰਧਾਲੂਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।

ਬੈਂਸ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦੀ ਅਨੁਸਾਸ਼ਨ ਭਾਵਨਾਂ ਦੀ ਪ੍ਰਸੰਸ਼ਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਖੇਡ ਮੈਦਾਨਾਂ ਵਿੱਚ ਲੱਗੀਆਂ ਰੋਣਕੀਆਂ ਸਾਡੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਹੈ, ਜਿਸ ਕਾਰਨ ਸਾਡੇ ਨੋਜਵਾਨ ਅੱਜ ਨਸ਼ਿਆ ਤੋ ਦੂਰ ਹੋ ਕੇ ਖੇਡਾਂ ਵਿੱਚ ਆਪਣਾ ਨਾਮ ਬਣਾ ਰਹੇ ਹਨ। ਇਸ ਮੌਕੇ ਚੰਦਰ ਜਯੋਤੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਨਵਨੀਤ ਸਿੰਘ ਮਾਹਲ ਐਸ.ਪੀ ਰੂਪਨਗਰ, ਜਸਪ੍ਰੀਤ ਸਿੰਘ ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ, ਸੁਖਪਾਲ ਸਿੰਘ ਐਸਡੀਐਮ ਮੋਰਿੰਡਾ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਂਸਲ, ਡੀ.ਐਸਪੀ ਅਜੇ ਸਿੰਘ, ਮੰਚ ਸੰਚਾਲਕ ਗੁਰਮਿੰਦਰ ਸਿੰਘ ਭੁੱਲਰ, ਰਣਜੀਤ ਸਿੰਘ ਐਨ.ਸੀ.ਸੀ ਅਫਸਰ ਮੋਜੂਦ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement